ਪਾਕਿਸਤਾਨ ਦੇ ਸਿੰਧ ਸੂਬੇ 'ਚ ਟਰੇਨ ਅਤੇ ਬੱਸ ਵਿਚਕਾਰ ਭਿਆਨਕ ਟੱਕਰ, 30 ਮੌਤਾਂ, 60 ਜ਼ਖ਼ਮੀ

By Shanker Badra - February 29, 2020 12:02 pm

ਪਾਕਿਸਤਾਨ ਦੇ ਸਿੰਧ ਸੂਬੇ 'ਚ ਟਰੇਨ ਅਤੇ ਬੱਸ ਵਿਚਕਾਰ ਭਿਆਨਕ ਟੱਕਰ, 30 ਮੌਤਾਂ, 60 ਜ਼ਖ਼ਮੀ:ਇਸਲਾਮਾਬਾਦ : ਪਾਕਿਸਤਾਨ ਦੇ ਸਿੰਧ ਸੂਬੇ 'ਚ ਇੱਕ ਯਾਤਰੀ ਬੱਸ ਤੇ ਟਰੇਨ ਦੀ ਜ਼ਬਰਦਸਤ ਟੱਕਰ ਹੋਈ ਹੈ। ਇਸ ਹਾਦਸੇ 'ਚ ਘੱਟੋ-ਘੱਟ 30 ਯਾਤਰੀਆਂ ਦੀ ਮੌਤ ਹੋ ਗਈ, 60 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ। ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਕੁਝ ਦੀ ਹਾਲਤ ਕਾਫ਼ੀ ਗੰਭੀਰ ਹੈ।

Pakistan Train collides with Bus In Sindh province, 30 killed, 60 injured ਪਾਕਿਸਤਾਨ ਦੇ ਸਿੰਧ ਸੂਬੇ 'ਚ ਟਰੇਨ ਅਤੇ ਬੱਸ ਵਿਚਕਾਰ ਭਿਆਨਕ ਟੱਕਰ, 30 ਮੌਤਾਂ, 60 ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਰਾਤ ਸੁੱਕੂਰ ਜ਼ਿਲ੍ਹੇ 'ਚ ਰੋਹੜੀ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਹੈ। ਜਦੋਂ ਕਰਾਚੀ ਤੋਂ ਸਰਗੋਧਾ ਜਾ ਰਹੀ ਬੱਸ ਇੱਕ ਬੇਫ਼ਾਟਕੀ ਰੇਲਵੇ ਕ੍ਰਾਸਿੰਗ ਨੂੰ ਪਾਰ ਕਰ ਰਹੀ ਸੀ ਤੇ ਉਹ ਇੱਕ ਐਕਸਪ੍ਰੈੱਸ ਰੇਲ ਗੱਡੀ ਦੀ ਲਪੇਟ ’ਚਾ ਆ ਗਈ ਹੈ। ਇਸ ਦੌਰਾਨ ਮ੍ਰਿਤਕਾਂ 'ਤੇ ਜ਼ਖ਼ਮੀਆਂ ਦੀ ਗਿਣਤੀ 'ਚ ਇਜਾਫਾ ਹੋ ਸਕਦਾ ਹੈ।

Pakistan Train collides with Bus In Sindh province, 30 killed, 60 injured ਪਾਕਿਸਤਾਨ ਦੇ ਸਿੰਧ ਸੂਬੇ 'ਚ ਟਰੇਨ ਅਤੇ ਬੱਸ ਵਿਚਕਾਰ ਭਿਆਨਕ ਟੱਕਰ, 30 ਮੌਤਾਂ, 60 ਜ਼ਖ਼ਮੀ

ਸੁੱਕੂਰ ਜ਼ਿਲ੍ਹੇ ਦੇ ਆਈਜੀ ਪੁਲਿਸ ਡਾ. ਜਮੀਲ ਅਹਿਮਦ ਨੇ ਦੱਸਿਆ ਕਿ ਰੇਲਗੱਡੀ ਨਾਲ ਟਕਰਾਉਂਦਿਆਂ ਹੀ ਬੱਸ ਦੇ ਪਰਖੱਚੇ ਉੱਡ ਗਏ ਤੇ ਬੱਸ ਦੇ ਤਿੰਨ ਹਿੱਸੇ ਹੋ ਗਏ ਹਨ। ਇਹ ਟੱਕਰ ਇੰਨੀ ਜ਼ਬਰਦਸਤੀ ਸੀ ਕਿ ਰੇਲ ਗੱਡੀ ਬੱਸ ਨੂੰ ਲਗਭਗ 200 ਫ਼ੁੱਟ ਤੱਕ ਆਪਣੇ ਨਾਲ ਘਸੀਟਦੀ ਹੋਈ ਲੈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਕ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ ਸੀ।

Pakistan Train collides with Bus In Sindh province, 30 killed, 60 injured ਪਾਕਿਸਤਾਨ ਦੇ ਸਿੰਧ ਸੂਬੇ 'ਚ ਟਰੇਨ ਅਤੇ ਬੱਸ ਵਿਚਕਾਰ ਭਿਆਨਕ ਟੱਕਰ, 30 ਮੌਤਾਂ, 60 ਜ਼ਖ਼ਮੀ

ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਖੈਰਪੁਰ ਦੇ ਸਾਰੇ ਹਸਪਤਾਲਾਂ 'ਚ ਐਮਰਜੈਂਸੀ ਐਲਾਨ ਦਿੱਤੀ ਹੈ। ਰਿਪੋਰਟ ਮੁਤਾਬਿਤ ਘਟਨਾ 'ਚ ਜ਼ਖ਼ਮੀ ਲੋਕਾਂ ਲਈ ਲੋੜੀਂਦੀ ਦਵਾਈ ਤੇ ਖ਼ੂਨ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਟ੍ਰੇਨ ਦੇ ਸਹਾਇਕ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ। ਹਾਲਾਂਕਿ ਟ੍ਰੇਨ 'ਚ ਸਵਾਰ ਯਾਤਰੀ ਸੁਰੱਖਿਅਤ ਹਨ।
-PTCNews

adv-img
adv-img