ਪਾਕਿਸਤਾਨ ਮੰਤਰੀ ਦੇ ਭੜਕਾਊ ਟਵੀਟ ‘ਤੇ ਭੜਕੀ ਹਰਸਿਮਰਤ ਕੌਰ ਬਾਦਲ , ਦਿੱਤਾ ਠੋਕਵਾਂ ਜਵਾਬ

Pakistan Minister Fawadchaudhry Statement Harsimrat Kaur Badal answer
ਪਾਕਿਸਤਾਨ ਮੰਤਰੀ ਦੇ ਭੜਕਾਊ ਟਵੀਟ 'ਤੇ ਭੜਕੀ ਹਰਸਿਮਰਤ ਕੌਰ ਬਾਦਲ , ਦਿੱਤਾ ਠੋਕਵਾਂ ਜਵਾਬ

ਪਾਕਿਸਤਾਨ ਮੰਤਰੀ ਦੇ ਭੜਕਾਊ ਟਵੀਟ ‘ਤੇ ਭੜਕੀ ਹਰਸਿਮਰਤ ਕੌਰ ਬਾਦਲ , ਦਿੱਤਾ ਠੋਕਵਾਂ ਜਵਾਬ:ਚੰਡੀਗੜ੍ਹ : ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਵੱਲੋਂ ਭਾਰਤੀ ਫੌਜ ‘ਚ ਪੰਜਾਬੀਆਂ ਨੂੰ ਬਗਾਵਤ ਲਈ ਉਕਸਾਉਣ ਬਾਰੇ ਕੀਤੇ ਭੜਕਾਊ ਟਵੀਟ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਕਿ ਨੂੰ ਠੋਕਵਾਂ ਜਵਾਬ ਦਿੱਤਾ ਹੈ।

 Pakistan Minister Fawadchaudhry Statement Harsimrat Kaur Badal answer

ਪਾਕਿਸਤਾਨ ਮੰਤਰੀ ਦੇ ਭੜਕਾਊ ਟਵੀਟ ‘ਤੇ ਭੜਕੀ ਹਰਸਿਮਰਤ ਕੌਰ ਬਾਦਲ , ਦਿੱਤਾ ਠੋਕਵਾਂ ਜਵਾਬ

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਾਕਿਸਤਾਨ ਮੰਤਰੀ ਦਾ ਇਹ ਟਵੀਟ ਹਤਾਸ਼ ਕਰਨ ਵਾਲਾ ਹੈ। ਹਰਸਿਮਰਤ ਨੇ ਕਿਹਾ ਕਿ ਪੰਜਾਬੀ ਦੇਸ਼ ਭਗਤ ਹੁੰਦੇ ਹਨ ਅਤੇ ਉਹ ਆਪਣੇ ਦੇਸ਼ ‘ਤੇ ਬਲਿਦਾਨ ਦੇਣ ਤੋਂ ਵੀ ਪਿੱਛੇ ਨਹੀਂ ਹੱਟਦੇ। ਇਸ ਲਈ ਚੌਧਰੀ ਫਵਾਦ ਸਾਨੂੰ ਆਪਣੇ ਫਰਜ਼ ਪ੍ਰਤੀ ਤੁਹਾਡੇ ਤੋਂ ਸਿੱਖਣ ਦੀ ਜ਼ਰੂਰਤ ਨਹੀਂ ਹੈ।

 Pakistan Minister Fawadchaudhry Statement Harsimrat Kaur Badal answer
ਪਾਕਿਸਤਾਨ ਮੰਤਰੀ ਦੇ ਭੜਕਾਊ ਟਵੀਟ ‘ਤੇ ਭੜਕੀ ਹਰਸਿਮਰਤ ਕੌਰ ਬਾਦਲ , ਦਿੱਤਾ ਠੋਕਵਾਂ ਜਵਾਬ

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਫਵਾਦ ਚੌਧਰੀ ਦੇ ਟਵੀਟ ‘ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਪਾਕਿਸਤਾਨ ਨੂੰ ਆਪਣੇ ਕੰਮ ਨਾਲ ਵਾਸਤਾ ਰੱਖਣ ਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਤੋਂ ਦੂਰ ਰਹਿਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਹਿੱਸਾ ਹੈ ਅਤੇ ਰਹੇਗਾ।

 Pakistan Minister Fawadchaudhry Statement Harsimrat Kaur Badal answer

ਪਾਕਿਸਤਾਨ ਮੰਤਰੀ ਦੇ ਭੜਕਾਊ ਟਵੀਟ ‘ਤੇ ਭੜਕੀ ਹਰਸਿਮਰਤ ਕੌਰ ਬਾਦਲ , ਦਿੱਤਾ ਠੋਕਵਾਂ ਜਵਾਬ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਇੱਕ ਦਿਨ ਹੀ ਆਜ਼ਾਦ ਹੋਏ ਸੀ ਭਾਰਤ ਅਤੇ ਪਾਕਿਸਤਾਨ , ਫ਼ਿਰ 14 ਅਗਸਤ ਨੂੰ ਕਿਉਂ ਸੁਤੰਤਰਤਾ ਦਿਵਸ ਮਨਾਉਂਦਾ ਹੈ ਪਾਕਿ , ਜਾਣੋਂ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਪਾਕਿ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਬੀਤੇ ਦਿਨੀਂ ਟਵੀਟ ਕਰਕੇ ਕਿਹਾ ਸੀ ਕਿ ਮੈਂ ਇੰਡੀਨ ਆਰਮੀ ਵਿਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਭਾਰਤ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ ‘ਤੇ ਹੋ ਰਹੇ ਜ਼ੁਲਮ ਖਿਲਾਫ ਆਪਣੀ ਡਿਊਟੀ ਤੋਂ ਇਨਕਾਰ ਕਰ ਦਿਓ। ਜਿਸ ਤੋਂ ਬਾਅਦ ਇਹ ਮਾਮਲਾ ਭੱਖ ਗਿਆ ਹੈ।
-PTCNews