ਪਾਕਿਸਤਾਨ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹਿੰਦੂ ਵਿਦਿਆਰਥਣ ਦੀ ਹੱਤਿਆ,ਹੋਸਟਲ ’ਚੋਂ ਮਿਲੀ ਲਾਸ਼

By Shanker Badra - September 17, 2019 3:09 pm

ਪਾਕਿਸਤਾਨ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹਿੰਦੂ ਵਿਦਿਆਰਥਣ ਦੀ ਹੱਤਿਆ,ਹੋਸਟਲ ’ਚੋਂ ਮਿਲੀ ਲਾਸ਼:ਕਰਾਚੀ : ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਹੋ ਰਹੇ ਜ਼ੁਲਮ ਰੁਕਣ ਦਾ ਨਾਮ ਨਹੀਂ ਲੈ ਰਹੇ ,ਜਿਸ ਕਾਰਨ ਹਰ ਰੋਜ਼ ਅਜਿਹੇ ਹੀ ਮਾਮਲੇ ਦੇਖਣ ਨੂੰ ਮਿਲਦੇ ਹਨ। ਹੁਣ ਪਾਕਿਸਤਾਨ ਦੇ ਸੂਬਾ ਸਿੰਧ ਦੇ ਘੋਟਕੀ ਸ਼ਹਿਰ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਇੱਕ ਹਿੰਦੂ ਵਿਦਿਆਰਥਣ ਦਾ ਗਲਾ ਘੁੱਟ ਕੇ ਹੱਤਿਆ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।

Pakistan Larkana city Hindu medical student found dead body ਪਾਕਿਸਤਾਨ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੀਹਿੰਦੂ ਵਿਦਿਆਰਥਣ ਦੀ ਹੱਤਿਆ,ਹੋਸਟਲ ’ਚੋਂ ਮਿਲੀ ਲਾਸ਼

ਮਿਲੀ ਜਾਣਕਾਰੀ ਅਨੁਸਾਰ ਚਾਂਦਕਾ ਮੈਡੀਕਲ ਕਾਲਜ ਲਰਕਾਨਾ ਦੇ ਹੋਸਟਲ 'ਚ ਜਦੋਂ ਵਿਦਿਆਰਥਣ ਡਾ. ਨਿਮਰਤਾ ਕੁਮਾਰੀ ਦੀ ਲਾਸ਼ ਮਿਲੀ ਤਾਂ ਉਸ ਦੇ ਗਲੇ 'ਚ ਰੱਸੀ ਬੰਨ੍ਹੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਲੜਕੀ ਦੀ ਹੱਤਿਆ ਹੋਈ ਹੈ।

Pakistan Larkana city Hindu medical student found dead body ਪਾਕਿਸਤਾਨ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੀਹਿੰਦੂ ਵਿਦਿਆਰਥਣ ਦੀ ਹੱਤਿਆ,ਹੋਸਟਲ ’ਚੋਂ ਮਿਲੀ ਲਾਸ਼

ਇਸ ਘਟਨਾ ਨਾਲ ਸਬੰਧਤ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਨਿਮਰਤਾ ਦੇ ਭਰਾ ਡਾ. ਵਿਸ਼ਾਲ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਹੈ ਕਿ ਉਸ ਦੇ ਗਲ਼ੇ 'ਚ ਰੱਸੀ ਦੇ ਨਿਸ਼ਾਨ ਸਨ। ਉਸ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਨਾਗਰਿਕਾਂ ਨੂੰ ਉਨ੍ਹਾਂ ਦੇ ਪਰਿਵਾਰ ਦਾ ਸਮਰਥਨ ਕਰਨਾ ਚਾਹੀਦਾ ਹੈ।

Pakistan Larkana city Hindu medical student found dead body ਪਾਕਿਸਤਾਨ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੀਹਿੰਦੂ ਵਿਦਿਆਰਥਣ ਦੀ ਹੱਤਿਆ,ਹੋਸਟਲ ’ਚੋਂ ਮਿਲੀ ਲਾਸ਼

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਿਮਰਜੀਤ ਬੈਂਸ ਨੂੰ ਪੁਲਿਸ ਕਿਸੇ ਵੀ ਸਮੇਂ ਕਰ ਸਕਦੀ ਹੈ ਗ੍ਰਿਫ਼ਤਾਰ ,ਬਟਾਲਾ ਪੁਲਿਸ ਦੀਆਂ ਟੀਮਾਂ ਰਵਾਨਾ

ਦੱਸ ਦੇਈਏ ਕਿ ਬੀਡੀਐੱਸ ਦੀ ਆਖ਼ਰੀ ਸਾਲ ਦੀ ਵਿਦਿਆਰਥਣ ਨਿਮਰਤਾ ਚੰਦਾਨੀ ਸੋਮਵਾਰ ਨੂੰ ਆਪਣੇ ਕਮਰੇ 'ਚ ਮ੍ਰਿਤਕ ਪਾਈ ਗਈ। ਉਹ ਗਲ਼ੇ 'ਚ ਰੱਸੀ ਬੰਨ੍ਹੀ ਬਿਸਤਰ 'ਤੇ ਪਾਈ ਸੀ। ਕਾਲਜ ਪ੍ਰਸ਼ਾਸਨ ਇਸ ਨੂੰ ਖ਼ੁਦਕੁਸ਼ੀ ਦੱਸਣ ਦੀ ਕੋਸ਼ਿਸ ਕਰ ਰਹੀ ਹੈ ਪਰ ਸਬੂਤ ਦੂਸਰੀ ਦਿਸ਼ਾ 'ਚ ਇਸ਼ਾਰਾ ਕਰ ਰਹੇ ਹਨ।
-PTCNews

adv-img
adv-img