ਜਾਣੋ ਕੀ ਕਹਿਣਾ ਹੈ ਪਾਕਿਸਤਾਨ ਬਾਰੇ ਸ਼ਾਹਿਦ ਅਫਰੀਦੀ ਦਾ, ਪੜੋ ਪੂਰੀ ਖਬਰ

shahid afridi

ਜਾਣੋ ਕੀ ਕਹਿਣਾ ਹੈ ਪਾਕਿਸਤਾਨ ਬਾਰੇ ਸ਼ਾਹਿਦ ਅਫਰੀਦੀ ਦਾ, ਪੜੋ ਪੂਰੀ ਖਬਰ,ਪਾਕਿਸਤਾਨ ਕ੍ਰਿਕਟ ਦੇ ਵੱਡੇ ਨਾਮ ‘ਤੇ ਪਾਕਿਸਤਾਨ ਦੇ ਉਮਦਾ ਆਲਰਾਊਂਡਰ ਸ਼ਾਹਿਦ ਅਫਰੀਦੀ ਇੱਕ ਵਾਰ ਫਿਰ ਆਪਣੇ ਬਿਆਨ ਦੇ ਚਲਦਿਆਂ ਸੁਰਖੀਆਂ ‘ਚ ਛਾਏ ਹੋਏ ਹਨ। ਸ਼ਾਹਿਦ ਅਫਰੀਦੀ ਨੇ ਆਪਣੀ ਇੱਕ ਪ੍ਰੈੱਸ ਕਾਨਫਰੈਂਸ ‘ਚ ਬੋਲਦਿਆਂ ਕਿਹਾ ਹੈ ਕਿ ਪਾਕਿਸਤਾਨ ਤੋਂ ਆਪਣੇ ਲੋਕ ਨਹੀਂ ਸੰਭਾਲੇ ਜਾ ਰਹੇ ਕਸ਼ਮੀਰ ਕਿਵੇਂ ਸੰਭਾਲ ਸਕਦਾ ਹੈ।

ਇੰਟਰਨੈੱਟ ‘ਤੇ ਉਹਨਾਂ ਦੀ ਇੱਕ ਵੀਡੀਓ ਬੜੀ ਹੀ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ‘ਚ ਉਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ‘ ਪਾਕਿਸਤਾਨ ਤੋਂ ਤਾਂ ਆਪਣੇ ਹੀ ਲੋਕ ਕਾਬੂ ਨਹੀਂ ਆ ਰਹੇ ਕਸ਼ਮੀਰ ਨੂੰ ਅਸੀਂ ਕਿੱਥੋਂ ਸੰਭਾਲ ਸਕਦੇ ਹਾਂ। ਕਸ਼ਮੀਰ ਨੂੰ ਸ਼ਾਹਿਦ ਅਫਰੀਦੀ ਨੇ ਇੱਕ ਅਲੱਗ ਮੁਲਕ ਬਣਾਉਣ ਦੀ ਮੰਗ ਵੀ ਕੀਤੀ।

ਹੋਰ ਪੜ੍ਹੋ: ਆਬਕਾਰੀ ਵਿਭਾਗ ਦੇ ਹੱਥੀਂ ਲੱਗਿਆ ਜਾਅਲੀ ਸ਼ਰਾਬ ਦਾ ਜ਼ਖੀਰਾ, ਮਾਤਰਾ ਸੁਣ ਰਹਿ ਜਾਓਗੇ ਦੰਗ !

ਉਹਨਾਂ ਦਾ ਕਹਿਣਾ ਸੀ ਕਿ ‘ ਮੈਂ ਕਹਿੰਦਾ ਹਾਂ ਕਿ ਪਾਕਿਸਤਾਨ ਨੂੰ ਕਸ਼ਮੀਰ ਨਹੀਂ ਚਾਹੀਦਾ , ਭਾਰਤ ਨੂੰ ਵੀ ਨਾ ਦਿਉ। ਉੱਥੇ ਇਨਸਾਨੀਅਤ ਦਾ ਹੋ ਰਿਹਾ ਘਾਣ ਬੰਦ ਹੋਣਾ ਚਾਹੀਦਾ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਸ਼ਾਹਿਦ ਅਫਰੀਦੀ ਆਪਣੇ ਅਜਿਹੇ ਬੋਲਾਂ ਕਰਕੇ ਚਰਚਾ ਆਏ ਹੋਣ। ਇਸੇ ਸਾਲ ਉਹਨਾਂ ਕਸ਼ਮੀਰ ‘ਚ ਮਾਰੇ ਗਏ 13 ਅੱਤਵਾਦੀਆਂ ਦੇ ਹੱਕ ‘ਚ ਟਵੀਟ ਕੀਤਾ ਸੀ ਜਿਸ ‘ਚ ਉਹ ਅੱਤਵਾਦੀਆਂ ਨਾਲ ਹਮਦਰਦੀ ਜਤਾਉਂਦੇ ਨਜ਼ਰ ਆਏ ਸੀ।

—PTC News