ਪਾਕਿਸਤਾਨ ਸਰਕਾਰ ਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ ‘ਚ ਲਿਆ ਕੰਟਰੋਲ

Pakistan snatches full control of Gurdwara Darbar Sahib at Kartarpur from PSGPC

ਪਾਕਿਸਤਾਨ ਸਰਕਾਰ ਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ ‘ਚ ਲਿਆ ਕੰਟਰੋਲ:ਕਰਤਾਰਪੁਰ ਸਾਹਿਬ : ਪਾਕਿਸਤਾਨ ਸਰਕਾਰ ਵੱਲੋਂ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਹੱਕਾਂ ‘ਤੇ ਵੱਡਾ ਹਮਲਾ ਬੋਲਿਆ ਗਿਆ ਹੈ। ਪਾਕਿਸਤਾਨ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਕੰਟਰੋਲ ਅਧਿਕਾਰਿਕ ਤੌਰ ‘ਤੇ ਆਪਣੇ ਹੱਥ ‘ਚ ਲੈ ਲਿਆ ਹੈ ,ਜੋ ਹੁਣ ਤੱਕ ਕੰਟਰੋਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸੀ।

Pakistan snatches full control of Gurdwara Darbar Sahib at Kartarpur from PSGPC
ਪਾਕਿਸਤਾਨ ਸਰਕਾਰਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ ‘ਚ ਲਿਆ ਕੰਟਰੋਲ

ਇਹ ਵੀ ਪੜ੍ਹੋ : ਦੇਸ਼ ਭਰ ਦੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ ਅੱਜ 4 ਘੰਟੇ ਕੀਤਾ ਜਾਵੇਗਾ ਦੇਸ਼ ਪੱਧਰੀ ਚੱਕਾ ਜਾਮ

ਜਾਣਕਾਰੀ ਅਨੁਸਾਰ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਪੀਐੱਸਜੀਪੀਸੀ ਤੋਂ ਖੋਹਿਆ ਗਿਆ ਹੈ ਅਤੇ ਗੁਰਦੁਆਰਾ ਸਾਹਿਬ ਦਾ ਕੰਟਰੋਲ ਇੱਕ ਨਵੀਂ ਸਰਕਾਰੀ ਸੰਸਥਾਂ ਦੇ ਹੱਥਾਂ ‘ਚ ਸੌਂਪਿਆ ਗਿਆ ਹੈ। ਇਸ ਸਰਕਾਰੀ ਸੰਸਥਾ ‘ਚ ਇੱਕ ਵੀ ਸਿੱਖ ਨੁਮਾਇੰਦਾ ਮੈਂਬਰ ਨਹੀਂ ਹੈ।ਸਰਕਾਰ ਦੇ ਨਵੇਂ ਫ਼ੈਸਲੇ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵਪਾਰਕ ਰੂਪ ‘ਚ ਲਿਆ ਜਾ ਰਿਹਾ ਹੈ।

Pakistan snatches full control of Gurdwara Darbar Sahib at Kartarpur from PSGPC
ਪਾਕਿਸਤਾਨ ਸਰਕਾਰਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ ‘ਚ ਲਿਆ ਕੰਟਰੋਲ

ਪਾਕਿਸਤਾਨ ਸਰਕਾਰ ਨੇ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਰ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਸਿੱਖਾਂ ਕੋਲੋਂ ਖੋਹ ਕੇ 9 ਮੁਸਲਿਮ ਮੈਂਬਰਾਂ ਵਾਲੀ ਨਵੀਂ ਬਾਡੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀਐਮਯੂ) ਨੂੰ ਦੇ ਦਿੱਤਾ ਹੈ।ਪਾਕਿਸਤਾਨ ਸਰਕਾਰ ਨੇ ਸਿੱਧੇ ਤੌਰ ‘ਤੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਵਪਾਰਕ ਰੂਪ ‘ਚ ਲੈ ਲਿਆ ਹੈ।

Pakistan snatches full control of Gurdwara Darbar Sahib at Kartarpur from PSGPC
ਪਾਕਿਸਤਾਨ ਸਰਕਾਰਨੇ ਸਿੱਖਾਂ ਕੋਲੋਂ ਖੋਹਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ, ਆਪਣੇ ਹੱਥਾਂ ‘ਚ ਲਿਆ ਕੰਟਰੋਲ

ਪਾਕਿਸਤਾਨ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ‘ਚ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਪਾਕਿਸਤਾਨ ਸਰਕਾਰ ਗੁਰਦੁਆਰਾ ਦਰਬਾਰ ਸਾਹਿਬ ‘ਚ ਆਉਣ ਵਾਲੇ ਸ਼ਰਧਾਲੂਆਂ ਤੋਂ ਪ੍ਰਤੀ ਵਿਅਕਤੀ 200 ਪਾਕਿਸਤਾਨੀ ਰੂਪਏ ਅਤੇ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਫੀਸ ਲੈਂਦੀ ਹੈ।
-PTCNews