ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨੂੰ ਦੂਜੀ ਵਾਰ ਕੌਂਸੁਲਰ ਐਕਸੈੱਸ ਦੇਣ ਤੋਂ ਕੀਤਾ ਇਨਕਾਰ

kalbhushan

ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨੂੰ ਦੂਜੀ ਵਾਰ ਕੌਂਸੁਲਰ ਐਕਸੈੱਸ ਦੇਣ ਤੋਂ ਕੀਤਾ ਇਨਕਾਰ,ਇਸਲਾਮਾਬਾਦ: ਕੁਲਭੂਸ਼ਣ ਜਾਧਵ ਮਾਮਲੇ ਨੂੰ ਲੈ ਕੇ ਅੱਜ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਵੱਡਾ ਬਿਆਨ ਦਿੱਤਾ ਹੈ। ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨੂੰ ਦੂਜੀ ਵਾਰ ਕੌਂਸੁਲਰ ਐਕਸੈੱਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਕਿਹਾ ਹੈ ਕਿ ਕੁਲਭੂਸ਼ਣ ਜਾਧਵ ਨੂੰ ਦੂਜੀ ਵਾਰ ਕੌਂਸੁਲਰ ਐਕਸੈੱਸ ਨਹੀਂ ਮਿਲੇਗੀ।

ਹੋਰ ਪੜ੍ਹੋ: ਮੋਹਾਲੀ: ਐਲੀ ਮਾਂਗਟ ਨੂੰ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਇਸ ਤੋਂ ਪਹਿਲਾਂ ਕੁਲਭੂਸ਼ਣ ਨਾਲ ਭਾਰਤੀ ਡਿਪਲੋਮੈਟ ਗੌਰਵ ਆਹਲੂਵਾਲੀਆ ਦੀ ਮੀਟਿੰਗ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਮੁੱਖ ਦਫਤਰ ਵਿਚ ਤੈਅ ਕੀਤੀ ਗਈ ਸੀ ਪਰ ਪਾਕਿਸਤਾਨ ਨੇ ਚਾਲ ਖੇਡਦਿਆਂ ਕਿਸੇ ਅਣਜਾਣ ਜਗ੍ਹਾ ‘ਤੇ ਮੀਟਿੰਗ ਕਰਵਾਈ।

-PTC News