ਪਾਕਿਸਤਾਨ ਦੇ ਰੇਲ ਮੰਤਰੀ ਨੂੰ PM ਮੋਦੀ ਖਿਲਾਫ਼ ਬੋਲਦੇ ਸਮੇਂ ਲੱਗਾ ਕਰੰਟ ,ਦੇਖੋ ਵੀਡੀਓ

Pakistan railway minister Sheikh Rasheed Ahmad gets electric shock speaking against PM Modi
ਪਾਕਿਸਤਾਨ ਦੇ ਰੇਲ ਮੰਤਰੀ ਨੂੰ PM ਮੋਦੀ ਖਿਲਾਫ਼ ਬੋਲਦੇ ਸਮੇਂ ਲੱਗਾ ਕਰੰਟ ,ਦੇਖੋ ਵੀਡੀਓ

ਪਾਕਿਸਤਾਨ ਦੇ ਰੇਲ ਮੰਤਰੀ ਨੂੰ PM ਮੋਦੀ ਖਿਲਾਫ਼ ਬੋਲਦੇ ਸਮੇਂ ਲੱਗਾ ਕਰੰਟ ,ਦੇਖੋ ਵੀਡੀਓ:ਨਵੀਂ ਦਿੱਲੀ : ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਆਪਣੇ ਭੜਕਾਊ ਬਿਆਨਾਂ ਕਰਕੇ ਹਮੇਸ਼ਾਂ ਸੁਰੱਖੀਆਂ ਵਿੱਚ ਰਹਿੰਦੇ ਹਨ ਪਰ ਇੱਕ ਵਾਰ ਫ਼ਿਰ ਉਹ ਸੋਸ਼ਲ ਮੀਡਿਆ ‘ਤੇ ਚਰਚਾ ਵਿੱਚ ਹਨ ,ਕਿਉਂਕਿ ਉਨ੍ਹਾਂ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਬੋਲਦੇ ਹਨ ਅਤੇ ਉਨ੍ਹਾਂ ਨੂੰ ਕਰੰਟ ਲੱਗ ਜਾਂਦਾ ਹੈ।

Pakistan railway minister Sheikh Rasheed Ahmad gets electric shock speaking against PM Modi
ਪਾਕਿਸਤਾਨ ਦੇ ਰੇਲ ਮੰਤਰੀ ਨੂੰ PM ਮੋਦੀ ਖਿਲਾਫ਼ ਬੋਲਦੇ ਸਮੇਂ ਲੱਗਾ ਕਰੰਟ ,ਦੇਖੋ ਵੀਡੀਓ

ਦਰਅਸਲ ‘ਚ ਭਾਰਤ-ਪਾਕਿ ਤਣਾਅ ਵਿਚਕਾਰ ਲਗਾਤਾਰ ਭੜਕਾਊ ਬਿਆਨ ਦੇਣ ਵਾਲੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਜਦੋਂ ਮਾਈਕ ‘ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਜ਼ੋਰਦਾਰ ਕਰੰਟ ਕਰੰਟ ਦਾ ਝਟਕਾ ਲੱਗਦਾ ਹੈ। ਇਸ ਦੌਰਾਨ ਰੇਲ ਮੰਤਰੀ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੇ ਹੱਥ ਵਿੱਚ ਫੜੇ ਮਾਈਕ ਵਿੱਚ ਕਰੰਟ ਆ ਗਿਆ।

Pakistan railway minister Sheikh Rasheed Ahmad gets electric shock speaking against PM Modi
ਪਾਕਿਸਤਾਨ ਦੇ ਰੇਲ ਮੰਤਰੀ ਨੂੰ PM ਮੋਦੀ ਖਿਲਾਫ਼ ਬੋਲਦੇ ਸਮੇਂ ਲੱਗਾ ਕਰੰਟ ,ਦੇਖੋ ਵੀਡੀਓ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਨਿਰਮਲਾ ਸੀਤਾਰਮਣ ਨੇ ਕੀਤਾ ਵੱਡਾ ਐਲਾਨ , ਦੇਸ਼ ਦੇ ਇਨ੍ਹਾਂ ਵੱਡੇ ਬੈਂਕਾਂ ਦਾ ਹੋਵੇਗਾ ਰਲੇਵਾਂ

ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਕਰੰਟ ਆ ਗਿਆ ਹੈ। ਪਾਕਿਸਤਾਨੀ ਰੇਲ ਮੰਤਰੀ ਰਾਸ਼ੀਦ ਕਰੰਟ ਲੱਗਣ ਤੋਂ ਬਾਅਦ ਵੀ ਚੁੱਪ ਨਹੀਂ ਹੋਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਕਿਹਾ ਕਿ ਉਹ ਇਸ ਜਲਸੇ ਨੂੰ ਨਾਕਾਮ ਨਹੀਂ ਕਰ ਸਕਦੇ। ਹੁਣ ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
-PTCNews