ਹੋਰ ਖਬਰਾਂ

ਪਾਕਿਸਤਾਨ ਦੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ,ਸ਼ਰਧਾਲੂਆਂ ਨੇ ਪਾਇਆ ਭੰਗੜਾ ,ਦੇਖੋ ਵੀਡੀਓ

By Shanker Badra -- November 24, 2018 4:30 pm -- Updated:December 29, 2018 2:57 pm

ਪਾਕਿਸਤਾਨ ਦੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ,ਸ਼ਰਧਾਲੂਆਂ ਨੇ ਪਾਇਆ ਭੰਗੜਾ ,ਦੇਖੋ ਵੀਡੀਓ:ਲਾਹੌਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵੱਖ-ਵੱਖ ਸਮਾਗਮ ਕਰਵਾਏ ਗਏ ਹਨ।ਇਨ੍ਹਾਂ ਸਮਾਗਮਾਂ ਵਿੱਚ ਹਿੱਸਾ ਲੈਣ ਲਈ 3080 ਸਿੱਖ ਸ਼ਰਧਾਲੂਆਂ ਦਾ ਜੱਥਾ ਲਾਹੌਰ ਪੁੱਜਿਆ ਸੀ।Pakistan people Excellent welcome Devotees With Bhangraਇਸ ਵਾਰ ਪਾਕਿਸਤਾਨ ਦਾ ਇਹ ਨਜ਼ਾਰਾ ਵੇਖਣ ਯੋਗ ਸੀ,ਜਿਸ ਨੇ ਸਭ ਨੂੰ ਢੋਲ 'ਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ।ਦਰਅਸਲ 'ਚ ਪਾਕਿਸਤਾਨ ਦੇ ਲੋਕ ਢੋਲ ਤੇ ਸਾਜੋ ਸਮਾਨ ਲੈ ਕੇ ਸਵਾਗਤ ਲਈ ਖੜ੍ਹੇ ਸਨ।ਜਦੋਂ ਓਥੇ ਸ਼ਰਧਾਲੂ ਪੁੱਜੇ ਤਾਂ ਸਾਰਿਆਂ ਨੇ ਢੋਲ 'ਤੇ ਜ਼ਬਰਦਸਤ ਭੰਗੜਾ ਪਾਇਆ ਹੈ ਅਤੇ ਖੂਬ ਰੰਗ ਬੰਨੇ ਹਨ।ਪਾਕਿਸਤਾਨ ਦੇ ਲੋਕਾਂ ਵੱਲੋਂ ਕੀਤੇ ਗਏ ਇਸ ਸ਼ਾਨਦਾਰ ਸਵਾਗਤ ਦੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ।Pakistan people Excellent welcome Devotees With Bhangraਦੱਸ ਦੇਈਏ ਕਿ ਜਦੋਂ ਸ਼ਰਧਾਲੂ ਪਾਕਿਸਤਾਨ ਪੁੱਜੇ ਤਾਂ ਉਨ੍ਹਾਂ ਦਾ ਬੜੇ ਹੀ ਸੁਚੱਜੇ ਢੰਗ ਨਾਲ ਸਵਾਗਤ ਕੀਤਾ ਗਿਆ, ਜਿਸ ਨੂੰ ਵੇਖ ਕੇ ਰਿਸ਼ਤਿਆਂ ਵਿੱਚ ਸੁਧਾਰ ਹੋਣ ਵੱਲ ਇਸ਼ਾਰਾ ਸੀ।ਪਾਕਿਸਤਾਨ ਦੇ ਲੋਕਾਂ ਵੱਲੋਂ ਸ਼ਰਧਾਲੂਆਂ ਦਾ ਸੱਭਿਆਚਾਰਕ ਢੰਗ ਨਾਲ ਭੰਗੜਾ ਪਾ ਕੇ ਅਤੇ ਢੋਲ ਵਜਾ ਕੇ ਸਵਾਗਤ ਕੀਤਾ ਗਿਆ ਹੈ।Pakistan people Excellent welcome Devotees With Bhangraਦੱਸ ਦਈਏ ਕਿ 1947 ਵਿੱਚ ਹੋਈ ਵੰਡ ਤੋਂ ਬਾਅਦ ਸਿੱਖਾਂ ਦੇ ਕਈ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਹਨ।ਇਸ ਗੱਲ ਦੀ ਨਿਰਾਸ਼ਾ ਸਿੱਖਾਂ ਦੇ ਦਿਲਾਂ ਅੰਦਰ ਹਮੇਸ਼ਾ ਹੀ ਰਹੀ ਹੈ ਪਰ ਅੱਜ 71 ਸਾਲਾ ਬਾਅਦ ਸ਼ਾਇਦ ਇੱਕ ਵਾਰ ਫਿਰ ਉਮੀਦ ਦੀ ਕਿਰਨ ਜਾਗ ਉੱਠੀ ਹੈ।

-PTCNews

  • Share