Sat, Apr 20, 2024
Whatsapp

ਪਾਕਿਸਤਾਨ ਰੇਂਜਰਾਂ ਨੇ ਸਰਹੱਦ ਨੇੜੇ ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਲਾਸ਼ ਪਰਿਵਾਰ ਨੂੰ ਸੌਂਪੀ

Written by  Shanker Badra -- September 27th 2018 12:24 PM
ਪਾਕਿਸਤਾਨ ਰੇਂਜਰਾਂ ਨੇ ਸਰਹੱਦ ਨੇੜੇ ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਲਾਸ਼ ਪਰਿਵਾਰ ਨੂੰ ਸੌਂਪੀ

ਪਾਕਿਸਤਾਨ ਰੇਂਜਰਾਂ ਨੇ ਸਰਹੱਦ ਨੇੜੇ ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਲਾਸ਼ ਪਰਿਵਾਰ ਨੂੰ ਸੌਂਪੀ

ਪਾਕਿਸਤਾਨ ਰੇਂਜਰਾਂ ਨੇ ਸਰਹੱਦ ਨੇੜੇ ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਲਾਸ਼ ਪਰਿਵਾਰ ਨੂੰ ਸੌਂਪੀ:ਅਜਨਾਲਾ ਦੇ ਥਾਣਾ ਰਮਦਾਸ ਅਧੀਂਨ ਆਉਂਦੇ ਪਿੰਡ ਘੋਹਨੇਵਾਲਾ ਦਾ ਇੱਕ ਕਿਸਾਨ ਰਾਵੀ ਦਰਿਆ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਸੀ।ਇਸ ਤੋਂ ਬਾਅਦ ਕਿਸਾਨ ਬਲਵਿੰਦਰ ਸਿੰਘ ਦੀ ਪਾਕਿਸਤਾਨ ਵਾਲੇ ਖੇਤਰ 'ਚ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ।ਜਿਸ ਨੂੰ ਲੈ ਕੇ ਬੀਤੇ ਕੱਲ੍ਹ ਪਾਕਿਸਤਾਨ ਵੱਲੋਂ ਵਾਹਘਾ ਸਰਹੱਦ ਰਾਹੀਂ ਲਾਸ਼ ਦੇਣ ਦੀ ਗੱਲ ਕਹੀ ਗਈ ਸੀ,ਜਿਸ ਤੋਂ ਬਾਅਦ ਅੱਜ ਪਾਕਿਸਤਾਨ ਰੇਂਜਰਾਂ ਵੱਲੋਂ ਵਾਹਘਾ ਸਰਹੱਦ ਅਟਾਰੀ ਰਸਤੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਕਿਸਾਨ ਬਲਵਿੰਦਰ ਸਿੰਘ ਦੀ ਲਾਸ਼ ਸੌਂਪ ਦਿੱਤੀ ਗਈ ਹੈ। ਇਸ ਮੌਕੇ ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਪੁਲਿਸ ਅਧਿਕਾਰੀ ਮੌਜੂਦ ਸਨ।ਦੱਸ ਦੇਈਏ ਕਿ ਕਿਸਾਨ ਦਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਹੋਣ ਉਪਰੰਤ ਜੱਦੀ ਪਿੰਡ ਘੋਹਨੇਵਾਲਾ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਜਨਾਲਾ ਦੇ ਥਾਣਾ ਰਮਦਾਸ ਅਧੀਂਨ ਆਉਂਦੇ ਪਿੰਡ ਘੋਹਨੇਵਾਲਾ ਦਾ ਇੱਕ ਕਿਸਾਨ ਰਾਵੀ ਦਰਿਆ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਸੀ।ਉਸ ਕਿਸਾਨ ਦੀ ਪਹਿਚਾਣ 53 ਸਾਲਾ ਬਲਵਿੰਦਰ ਸਿੰਘ ਵਜੋਂ ਹੋਈ ਸੀ।ਜਦੋਂ ਕਿਸਾਨ ਬਲਵਿੰਦਰ ਸਿੰਘ ਰਾਵੀ ਕੰਢੇ ਆਪਣੇ ਖੇਤਾਂ 'ਚ ਗੇੜਾ ਮਾਰਨ ਗਿਆ ਪਰ ਉਸ ਸਮੇਂ ਇਹ ਘਟਨਾ ਵਾਪਰੀ ਹੈ। -PTCNews


Top News view more...

Latest News view more...