Tue, Apr 16, 2024
Whatsapp

ਪਾਕਿਸਤਾਨ ਨੇ ਕਸ਼ਮੀਰ ’ਚ ਮਾਰੇ ਗਏ ਅੱਤਵਾਦੀਆਂ ’ਤੇ ਜਾਰੀ ਕੀਤੀਆਂ ਡਾਕ ਟਿਕਟਾਂ !

Written by  Shanker Badra -- September 21st 2018 12:57 PM
ਪਾਕਿਸਤਾਨ ਨੇ ਕਸ਼ਮੀਰ ’ਚ ਮਾਰੇ ਗਏ ਅੱਤਵਾਦੀਆਂ ’ਤੇ ਜਾਰੀ ਕੀਤੀਆਂ ਡਾਕ ਟਿਕਟਾਂ !

ਪਾਕਿਸਤਾਨ ਨੇ ਕਸ਼ਮੀਰ ’ਚ ਮਾਰੇ ਗਏ ਅੱਤਵਾਦੀਆਂ ’ਤੇ ਜਾਰੀ ਕੀਤੀਆਂ ਡਾਕ ਟਿਕਟਾਂ !

ਪਾਕਿਸਤਾਨ ਨੇ ਕਸ਼ਮੀਰ ’ਚ ਮਾਰੇ ਗਏ ਅੱਤਵਾਦੀਆਂ ’ਤੇ ਜਾਰੀ ਕੀਤੀਆਂ ਡਾਕ ਟਿਕਟਾਂ !:ਪਾਕਿਸਤਾਨ ਦੇ ਡਾਕ ਵਿਭਾਗ ਨੇ ਜੰਮੂ-ਕਸ਼ਮੀਰ ਵਿਚ ਮਾਰੇ ਗਏ ਅੱਤਵਾਦੀਆਂ 'ਤੇ 20 ਡਾਕ ਟਿਕਟਾਂ ਜਾਰੀ ਕੀਤੀਆਂ ਹਨ।ਇਸ ਵਿਚ ਪਾਕਿਸਤਾਨ ਨੇ ਉਨ੍ਹਾਂ ਲੋਕਾਂ ਨੂੰ ਸ਼ਹੀਦ ਦੱਸਣ ਦੀ ਕੋਸਿ਼ਸ਼ ਕੀਤੀ ਹੈ ਜੋ ਭਾਰਤੀ ਫ਼ੌਜ ਦੇ ਹੱਥੋਂ ਮਾਰੇ ਗਏ ਹਨ।ਇਸ ਵਿਚ ਬੁਰਹਾਨ ਵਾਨੀ ਦਾ ਨਾਂ ਵੀ ਸ਼ਾਮਲ ਹੈ।ਬੁਰਹਾਨ ਵਾਨੀ ਨੂੰ ਸ਼ਹੀਦ ਦੱਸਦਿਆਂ ਪਾਕਿਸਤਾਨ ਨੇ ਉਸਦੇ ਨਾਂ ਤੇ ਡਾਕ ਟਿਕਟ ਜਾਰੀ ਕੀਤੀ ਹੈ। ਡਾਕ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਟਿਕਟਾਂ ਨੂੰ ਕਰਾਚੀ ਤੋਂ ਜਾਰੀ ਕੀਤਾ ਗਿਆ ਹੈ ਕਿਉਂਕਿ ਕਰਾਚੀ ਵਿਚ ਹੀ ਡਾਕ ਵਿਭਾਗ ਦਾ ਹੈੱਡਕੁਆਰਟਰ ਹੈ।ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਨੇ ਅਜਿਹਾ ਖੁਦ ਨੂੰ ਕਸ਼ਮੀਰੀਆਂ ਦਾ ਹਮਾਇਤੀ ਦਿਖਾਉਣ ਲਈ ਕੀਤਾ ਹੈ।ਅਧਿਕਾਰੀ ਨੇ ਕਿਹਾ ਕਿ ਡਾਕ ਟਿਕਟ ਦੇ ਜ਼ਰੀਏ ਅਸੀਂ ਕਸ਼ਮੀਰ ਦੇ ਲੋਕਾਂ ਦੀ ਸਮੱਸਿਆ ਨੂੰ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਹੈ।ਪਾਕਿਸਤਾਨ ਵੱਲੋਂ ਅੱਤਵਾਦੀਆਂ ਦੀਆਂ ਤਸਵੀਰਾਂ ਦੇ ਹੇਠਾਂ ਕੈਪਸ਼ਨ ਲਿਖ ਕੇ ਉਨ੍ਹਾਂ ਨੂੰ ਸ਼ਹੀਦ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਬੁਰਹਾਨ ਵਾਨੀ ਨੂੰ ਉਸ ਦੇ ਦੋ ਸਾਥੀਆਂ ਨਾਲ ਭਾਰਤੀ ਸੁਰੱਖਿਆ ਬਲਾਂ ਨੇ 8 ਜੁਲਾਈ, 2016 ਨੂੰ ਅਨੰਤਨਾਗ ਵਿਚ ਹੋਏ ਇਕ ਮੁਕਾਬਲੇ ਵਿਚ ਮਾਰ ਦਿੱਤਾ ਸੀ।ਇਨ੍ਹਾਂ ਸਾਰੀਆਂ ਟਿਕਟਾਂ ਨੂੰ ਕਰਾਚੀ ਦੇ ਟਿਕਟ ਕੁਲੈਕਸ਼ਨ ਵੱਲੋਂ ਸ਼ਹੀਦ ਦਿਵਸ ਦੇ ਮੌਕੇ 'ਤੇ ਜਾਰੀ ਕੀਤਾ ਗਿਆ।ਇਹ ਸਾਰੀਆਂ ਡਾਕ ਟਿਕਟਾਂ ਪਾਕਿਸਤਾਨ ਵਿਚ 8 ਰੁਪਏ ਦੀ ਕੀਮਤ ਵਿਚ ਮਿਲ ਰਹੀਆਂ ਹਨ। -PTCNews


Top News view more...

Latest News view more...