Thu, Apr 18, 2024
Whatsapp

ਪਾਕਿਸਤਾਨ 'ਚ ਨਾਬਾਲਿਗ ਹਿੰਦੂ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਕੀਤਾ ਧਰਮ ਪਰਿਵਰਤਨ

Written by  Shanker Badra -- June 24th 2020 11:43 AM
ਪਾਕਿਸਤਾਨ 'ਚ ਨਾਬਾਲਿਗ ਹਿੰਦੂ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਕੀਤਾ ਧਰਮ ਪਰਿਵਰਤਨ

ਪਾਕਿਸਤਾਨ 'ਚ ਨਾਬਾਲਿਗ ਹਿੰਦੂ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਕੀਤਾ ਧਰਮ ਪਰਿਵਰਤਨ

ਪਾਕਿਸਤਾਨ 'ਚ ਨਾਬਾਲਿਗ ਹਿੰਦੂ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਕੀਤਾ ਧਰਮ ਪਰਿਵਰਤਨ:ਸਿੰਧ : ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਧਾਰਮਿਕ ਅੱਤਿਆਚਾਰ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਜੈਕਬਾਬਾਦ ਦੀ ਇੱਕ ਹਿੰਦੂ ਲੜਕੀ ਨੂੰ ਅਗ਼ਵਾ ਕਰਕੇ ਜ਼ਬਰਨ ਉਸਦਾ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੂਬਾ ਸਿੰਧ ਦੇ ਜ਼ਿਲ੍ਹਾ ਜੈਕਬਾਬਾਦ ਨਿਵਾਸੀ ਨੂੰ ਹਿੰਦੂ ਲੜਕੀ ਨੂੰ ਅਗਵਾ ਕਰਨ ਤੇ ਜ਼ਬਰੀ ਧਰਮ ਪਰਿਵਰਤਨ ਕਰਨ ਤੋਂ ਬਾਅਦ 18 ਜੂਨ ਨੂੰ ਅਗਵਾਕਾਰ ਵਜ਼ੀਰ ਹੁਸੈਨ ਪੁੱਤਰ ਦਿਲ ਮੁਰਾਦ ਖ਼ਾਨ ਨਿਵਾਸੀ ਪਿੰਡ ਸੋਹਨੀਪੁਰ, ਜ਼ਿਲ੍ਹਾ ਜਫ਼ਰਾਬਾਦ ਨਾਲ ਨਿਕਾਹ ਕਰਾ ਦਿੱਤਾ ਗਿਆ ਹੈ। [caption id="attachment_413659" align="aligncenter" width="300"]Pakistan : Minor Hindu girl forcibly converted, married to abductor in Sindh ਪਾਕਿਸਤਾਨ 'ਚ ਨਾਬਾਲਿਗ ਹਿੰਦੂ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਕੀਤਾ ਧਰਮ ਪਰਿਵਰਤਨ[/caption] ਦੱਸਿਆ ਜਾ ਰਿਹਾ ਹੈ ਕਿ ਇਸਲਾਮ ਕਬੂਲ ਕਰਨ ਉਪਰੰਤ ਅਗਵਾਕਾਰ ਵਜ਼ੀਰ ਹੁਸੈਨ ਨੇ ਲੜਕੀ 'ਤੇ ਦਬਾਅ ਬਣਾ ਕੇ ਅਦਾਲਤ 'ਚ ਅਪੀਲ ਦਾਇਰ ਕਰਕੇ ਪੁਲਿਸ 'ਚ ਦਰਜ ਕੀਤਾ ਕਥਿਤ ਅਗਵਾ ਦਾ ਕੇਸ ਰੱਦ ਕਰਨ ਦੀ ਅਪੀਲ ਕੀਤੀ ਹੈ। ਉਸ ਵਲੋਂ ਅਦਾਲਤ 'ਚ ਇਸਲਾਮ ਕਬੂਲ ਕਰਨ ਦਾ ਸਰਟੀਫਿਕੇਟ ਅਤੇ ਨਿਕਾਹਨਾਮਾ ਵੀ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਲੜਕੀ 'ਤੇ ਦਬਾਅ ਬਣਾ ਕੇ ਅਧਿਕਾਰੀਆਂ ਦੇ ਸਾਹਮਣੇ ਇਕ ਹਲਫ਼ਨਾਮਾ ਦਾਖ਼ਲ ਕਰਵਾਇਆ ਗਿਆ ਹੈ। ਇਸ 'ਚ ਲੜਕੀ ਵੱਲੋਂ ਕਿਹਾ ਗਿਆ ਹੈ ਕਿ ਉਹ 19 ਸਾਲ ਦੀ ਹੈ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲਿਆ ਹੈ। ਹਲਫ਼ਨਾਮੇ ਅਨੁਸਾਰ ਹਿੰਦੂ ਲੜਕੀ ਦਾ ਨਵਾਂ ਮੁਸਲਿਮ ਨਾਂ ਬਸ਼ੀਰਨ ਕਰ ਦਿੱਤਾ ਹੈ। [caption id="attachment_413660" align="aligncenter" width="300"]Pakistan : Minor Hindu girl forcibly converted, married to abductor in Sindh ਪਾਕਿਸਤਾਨ 'ਚ ਨਾਬਾਲਿਗ ਹਿੰਦੂ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਕੀਤਾ ਧਰਮ ਪਰਿਵਰਤਨ[/caption] ਦੱਸ ਦੇਈਏ ਕਿ ਪਾਕਿਸਤਾਨ 'ਚ ਘੱਟ-ਗਿਣਤੀਆਂ ਨਾਲ ਅੱਤਿਅਚਾਰ ਦੀਆਂ ਘਟਨਾਵਾਂ ਆਮ ਹਨ। ਹਿੰਦੂ, ਸਿੱਖ ਤੇ ਇਸਾਈ ਸਮਾਜ ਦੀਆਂ ਨਾਬਾਲਗ ਲੜਕੀਆਂ ਦੇ ਅਗਵਾ, ਜਬਰੀ ਧਰਮ-ਪਰਿਵਰਤਨ ਤੇ ਸ਼ਾਦੀ ਦੀਆਂ ਘਟਨਾਵਾਂ ਉੱਥੇ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਪੁਲਿਸ ਵੀ ਅਜਿਹੀਆਂ ਘਟਨਾਵਾਂ 'ਤੇ ਚੁੱਪ ਰਹਿੰਦੀ ਹੈ। -PTCNews


Top News view more...

Latest News view more...