ਪਾਕਿਸਤਾਨ ’ਚ ਰੈਸਟੋਰੈਂਟ ਨੇ ਹਿੰਦੂ ਔਰਤਾਂ ਨੂੰ ਖਾਣਾ ਦੇਣ ਤੋਂ ਕੀਤਾ ਇਨਕਾਰ ,ਕੱਢਿਆ ਬਾਹਰ, ਫਿਰ ਮੰਗੀ ਮੁਆਫ਼ੀ

Pakistan Restaurant apologises after refusing to serve Hindu women
ਪਾਕਿਸਤਾਨ ’ਚ ਰੈਸਟੋਰੈਂਟ ਨੇ ਹਿੰਦੂ ਔਰਤਾਂ ਨੂੰ ਖਾਣਾ ਦੇਣ ਤੋਂ ਕੀਤਾ ਇਨਕਾਰ ,ਕੱਢਿਆ ਬਾਹਰ, ਫਿਰ ਮੰਗੀ ਮੁਆਫ਼ੀ

ਪਾਕਿਸਤਾਨ ’ਚ ਰੈਸਟੋਰੈਂਟ ਨੇ ਹਿੰਦੂ ਔਰਤਾਂ ਨੂੰ ਖਾਣਾ ਦੇਣ ਤੋਂ ਕੀਤਾ ਇਨਕਾਰ ,ਕੱਢਿਆ ਬਾਹਰ, ਫਿਰ ਮੰਗੀ ਮੁਆਫ਼ੀ:ਪਾਕਿਸਤਾਨ : ਪਾਕਿਸਤਾਨ ਦੇ ਸਿੰਧ ਸੂਬੇ ਦੇ ਥੱਟਾ ਇਲਾਕੇ ਦੇ ਇਕ ਰੈਸਟੋਰੈਂਟ ਨੇ ਹਿੰਦੂ ਔਰਤਾਂ ਨੂੰ ਰੈਸਟੋਰੈਂਟ ‘ਚੋਂ ਬਾਹਰ ਕੱਢ ਦਿੱਤਾ ਹੈ ਪਰ ਬਾਅਦ ‘ਚ ਰੈਸਟੋਰੈਂਟ ਦੇ ਪ੍ਰਬੰਧਕਾਂ ਨੇ ਇਨ੍ਹਾਂ ਔਰਤਾਂ ਕੋਲੋਂ ਮੁਆਫੀ ਮੰਗ ਲਈ ਹੈ।

Pakistan Restaurant apologises after refusing to serve Hindu women
ਪਾਕਿਸਤਾਨ ’ਚ ਰੈਸਟੋਰੈਂਟ ਨੇ ਹਿੰਦੂ ਔਰਤਾਂ ਨੂੰ ਖਾਣਾ ਦੇਣ ਤੋਂ ਕੀਤਾ ਇਨਕਾਰ ,ਕੱਢਿਆ ਬਾਹਰ, ਫਿਰ ਮੰਗੀ ਮੁਆਫ਼ੀ

ਦਰਅਸਲ ‘ਚ ਕੁੱਝ ਔਰਤਾਂ ਕਰਾਚੀ ਨੇੜੇ ਇੱਕ ਰੈਸਟੋਰੈਂਟ ਵਿੱਚ ਦੁਪਹਿਰ ਦੇ ਖਾਣੇ ‘ਤੇ ਗਈਆਂ ਸਨ ,ਜਿੱਥੇ ਉਹਨਾਂ ਨੂੰ ਰੈਸਟੋਰੈਂਟ ਦੇ ਪ੍ਰਬੰਧਕਾਂ ਵੱਲੋਂ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਦੌਰਾਨ ਪ੍ਰਬੰਧਕ ਨੇ ਉਨ੍ਹਾਂ ਨੂੰ ਨਾ ਸਿਰਫ਼ ਖਾਣਾ ਦੇਣ ਤੋਂ ਇਨਕਾਰ ਕੀਤਾ ਬਲਕਿ ਉਨ੍ਹਾਂ ਨੂੰ ਰੈਸਟੋਰੈਂਟ ਤੋਂ ਬਾਹਰ ਕੱਢ ਦਿੱਤਾ।

Pakistan Restaurant apologises after refusing to serve Hindu women
ਪਾਕਿਸਤਾਨ ’ਚ ਰੈਸਟੋਰੈਂਟ ਨੇ ਹਿੰਦੂ ਔਰਤਾਂ ਨੂੰ ਖਾਣਾ ਦੇਣ ਤੋਂ ਕੀਤਾ ਇਨਕਾਰ ,ਕੱਢਿਆ ਬਾਹਰ, ਫਿਰ ਮੰਗੀ ਮੁਆਫ਼ੀ

ਇਹ ਘਟਨਾ ਸ਼ਨਿੱਚਰਵਾਰ ਦੀ ਦੱਸੀ ਜਾ ਰਹੀ ਹੈ ,ਜਦ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਘੱਟ ਗਿਣਤੀ ਵਿੰਗ ਦੀ ਇੱਕ ਔਰਤ ਮੈਂਬਰ ਲਰਕਾਨਾ ਜਾਣ ਦੇ ਰਾਹ ‘ਤੇ ਸੀ ਅਤੇ ਕੌਮੀ ਰਾਜਮਾਰਗ ਦੇ ਕਿਨਾਰੇ ਅਲ ਹਬੀਬ ਨਾਮ ਦੇ ਇੱਕ ਰੈਸਟੋਰੈਂਟ ‘ਚ ਰੁਕੀ ਸੀ।ਜਦੋਂ ਰੈਸਟੋਰੈਂਟ ਪ੍ਰਬੰਧਕ ਨੂੰ ਲੱਗਿਆ ਕਿ ਇਹ ਔਰਤਾਂ ਹਿੰਦੂ ਹਨ ਤਾਂ ਉਨ੍ਹਾਂ ਨੂੰ ਖਾਣਾ ਖੁਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਅਤੇ ਉਥੋਂ ਜਾਣ ਲਈ ਕਿਹਾ ਗਿਆ।

Pakistan Restaurant apologises after refusing to serve Hindu women
ਪਾਕਿਸਤਾਨ ’ਚ ਰੈਸਟੋਰੈਂਟ ਨੇ ਹਿੰਦੂ ਔਰਤਾਂ ਨੂੰ ਖਾਣਾ ਦੇਣ ਤੋਂ ਕੀਤਾ ਇਨਕਾਰ ,ਕੱਢਿਆ ਬਾਹਰ, ਫਿਰ ਮੰਗੀ ਮੁਆਫ਼ੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕੁੜੀ ਨੂੰ ਏਅਰਪੋਰਟ ‘ਤੇ ਛੱਡ ਕੇ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ , 2 ਦੀ ਮੌਤ, ਦੋ ਜ਼ਖ਼ਮੀ

ਪਾਕਿਸਤਾਨ ਦੀਆਂ ਅਖਬਾਰਾਂ ‘ਚ ਇਸ ਘਟਨਾ ਨੂੰ ਵਿਆਪਕ ਤੌਰ ਤੇ ਛਾਪਿਆ ਗਿਆ ਤੇ ਇਸ ਦੀ ਅਲੋਚਨਾ ਕੀਤੀ ਗਈ।ਰੈਸਟੋਰੈਂਟ ਪ੍ਰਬੰਧਨ ਦੀਆਂ ਪੱਖਪਾਤੀ ਹਰਕਤ ਵਿਰੁੱਧ ਇਕ ਮੁਹਿੰਮ ਵੀ ਚਲਾਈ ਗਈ ਸੀ।ਇਸ ਘਟਨਾ ਦਾ ਇੰਨਾ ਜ਼ਬਰਦਸਤ ਵਿਰੋਧ ਹੋਇਆ ਕਿ ਹੋਟਲ ਮੈਨੇਜਰ ਮਨਸੂਰ ਕਲਵਾਰ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਰੈਸਟੋਰੈਂਟ ‘ਚ ਸਦਿਆ ਤੇ ਉਨ੍ਹਾਂ ਨਾਲ ਬੈਠ ਕੇ ਰੋਟੀ ਖਾਧੀ।ਇਸ ਦੇ ਨਾਲ ਹੀ ਮੈਨੇਜਰ ਨੇ ਇਸ ਘਟਨਾ ਲਈ ਉਨ੍ਹਾਂ ਤੋਂ ਰਸਮੀ ਤੌਰ ‘ਤੇ ਮੁਆਫੀ ਮੰਗੀ ਹੈ।
-PTCNews