Fri, Apr 19, 2024
Whatsapp

ਪਾਕਿਸਤਾਨ ਸਰਕਾਰ ਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ 'ਚ ਲਿਆ ਕੰਟਰੋਲ

Written by  Shanker Badra -- November 05th 2020 11:01 AM -- Updated: November 05th 2020 11:19 AM
ਪਾਕਿਸਤਾਨ ਸਰਕਾਰ ਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ 'ਚ ਲਿਆ ਕੰਟਰੋਲ

ਪਾਕਿਸਤਾਨ ਸਰਕਾਰ ਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ 'ਚ ਲਿਆ ਕੰਟਰੋਲ

ਪਾਕਿਸਤਾਨ ਸਰਕਾਰ ਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ 'ਚ ਲਿਆ ਕੰਟਰੋਲ:ਕਰਤਾਰਪੁਰ ਸਾਹਿਬ : ਪਾਕਿਸਤਾਨ ਸਰਕਾਰ ਵੱਲੋਂ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਹੱਕਾਂ 'ਤੇ ਵੱਡਾ ਹਮਲਾ ਬੋਲਿਆ ਗਿਆ ਹੈ। ਪਾਕਿਸਤਾਨ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਕੰਟਰੋਲ ਅਧਿਕਾਰਿਕ ਤੌਰ 'ਤੇ ਆਪਣੇ ਹੱਥ 'ਚ ਲੈ ਲਿਆ ਹੈ ,ਜੋ ਹੁਣ ਤੱਕ ਕੰਟਰੋਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸੀ। [caption id="attachment_446708" align="aligncenter" width="700"]Pakistan snatches full control of Gurdwara Darbar Sahib at Kartarpur from PSGPC ਪਾਕਿਸਤਾਨ ਸਰਕਾਰਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ 'ਚ ਲਿਆ ਕੰਟਰੋਲ[/caption] ਇਹ ਵੀ ਪੜ੍ਹੋ : ਦੇਸ਼ ਭਰ ਦੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ ਅੱਜ 4 ਘੰਟੇ ਕੀਤਾ ਜਾਵੇਗਾ ਦੇਸ਼ ਪੱਧਰੀ ਚੱਕਾ ਜਾਮ ਜਾਣਕਾਰੀ ਅਨੁਸਾਰ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਪੀਐੱਸਜੀਪੀਸੀ ਤੋਂ ਖੋਹਿਆ ਗਿਆ ਹੈ ਅਤੇ ਗੁਰਦੁਆਰਾ ਸਾਹਿਬ ਦਾ ਕੰਟਰੋਲ ਇੱਕ ਨਵੀਂ ਸਰਕਾਰੀ ਸੰਸਥਾਂ ਦੇ ਹੱਥਾਂ 'ਚ ਸੌਂਪਿਆ ਗਿਆ ਹੈ। ਇਸ ਸਰਕਾਰੀ ਸੰਸਥਾ 'ਚ ਇੱਕ ਵੀ ਸਿੱਖ ਨੁਮਾਇੰਦਾ ਮੈਂਬਰ ਨਹੀਂ ਹੈ।ਸਰਕਾਰ ਦੇ ਨਵੇਂ ਫ਼ੈਸਲੇ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵਪਾਰਕ ਰੂਪ 'ਚ ਲਿਆ ਜਾ ਰਿਹਾ ਹੈ। [caption id="attachment_446708" align="aligncenter" width="700"]Pakistan snatches full control of Gurdwara Darbar Sahib at Kartarpur from PSGPC ਪਾਕਿਸਤਾਨ ਸਰਕਾਰਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ 'ਚ ਲਿਆ ਕੰਟਰੋਲ[/caption] ਪਾਕਿਸਤਾਨ ਸਰਕਾਰ ਨੇ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਰ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਸਿੱਖਾਂ ਕੋਲੋਂ ਖੋਹ ਕੇ 9 ਮੁਸਲਿਮ ਮੈਂਬਰਾਂ ਵਾਲੀ ਨਵੀਂ ਬਾਡੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀਐਮਯੂ) ਨੂੰ ਦੇ ਦਿੱਤਾ ਹੈ।ਪਾਕਿਸਤਾਨ ਸਰਕਾਰ ਨੇ ਸਿੱਧੇ ਤੌਰ 'ਤੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਵਪਾਰਕ ਰੂਪ 'ਚ ਲੈ ਲਿਆ ਹੈ। [caption id="attachment_446710" align="aligncenter" width="700"]Pakistan snatches full control of Gurdwara Darbar Sahib at Kartarpur from PSGPC ਪਾਕਿਸਤਾਨ ਸਰਕਾਰਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ 'ਚ ਲਿਆ ਕੰਟਰੋਲ[/caption] ਪਾਕਿਸਤਾਨ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ 'ਚ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਪਾਕਿਸਤਾਨ ਸਰਕਾਰ ਗੁਰਦੁਆਰਾ ਦਰਬਾਰ ਸਾਹਿਬ 'ਚ ਆਉਣ ਵਾਲੇ ਸ਼ਰਧਾਲੂਆਂ ਤੋਂ ਪ੍ਰਤੀ ਵਿਅਕਤੀ 200 ਪਾਕਿਸਤਾਨੀ ਰੂਪਏ ਅਤੇ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਫੀਸ ਲੈਂਦੀ ਹੈ। -PTCNews


Top News view more...

Latest News view more...