ਪਾਕਿਸਤਾਨ ‘ਚ ਵਾਪਰਿਆ ਵੱਡਾ ਰੇਲ ਹਾਦਸਾ , 2 ਟਰੇਨਾਂ ਵਿਚਕਾਰ ਟੱਕਰ , 14 ਲੋਕਾਂ ਦੀ ਮੌਤ 79 ਜ਼ਖ਼ਮੀ

Pakistan Train Accident , 14 Killed, More 79 Injured
ਪਾਕਿਸਤਾਨ 'ਚ ਵਾਪਰਿਆ ਵੱਡਾ ਰੇਲ ਹਾਦਸਾ , 2 ਟਰੇਨਾਂ ਵਿਚਕਾਰ ਟੱਕਰ , 14 ਲੋਕਾਂ ਦੀ ਮੌਤ 79 ਜ਼ਖ਼ਮੀ

ਪਾਕਿਸਤਾਨ ‘ਚ ਵਾਪਰਿਆ ਵੱਡਾ ਰੇਲ ਹਾਦਸਾ , 2 ਟਰੇਨਾਂ ਵਿਚਕਾਰ ਟੱਕਰ , 14 ਲੋਕਾਂ ਦੀ ਮੌਤ 79 ਜ਼ਖ਼ਮੀ:ਲਾਹੌਰ : ਪਾਕਿਸਤਾਨ ‘ਚ ਵੱਡਾ ਰੇਲ ਹਾਦਸਾ ਵਾਪਰਿਆ ਹੈ ਅਤੇ ਦੋ ਟਰੇਨਾਂ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਹੈ। ਇਸ ਹਾਦਸੇ ਦੌਰਾਨ ਦੋ ਟਰੇਨਾਂ ਵਿਚਕਾਰ ਟੱਕਰ ਵਿਚ 14 ਲੋਕਾਂ ਦੀ ਮੌਤ ਹੋ ਗਈ ਹੈ ਤੇ 79 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਲਹਿੰਦੇ ਪੰਜਾਬ ਸੂਬੇ ਦੇ ਸਦੀਕਾਬਾਦ ਸਥਿਤ ਵਲਹਾਰ ਰੇਲਵੇ ਸਟੇਸ਼ਨ ‘ਤੇ ਅਕਬਰ ਐਕਸਪ੍ਰੈਸ ਦੇ ਖੜ੍ਹੀ ਮਾਲ ਗੱਡੀ ਨਾਲ ਟਕਰਾਉਣ ਕਾਰਨ ਵਾਪਰਿਆ ਹੈ।

Pakistan Train Accident , 14 Killed, More 79 Injured
ਪਾਕਿਸਤਾਨ ‘ਚ ਵਾਪਰਿਆ ਵੱਡਾ ਰੇਲ ਹਾਦਸਾ , 2 ਟਰੇਨਾਂ ਵਿਚਕਾਰ ਟੱਕਰ , 14 ਲੋਕਾਂ ਦੀ ਮੌਤ 79 ਜ਼ਖ਼ਮੀ

ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ‘ਚ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਪਸਿੰਜਰ ਟਰੇਨ ਵੀਰਵਾਰ ਨੂੰ ਇਕ ਖੜ੍ਹੀ ਮਾਲਗੱਡੀ ‘ਚ ਵੱਜੀ, ਜਿਸ ਨਾਲ ਕਰੀਬ 14 ਲੋਕਾਂ ਦੀ ਮੌਤ ਹੋ ਗਈ ਤੇ 79 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ।

Pakistan Train Accident , 14 Killed, More 79 Injured
ਪਾਕਿਸਤਾਨ ‘ਚ ਵਾਪਰਿਆ ਵੱਡਾ ਰੇਲ ਹਾਦਸਾ , 2 ਟਰੇਨਾਂ ਵਿਚਕਾਰ ਟੱਕਰ , 14 ਲੋਕਾਂ ਦੀ ਮੌਤ 79 ਜ਼ਖ਼ਮੀ

ਇਹ ਟਰੇਨ ਹਾਦਸਾ ਪੰਜਾਬ ਸੂਬੇ ਦੇ ਸਾਦਿਕਾਬਾਦ ਤਹਿਸੀਲ ‘ਚ ਵਲਹਰ ਰੇਲਵੇ ਸਟੇਸ਼ਨ ‘ਤੇ ਵਾਪਰਿਆ ਹੈ। ਓਥੇ ਕਵੇਟਾ ਜਾਣ ਵਾਲੀ ਅਕਬਰ ਐਕਸਪ੍ਰੈੱਸ ਨੇ ਪੰਜਾਬ ਸੂਬੇ ਦੇ ਸਾਦਿਕਾਬਾਦ ਤਹਿਸੀਲ ‘ਚ ਵਲਹਰ ਰੇਵਲੇ ਸਟੇਸ਼ਨ ‘ਤੇ ਖੜ੍ਹੀ ਮਾਲਗੱਡੀ ਨੂੰ ਟੱਕਰ ਮਾਰ ਦਿੱਤੀ, ਇਸ ਦੌਰਾਨ ਮਾਲਗੱਡੀ ਰੇਵਲੇ ਲਾਈਨ ‘ਤੇ ਖੜ੍ਹੀ ਸੀ।

Pakistan Train Accident , 14 Killed, More 79 Injured
ਪਾਕਿਸਤਾਨ ‘ਚ ਵਾਪਰਿਆ ਵੱਡਾ ਰੇਲ ਹਾਦਸਾ , 2 ਟਰੇਨਾਂ ਵਿਚਕਾਰ ਟੱਕਰ , 14 ਲੋਕਾਂ ਦੀ ਮੌਤ 79 ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੀ ਸਪਲੀਮੈਂਟਰੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ,ਇੰਝ ਕਰੋ ਚੈੱਕ

ਪਾਕਿ ਰੇਲ ਮੰਤਰੀ ਸੇਖ ਰਸ਼ੀਦ ਅਹਿਮਦ ਨੇ ਇਸ ਰੇਲ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਨਾਲ ਹੀ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਟਰੇਨ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
-PTCNews