Sat, Apr 20, 2024
Whatsapp

ਪਾਕਿ ਨੇ ਸਮਝੌਤਾ ਅਤੇ ਥਾਰ ਐਕਸਪ੍ਰੈੱਸ ਰੱਦ ਕਰਨ ਤੋਂ ਬਾਅਦ ਬੱਸ ਸੇਵਾ ਕੀਤੀ ਬੰਦ

Written by  Shanker Badra -- August 10th 2019 12:59 PM
ਪਾਕਿ ਨੇ ਸਮਝੌਤਾ ਅਤੇ ਥਾਰ ਐਕਸਪ੍ਰੈੱਸ ਰੱਦ ਕਰਨ ਤੋਂ ਬਾਅਦ ਬੱਸ ਸੇਵਾ ਕੀਤੀ ਬੰਦ

ਪਾਕਿ ਨੇ ਸਮਝੌਤਾ ਅਤੇ ਥਾਰ ਐਕਸਪ੍ਰੈੱਸ ਰੱਦ ਕਰਨ ਤੋਂ ਬਾਅਦ ਬੱਸ ਸੇਵਾ ਕੀਤੀ ਬੰਦ

ਪਾਕਿ ਨੇ ਸਮਝੌਤਾ ਅਤੇ ਥਾਰ ਐਕਸਪ੍ਰੈੱਸ ਰੱਦ ਕਰਨ ਤੋਂ ਬਾਅਦ ਬੱਸ ਸੇਵਾ ਕੀਤੀ ਬੰਦ:ਨਵੀਂ ਦਿੱਲੀ : ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਅਤੇ ਥਾਰ ਐਕਸਪ੍ਰੈੱਸ ਦੀ ਸੇਵਾ ਰੱਦ ਕਰਨ ਦੇ ਐਲਾਨ ਤੋਂ ਬਾਅਦ ਹੁਣ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲਣ ਵਾਲੀ ‘ਦੋਸਤੀ’ ਨਾਂਅ ਦੀ ਬੱਸ ਵੀ ਬੰਦ ਕਰ ਦਿੱਤੀ ਹੈ। ਪਾਕਿਸਤਾਨ ਦੇ ਮੰਤਰੀ ਮੁਰਾਦ ਸਈਦ ਨੇ ਇਹ ਜਾਣਕਾਰੀ ਦਿੱਤੀ। [caption id="attachment_327670" align="aligncenter" width="300"]Pakistan Samjhauta And Thar Express Cancel After Bus service stopped ਪਾਕਿ ਨੇ ਸਮਝੌਤਾ ਅਤੇ ਥਾਰ ਐਕਸਪ੍ਰੈੱਸ ਰੱਦ ਕਰਨ ਤੋਂ ਬਾਅਦ ਬੱਸ ਸੇਵਾ ਕੀਤੀ ਬੰਦ[/caption] ਮਿਲੀ ਜਾਣਕਾਰੀ ਅਨੁਸਾਰ ਦਿੱਲੀ-ਲਾਹੌਰ ਬੱਸ ਸੇਵਾ ਸ਼ੁੱਕਰਵਾਰ ਨੂੰ ਦਿੱਲੀ ਦੇ ਅੰਬੇਦਕਰ ਟਰਮੀਨਲ ਤੋਂ ਲਾਹੌਰ ਲਈ 34 ਯਾਤਰੀਆਂ ਨੂੰ ਲੈ ਕੇ ਬੱਸ ਰਵਾਨਾ ਹੋਈ, ਜਿਸ ਦਾ ਲਾਹੌਰ ਪਹੁੰਚਣ ਦਾ ਸਮਾਂ ਸ਼ਾਮ 5 ਵਜੇ ਸੀ। ਇਸ ਦੌਰਾਨ ਇਹ ਬੱਸ ਅੱਜ ਆਖ਼ਰੀ ਵਾਰ ਸਨਿੱਚਰਵਾਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਪੁੱਜੀ ਤੇ ਇਹ ਹੁਣ ਨਹੀਂ ਆਵੇਗੀ। ਇਹ ਬੱਸ ਕੱਲ੍ਹ ਸ਼ੁੱਕਰਵਾਰ ਨੂੰ ਆਮ ਦਿਨਾਂ ਵਾਂਗ ਭਾਰਤ ਪੁੱਜੀ ਸੀ। [caption id="attachment_327672" align="aligncenter" width="300"]Pakistan Samjhauta And Thar Express Cancel After Bus service stopped ਪਾਕਿ ਨੇ ਸਮਝੌਤਾ ਅਤੇ ਥਾਰ ਐਕਸਪ੍ਰੈੱਸ ਰੱਦ ਕਰਨ ਤੋਂ ਬਾਅਦ ਬੱਸ ਸੇਵਾ ਕੀਤੀ ਬੰਦ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ’ ਅਤੇ ਜੋਧਪੁਰ ਤੋਂ ਕਰਾਚੀ ਜਾਣ ਵਾਲੀ ‘ਥਾਰ ਐਕਸਪ੍ਰੈੱਸ’ ਜਿਹੀਆਂ ਰੇਲ ਗੱਡੀਆਂ ਬੰਦ ਕਰ ਦਿੱਤੀਆਂ ਹਨ। ਹੁਣ ਥਾਰ ਐਕਸਪ੍ਰੈੱਸ 165 ਯਾਤਰੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਸਵੇਰੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਸਥਿਤ ਬਾੜਨੇਰ ਜ਼ਿਲ੍ਹੇ ਦੇ ਮੁਨਾਬਾਓ ਸਟੇਸ਼ਨ 'ਤੇ ਪਹੁੰਚ ਗਈ ਹੈ। [caption id="attachment_327671" align="aligncenter" width="300"]Pakistan Samjhauta And Thar Express Cancel After Bus service stopped ਪਾਕਿ ਨੇ ਸਮਝੌਤਾ ਅਤੇ ਥਾਰ ਐਕਸਪ੍ਰੈੱਸ ਰੱਦ ਕਰਨ ਤੋਂ ਬਾਅਦ ਬੱਸ ਸੇਵਾ ਕੀਤੀ ਬੰਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਹੇਜ ਦੀ ਬਲੀ ਚੜ੍ਹੀ ਇੱਕ ਹੋਰ ਮੁਟਿਆਰ , ਫਾਹਾ ਲੈ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ ਇਸ ਦੌਰਾਨ ਜੋਧਪੁਰ ਤੋਂ ਰਵਾਨਾ ਹੋਈ ਥਾਰ ਐਕਸਪ੍ਰੈੱਸ ਅਜੇ ਅੰਤਰਰਾਸ਼ਟਰੀ ਮੁਨਾਬਾਓ ਸਟੇਸ਼ਨ 'ਤੇ ਖੜੀ ਹੈ। ਪਾਕਿਸਤਾਨ ਤੋਂ ਆ ਰਹੀ ਟਰੇਨ ਦੇ ਜ਼ੀਰੋ ਪੁਆਇੰਟ ਪਹੁੰਚ ਗਈ ਹੈ।ਇਸ ਤੋਂ ਪਹਿਲਾਂ ਪਾਕਿਸਤਾਨ ਦੀ ਸਰਕਾਰ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਨੂੰ ਭਾਰਤ ਵਾਪਸ ਭੇਜ ਦਿੱਤਾ ਸੀ ਤੇ ਨਵੀਂ ਦਿੱਲੀ ਤੋਂ ਆਪਣਾ ਹਾਈ ਕਮਿਸ਼ਨਰ ਵੀ ਵਾਪਸ ਸੱਦ ਲਿਆ ਸੀ। -PTCNews


Top News view more...

Latest News view more...