ਇਮਰਾਨ ਖਾਨ ਖਿਲਾਫ ਪੂਰੇ ਪਾਕਿ 'ਚ 4 ਜੁਲਾਈ ਤੋਂ ਅੰਦੋਲਨ, PDP ਨੇ ਕੀਤਾ ਐਲਾਨ

By Baljit Singh - May 30, 2021 4:05 pm

ਇਸਲਾਮਾਬਾਦ: ਵਿਰੋਧੀ ਧਿਰ ਦੇ ਗਿਆਰਾਂ ਸਿਆਸੀ ਦਲਾਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਨੇ ਇਮਰਾਨ ਦੇ ਖਿਲਾਫ ਅਗਲੇ ਪੜਾਅ ਦੇ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ। ਅੰਦੋਲਨ ਦੀ ਸ਼ੁਰੂਆਤ ਸਵਾਤ ਜ਼ਿਲੇ ਤੋਂ 4 ਜੁਲਾਈ ਨੂੰ ਹੋਵੇਗੀ। ਪਾਰਟੀ ਕਨਵੀਨਰ ਫਜ਼ਲੁਰ ਰਹਿਮਾਨ ਨੇ ਦੱਸਿਆ ਕਿ ਸਵਾਤ ਵਿਚ 4 ਜੁਲਾਈ ਨੂੰ ਇਕ ਵੱਡੇ ਪ੍ਰਦਰਸ਼ਨ ਦੇ ਬਾਅਦ ਕਰਾਚੀ, ਇਸਲਾਮਾਬਾਦ ਅਤੇ ਹੋਰ ਸ਼ਹਿਰਾਂ ਵਿਚ ਵੀ ਪ੍ਰਦਰਸ਼ਨ ਕੀਤੇ ਜਾਣਗੇ।

ਪੜ੍ਹੋ ਹੋਰ ਖਬਰਾਂ: ਜਲਦ ਭਾਰਤ ਹਵਾਲੇ ਕੀਤਾ ਜਾ ਸਕਦੈ ਭਗੌੜਾ ਮੇਹੁਲ ਚੋਕਸੀ, ਡੋਮਿਨਿਕਾ ਪਹੁੰਚਿਆ ਪ੍ਰਾਈਵੇਟ ਜੈੱਟ

ਰਹਿਮਾਨ ਨੇ ਦੱਸਿਆ ਕਿ ਇਸ ਸਬੰਧ ਵਿਚ ਗਠਜੋੜ ਦੇ ਸਾਰੇ ਦਲਾਂ ਨਾਲ ਬੈਠਕ ਕਰ ਲਈ ਗਈ ਹੈ। ਬੈਠਕ ਵਿਚ ਈਵੀਐੱਮ ਨਾਲ ਚੋਣ ਕਰਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਧਾਂਧਲੀ ਮੰਨਿਆ ਗਿਆ ਹੈ। ਵਿਰੋਧੀ ਗਠਜੋੜ ਨੇ ਈਵੀਐੱਮ ਨਾਲ ਚੋਣ ਕਰਾਉਣ ਦੀ ਯੋਜਨਾ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।

ਪੜ੍ਹੋ ਹੋਰ ਖਬਰਾਂ: ਇਨਸਾਨੀਅਤ ਸ਼ਰਮਸਾਰ: ਪੁਲ ਤੋਂ ਨਦੀ ‘ਚ ਸੁੱਟੀ ਕੋਰੋਨਾ ਨਾਲ ਮਰੇ ਨੌਜਵਾਨ ਦੀ ਲਾਸ਼

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਆਜ਼ਾਦ ਸੰਪਾਦਕ ਅਸਦ ਅਲੀ ਤੂਰ ਉੱਤੇ ਜਾਨਲੇਵਾ ਹਮਲੇ ਦੇ ਕਾਰਨ ਵਿਦੇਸ਼ ਵਿਚ ਹੋ ਰਹੀ ਆਲੋਚਨਾ ਦੇ ਬਾਅਦ ਖੁਫੀਆ ਏਜੰਸੀ ਆਈਐੱਸਆਈ ਬੈਕਫੁਟ ਉੱਤੇ ਆ ਗਈ ਹੈ। ਏਜੰਸੀ ਨੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਇਹ ਉਸ਼ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਸੰਪਾਦਕ ਤੂਰ ਨੇ ਦੱਸਿਆ ਸੀ ਕਿ ਹਮਲਾਵਰਾਂ ਨੇ ਕਿਹਾ ਸੀ ਕਿ ਉਹ ਆਈਐੱਸਆਈ ਤੋਂ ਹੈ।

ਪੜ੍ਹੋ ਹੋਰ ਖਬਰਾਂ: ਆਨਲਾਇਨ ਮੀਟਿੰਗ ਦੌਰਾਨ ਕੈਮਰੇ ਸਾਹਮਣੇ ਕੈਨੇਡਾ ਦੇ ਸੰਸਦ ਮੈਂਬਰ ਦੀ ਫਿਰ ਸ਼ਰਮਨਾਕ ਕਰਤੂਤ

-PTC News

adv-img
adv-img