ਪਾਕਿਸਤਾਨ ਨੇ PM ਮੋਦੀ ਦੇ ਜਹਾਜ਼ ਨੂੰ ਰਸਤਾ ਦੇਣ ਤੋਂ ਕੀਤੀ ਕੋਰੀ ਨਾਂਹ ,ਹੁਣ ਪਾਕਿ ਦੇ ਉਪਰੋਂ ਨਹੀਂ ਉੱਡੇਗਾ ਜਹਾਜ਼

By Shanker Badra - September 19, 2019 10:09 am

ਪਾਕਿਸਤਾਨ ਨੇ PM ਮੋਦੀ ਦੇ ਜਹਾਜ਼ ਨੂੰ ਰਸਤਾ ਦੇਣ ਤੋਂ ਕੀਤੀ ਕੋਰੀ ਨਾਂਹ ,ਹੁਣ ਪਾਕਿ ਦੇ ਉਪਰੋਂ ਨਹੀਂ ਉੱਡੇਗਾ ਜਹਾਜ਼:ਨਵੀਂ ਦਿੱਲੀ : ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤ ਸਰਕਾਰ ਦੀ ਉਸ ਬੇਨਤੀ ਨੂੰ ਠੁਕਰਾ ਦਿੱਤਾ ,ਜਿਸ 'ਚ ਕੇਂਦਰ ਨੇ ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ਾਂ ਨੂੰ ਰਸਤਾ ਦੇਣ ਲਈ ਕਿਹਾ ਸੀ।

Pakistan Said we will not allow air space for Prime Minister Narendra Modi flight ਪਾਕਿਸਤਾਨ ਨੇ PM ਮੋਦੀ ਦੇ ਜਹਾਜ਼ ਨੂੰ ਰਸਤਾ ਦੇਣ ਤੋਂ ਕੀਤੀ ਕੋਰੀ ਨਾਂਹ ,ਹੁਣ ਪਾਕਿ ਦੇ ਉਪਰੋਂ ਨਹੀਂ ਉੱਡੇਗਾ ਜਹਾਜ਼

ਦਰਅਸਲ 'ਚ ਪ੍ਰਧਾਨ ਮੰਤਰੀ ਮੋਦੀ 21 ਸਤੰਬਰ 2019 ਨੂੰ ਅਮਰੀਕਾ ਜਾਣ ਵਾਲੇ ਹਨ ਅਤੇ ਇਸ ਲਈ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਹਵਾਈ ਖੇਤਰ ਦੀ ਵਰਤੋਂ ਦੀ ਆਗਿਆ ਦੇਵੇ ਪਰ ਪਾਕਿਸਤਾਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਜਹਾਜ਼ ਨੂੰ ਵੀ ਆਪਣੇ ਹਵਾਈ ਖੇਤਰ ਤੋਂ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ।

Pakistan Said we will not allow air space for Prime Minister Narendra Modi flight ਪਾਕਿਸਤਾਨ ਨੇ PM ਮੋਦੀ ਦੇ ਜਹਾਜ਼ ਨੂੰ ਰਸਤਾ ਦੇਣ ਤੋਂ ਕੀਤੀ ਕੋਰੀ ਨਾਂਹ ,ਹੁਣ ਪਾਕਿ ਦੇ ਉਪਰੋਂ ਨਹੀਂ ਉੱਡੇਗਾ ਜਹਾਜ਼

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੱਸਿਆ ਕਿ ਭਾਰਤ ਨੇ ਮੋਦੀ ਦੇ ਜਹਾਜ਼ ਲਈ 21 ਸਤੰਬਰ ਨੂੰ ਜਾਣ ਲਈ ਅਤੇ 28 ਸਤੰਬਰ ਨੂੰ ਵਾਪਸੀ ਦੀ ਆਗਿਆ ਮੰਗੀ ਸੀ। ਪਾਕਿਸਤਾਨ ਨੇ ਇਸ ਦੀ ਮਨਜੂਰੀ ਨਹੀਂ ਦਿੱਤੀ ਅਤੇ ਇਸ ਬਾਰੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਕੁਰੈਸ਼ੀ ਨੇ ਕਿਹਾ ਕਿ ਕਸ਼ਮੀਰ ਦੀ ਮੌਜੂਦਾ ਸਥਿਤੀ ਅਤੇ ਭਾਰਤ ਦੇ ਰਵੱਈਏ ਦੇ ਮੱਦੇਨਜ਼ਰ ਅਸੀਂ ਉਡਾਣ ਲਈ ਆਪਣੇ ਹਵਾਈ ਖੇਤਰ ਦੀ ਮਨਜੂਰੀ ਨਾ ਦੇਣ ਦਾ ਫ਼ੈਸਲਾ ਕੀਤਾ ਹੈ।

Pakistan Said we will not allow air space for Prime Minister Narendra Modi flight ਪਾਕਿਸਤਾਨ ਨੇ PM ਮੋਦੀ ਦੇ ਜਹਾਜ਼ ਨੂੰ ਰਸਤਾ ਦੇਣ ਤੋਂ ਕੀਤੀ ਕੋਰੀ ਨਾਂਹ ,ਹੁਣ ਪਾਕਿ ਦੇ ਉਪਰੋਂ ਨਹੀਂ ਉੱਡੇਗਾ ਜਹਾਜ਼

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਵੇਂ ਟ੍ਰੈਫਿਕ ਨਿਯਮਾਂ ਅਤੇ ਚਲਾਨ ਵਿਰੁੱਧ 51 ਸੰਗਠਨਾਂ ਨੇ ਕੀਤਾ ਚੱਕਾ ਜਾਮ , ਦਿੱਲੀ NCR ਵਿੱਚ ਦਿਖਾਈ ਦੇ ਰਿਹਾ ਅਸਰ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ 22 ਸਤੰਬਰ ਨੂੰ 'ਹਾਊਡੀ ਮੋਦੀ' ਪ੍ਰੋਗਰਾਮ 'ਚ ਹਿੱਸਾ ਲੈਣ ਲਈ 21 ਸਤੰਬਰ ਨੂੰ ਅਮਰੀਕਾ ਦੀ ਯਾਤਰਾ ਕਰ ਰਹੇ ਹਨ। ਪ੍ਰਧਾਨ ਮੰਤਰੀ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਨਗੇ। ਜਿਸ ਕਰਕੇ ਉਹ 21 ਤੋਂ 27 ਸਤੰਬਰ ਤੱਕ ਅਮਰੀਕਾ ਦੇ ਦੌਰੇ ‘ਤੇ ਹੋਣਗੇ।
-PTCNews

adv-img
adv-img