Advertisment

ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਾਲੀ ਐਮਬੂਲੈਂਸ 'ਚ, ਹੁਣ ਹੋਣ ਲੱਗਿਆ ਅਜਿਹਾ ਕੰਮ

author-image
Ragini Joshi
New Update
ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਾਲੀ ਐਮਬੂਲੈਂਸ 'ਚ, ਹੁਣ ਹੋਣ ਲੱਗਿਆ ਅਜਿਹਾ ਕੰਮ
Advertisment
ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਾਲੀ ਐਮਬੂਲੈਂਸ 'ਚ, ਹੁਣ ਹੋਣ ਲੱਗਿਆ ਅਜਿਹਾ ਕੰਮ,ਪਾਕਿਸਤਾਨ ਵਿੱਚ 15 ਸਾਲ ਦੀ ਸਿੱਖ ਕੁੜੀ ਦੇ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਮਨੁੱਖ ਕਿਸ ਕਦਰ ਹੈਵਾਨ ਬਣ ਸਕਦਾ ਹੈ ਇਹ ਮਾਮਲਾ ਇਸ ਗੱਲ ਦਾ ਜਿਉਂਦਾ ਜਾਗਦਾ ਉਦਾਹਰਣ ਹੈ। ਬੀਤੇ ਦਿਨ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਇੱਕ ਐਮਬੂਲੈਂਸ ਦੇ ਅੰਦਰ 15 ਸਾਲ ਦੀ ਸਿੱਖ ਕੁੜੀ ਦੇ ਨਾਲ ਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਸ ਵਾਰਦਾਤ ਵਿੱਚ ਦੋ ਲੋਕਾਂ ਦੇ ਨਾਮ ਸਾਹਮਣੇ ਆਏ ਹਨ।ਪੁਲਿਸ ਨੇ ਦੱਸਿਆ ਕਿ ਲੜਕੀ ਦੇ ਬਾਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਨਨਕਾਨਾ ਸਾਹਿਬ ਸ਼ਹਿਰ ਵਿੱਚ ਸਥਿਤ ਇੱਕ ਗੁਰੁਦਵਾਰੇ ਤੋਂ ਸ਼ਨੀਵਾਰ ਨੂੰ ਲਾਪਤਾ ਹੋ ਗਈ ਸੀ। ਜਦੋਂ ਉਹ ਵਾਪਸ ਨਹੀਂ ਪਰਤੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਹੋਰ ਪੜ੍ਹੋ:ਜਸਟਿਸ ਰੰਜਨ ਗੰਗੋਈ ਹੋਣਗੇ ਭਾਰਤ ਦੇ ਅਗਲੇ ਮੁੱਖ ਜੱਜ ,ਦੀਪਕ ਮਿਸ਼ਰਾ ਨੇ ਕੀਤੀ ਨਾਮ ਦੀ ਸਿਫਾਰਸ਼ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਪਰਵਾਰ ਨੇ ਨਨਕਾਨਾ ਬਾਈਪਾਸ ਉੱਤੇ ਪੰਜਾਬ ਆਪਾਤ ਸੇਵਾ ਦੀ ਇੱਕ ਐਮਬੂਲੈਂਸ ਦੇਖੀ। ਉਨ੍ਹਾਂ ਨੇ ਦੱਸਿਆ ਅਸੀਂ ਐਮਬੂਲੈਂਸ ਦੇ ਅੰਦਰ ਇੱਕ ਲੜਕੀ ਦੇ ਚੀਖਣ ਦੀ ਅਵਾਜ ਸੁਣੀ। ਅਸੀ ਜਲਦੀ ਹੀ ਗੱਡੀ ਤੱਕ ਪੁੱਜੇ ਅਤੇ ਦੇਖਿਆ ਕਿ ਦੋ ਲੋਕ ਸਾਡੀ ਬੱਚੀ ਦਾ ਯੋਨ ਸ਼ੋਸ਼ਣ ਕਰ ਰਹੇ ਸਨ। ਆਰੋਪੀਆਂ ਨੇ ਕੁੜੀ ਨੂੰ ਦੋ ਕਿਲੋਮੀਟਰ ਦੂਰ ਗੱਡੀ ਤੋਂ ਬਾਹਰ ਸੁੱਟ ਦਿੱਤਾ ਅਤੇ ਭੱਜ ਗਏ। ਨਨਕਾਨਾ ਸ਼ਹਿਰ ਦੇ ਪੁਲਿਸ ਅਧਿਕਾਰੀ ਨਦੀਮ ਅਹਿਮਦ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਅਹਸਾਨ ਅਲੀ ਅਤੇ ਸਮੀਨ ਹੈਦਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। —PTC News-
pakistan rape latest-international-news punjabi-girl rape-news international-news
Advertisment

Stay updated with the latest news headlines.

Follow us:
Advertisment