Fri, Apr 19, 2024
Whatsapp

ਜਿਸ ਜਗ੍ਹਾ 'ਤੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸੀ ਫਾਂਸੀ ,ਪਾਕਿਸਤਾਨ ਨੇ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਉਸ ਚੌਂਕ ਦਾ ਨਾਂਅ

Written by  Shanker Badra -- March 23rd 2019 05:27 PM
ਜਿਸ ਜਗ੍ਹਾ 'ਤੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸੀ ਫਾਂਸੀ ,ਪਾਕਿਸਤਾਨ ਨੇ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਉਸ ਚੌਂਕ ਦਾ ਨਾਂਅ

ਜਿਸ ਜਗ੍ਹਾ 'ਤੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸੀ ਫਾਂਸੀ ,ਪਾਕਿਸਤਾਨ ਨੇ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਉਸ ਚੌਂਕ ਦਾ ਨਾਂਅ

ਜਿਸ ਜਗ੍ਹਾ 'ਤੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸੀ ਫਾਂਸੀ ,ਪਾਕਿਸਤਾਨ ਨੇ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਉਸ ਚੌਂਕ ਦਾ ਨਾਂਅ:ਪਾਕਿਸਤਾਨ : ਪਾਕਿਸਤਾਨ ਦੇ ਲਾਹੌਰ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਅੱਜ 88ਵਾਂ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ।ਇਸ ਦੌਰਾਨ ਲਾਹੌਰ ਪ੍ਰਸ਼ਾਸਨ ਨੇ ਇਕ ਲੈਟਰ ਜਾਰੀ ਕੀਤਾ, ਜਿਸ ਵਿਚ ਤਿੰਨਾਂ ਦੀ ਸ਼ਹਾਦਤ ਸਥਾਨ ਸਾਦਮਾਨ ਚੌਂਕ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਹੈ।ਉਥੇ ਹੀ, ਪ੍ਰਸ਼ਾਸਨ ਨੇ ਭਗਤ ਸਿੰਘ ਨੂੰ ਇਨਕਲਾਬੀ ਆਗੂ ਵੀ ਦੱਸਿਆ ਹੈ।ਇਸ ਤੋਂ ਇਲਾਵਾ 23 ਮਾਰਚ ਨੂੰ ਮਨਾਏ ਜਾਣ ਵਾਲੇ ਸ਼ਹੀਦੀ ਸਮਾਗਮ ਲਈ ਸਖਤ ਸੁਰੱਖਿਆ ਮੁਹੱਈਆ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ। [caption id="attachment_273273" align="aligncenter" width="300"]Pakistan Lahore Sadaman Chowk Name Shaheed Bhagat Singh Chowk ਜਿਸ ਜਗ੍ਹਾ 'ਤੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸੀ ਫਾਂਸੀ ,ਪਾਕਿਸਤਾਨ ਨੇ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਉਸ ਚੌਂਕ ਦਾ ਨਾਂਅ[/caption] ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ ਰਾਸ਼ਿਦ ਕੁਰੈਸ਼ੀ ਦੀ ਪਹਿਲ 'ਤੇ ਸਾਦਮਾਨ ਚੌਕ 'ਤੇ ਹਰ ਸਾਲ ਸ਼ਹੀਦੀ ਸਮਾਗਮ ਹੁੰਦਾ ਹੈ।ਓਥੇ ਕਈ ਵਾਰ ਕੱਟੜਵਾਦੀਆਂ ਨੇ ਇਤਰਾਜ ਜਤਾਇਆ ਪਰ ਕੁਰੈਸ਼ੀ ਨੇ ਸਮਾਗਮ ਮਨਾਉਣਾ ਬੰਦ ਨਹੀਂ ਕੀਤਾ।ਇਸ ਵਾਰ 88ਵਾਂ ਸ਼ਹੀਦੀ ਸਮਾਗਮ ਸ਼ਨੀਵਾਰ ਸ਼ਾਮ ਨੂੰ ਮਨਾਉਣ ਜਾ ਰਹੇ ਹਨ।ਉਨ੍ਹਾਂ ਨੇ 19 ਮਾਰਚ ਨੂੰ ਡੀ.ਸੀ. ਲਾਹੌਰ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੀ ਮੰਗ ਕੀਤੀ ਸੀ, ਜਿਸ 'ਤੇ ਡੀ.ਸੀ. ਨੇ ਲਾਹੌਰ ਪੁਲਿਸ ਨੂੰ ਕਿਹਾ ਕਿ ਉਚਿਤ ਸੁਰੱਖਿਆ ਮੁਹੱਈਆ ਕਰਾਈ ਜਾਵੇ। [caption id="attachment_273274" align="aligncenter" width="300"]Pakistan Lahore Sadaman Chowk Name Shaheed Bhagat Singh Chowk ਜਿਸ ਜਗ੍ਹਾ 'ਤੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸੀ ਫਾਂਸੀ ,ਪਾਕਿਸਤਾਨ ਨੇ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਉਸ ਚੌਂਕ ਦਾ ਨਾਂਅ[/caption] ਡੀਸੀ ਵੱਲੋਂ ਜਾਰੀ ਲੈਟਰ ਵਿਚ ਸਮਾਗਮ ਵਾਲੇ ਸਥਾਨ ਨੂੰ ਭਗਤ ਸਿੰਘ ਚੌਕ (ਸ਼ਾਦਮਾਨ ਚੌਕ) ਲਿਖਿਆ ਗਿਆ ਹੈ।ਪਹਿਲਾ ਮੌਕਾ ਹੈ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਭਗਤ ਸਿੰਘ ਨੂੰ ਇਨਕਲਾਬੀ ਮੰਨਿਆ ਹੈ।ਇਮਤੀਯਾਜ ਇਹ ਮੰਗ ਲੰਮੇ ਸਮੇਂ ਚੁੱਕਦੇ ਆ ਰਹੇ ਹਨ,ਉਨ੍ਹਾਂ ਨੇ ਇਸ ਦੇ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ।ਅਦਾਲਤ ਨੇ ਲਾਹੌਰ ਦੇ ਮੇਅਰ ਨੂੰ ਇਸ ਉਤੇ ਕੰਮ ਕਰਨ ਦੇ ਨਿਰਦੇਸ਼ ਦਿਤੇ ਸਨ। [caption id="attachment_273271" align="aligncenter" width="300"]Pakistan Lahore Sadaman Chowk Name Shaheed Bhagat Singh Chowk ਜਿਸ ਜਗ੍ਹਾ 'ਤੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸੀ ਫਾਂਸੀ , ਪਾਕਿਸਤਾਨ ਨੇ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਉਸ ਚੌਂਕ ਦਾ ਨਾਂਅ[/caption] ਦੱਸ ਦੇਈਏ ਕਿ ਸ਼ਾਦਮਾਨ ਚੌਕ ਉਹੀ ਜਗ੍ਹਾ ਹੈ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅੰਗਰੇਜ਼ਾਂ ਨੇ (23 ਮਾਰਚ 1931 ਨੂੰ) ਫ਼ਾਂਸੀ ਦਿਤੀ ਸੀ। ਕੁਰੈਸ਼ੀ ਨੇ ਦੱਸਿਆ ਕਿ ਅਸੀਂ ਚੌਂਕ ਦਾ ਨਾਮ ਬਦਲਣ ਦੀ ਮੰਗ ਲੰਮੇ ਸਮੇਂ ਤੋਂ ਕਰਦੇ ਆ ਰਹੇ ਸੀ।ਹੁਣ ਚਾਹੁੰਦੇ ਹਾਂ ਇਸ ਚੌਂਕ ਉਤੇ ਭਗਤ ਸਿੰਘ ਦੀ ਪ੍ਰਤਿਮਾ ਲਗਾਈ ਜਾਵੇ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਨੂੰ (ਭਗਤ ਸਿੰਘ) ਨਿਸ਼ਾਨ-ਏ-ਹੈਦਰ ਦਾ ਖਿਤਾਬ ਦੇਣ ਦੀ ਵੀ ਮੰਗ ਵੀ ਕਰ ਰਹੇ ਹਾਂ। ਪ੍ਰਸ਼ਾਸਨ ਨੇ ਭਗਤ ਸਿੰਘ ਨੂੰ ਪਹਿਲੀ ਵਾਰ ਇਨਕਲਾਬੀ ਮੰਨਿਆ। ਇਹ ਚੰਗੀ ਪਹਿਲ ਹੈ। -PTCNews


Top News view more...

Latest News view more...