Sat, Apr 20, 2024
Whatsapp

ਪਾਕਿਸਤਾਨ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ,ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿੱਧੂ ਦੇ ਦਾਅਵੇ ਨੂੰ ਕੀਤਾ ਖ਼ਾਰਜ

Written by  Shanker Badra -- September 19th 2018 02:10 PM -- Updated: September 19th 2018 02:22 PM
ਪਾਕਿਸਤਾਨ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ,ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿੱਧੂ ਦੇ ਦਾਅਵੇ ਨੂੰ ਕੀਤਾ ਖ਼ਾਰਜ

ਪਾਕਿਸਤਾਨ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ,ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿੱਧੂ ਦੇ ਦਾਅਵੇ ਨੂੰ ਕੀਤਾ ਖ਼ਾਰਜ

ਪਾਕਿਸਤਾਨ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ,ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿੱਧੂ ਦੇ ਦਾਅਵੇ ਨੂੰ ਕੀਤਾ ਖ਼ਾਰਜ:ਕਰਤਾਰਪੁਰ ਸਾਹਿਬ ਲਾਂਘੇ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦਾ ਦਾਅਵਾ ਕੀਤਾ ਪਰ ਪਾਕਿਸਤਾਨ ਨੇ ਸਿੱਧੂ ਦੇ ਦਾਅਵੇ ਖ਼ਾਰਜ ਕਰ ਦਿੱਤਾ ਹੈ।ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਿੱਧੂ ਨਾਲ ਕੋਈ ਰਸਮੀ ਗੱਲਬਾਤ ਨਹੀਂ ਹੋਈ ਸੀ। ਦੱਸ ਦੇਈਏ ਕਿ ਨਵਜੋਤ ਸਿੱਧੂ ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਰੱਖੇ ਸਹੁੰ-ਚੁੱਕ ਸਮਾਗਮ 'ਚ ਹਿੱਸਾ ਲੈਣ ਲਈ ਗਏ ਹਨ।ਓਥੇ ਸਿੱਧੂ ਪਾਕਿਸਤਾਨ ਦੇ ਆਰਮੀ ਚੀਫ਼ ਦੇ ਗਲੇ ਮਿਲੇ ਸਨ ,ਜੋ ਜਰਨਲ ਦੇਸ਼ ਦੇ ਜਵਾਨਾਂ ਨੂੰ ਕਤਲ ਕਰਨ ਦਾ ਹੁਕਮ ਦਿੰਦਾ ਹੈ।ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਿੱਧੂ ਦੇ ਇਸ ਵਰਤੀਰੇ 'ਤੇ ਨਿਸ਼ਾਨਾ ਸਾਧਿਆ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਸਿੱਧੂ ਨੇ ਸਿਆਸਤ ਨੂੰ ਚਮਕਾਉਣ ਲਈ ਕਰਤਾਰਪੁਰ ਲਾਂਘੇ 'ਤੇ ਬਿਆਨ ਦਿੱਤਾ ਸੀ। -PTCNews


Top News view more...

Latest News view more...