adv-img
ਹੋਰ ਖਬਰਾਂ

PFI ਦੇ ਸਮਰਥਨ 'ਚ ਲੱਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ, NIA ਦੇ ਛਾਪੇ ਦਾ ਹੋਇਆ ਵਿਰੋਧ

By Jasmeet Singh -- September 24th 2022 03:19 PM

ਮੁੰਬਈ, 24 ਸਤੰਬਰ: NIA ਪਿਛਲੇ ਕਈ ਦਿਨਾਂ ਤੋਂ ਪਾਪੂਲਰ ਫਰੰਟ ਆਫ ਇੰਡੀਆ (PFI) ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਹੁਣ ਤੱਕ 100 ਤੋਂ ਵੱਧ ਪੀਐਫਆਈ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮਹਾਰਾਸ਼ਟਰ ਦੇ ਪੁਣੇ 'ਚ ਸ਼ੁੱਕਰਵਾਰ ਨੂੰ ਜਦੋਂ NIA ਦੀ ਟੀਮ ਨੇ PFI ਦੇ ਦਫ਼ਤਰ 'ਤੇ ਛਾਪਾ ਮਾਰਿਆ ਤਾਂ ਇਸ ਦੇ ਵਿਰੋਧ 'ਚ PFI ਦੇ ਸੈਂਕੜੇ ਸਮਰਥਕ ਉੱਥੇ ਇਕੱਠੇ ਹੋ ਗਏ ਅਤੇ ਕੁਲੈਕਟਰ ਦਫ਼ਤਰ 'ਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਸੁਣੇ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਪੀਐਫਆਈ ’ਤੇ ਹੋਈ ਕਾਰਵਾਈ ਤੋਂ ਬਾਅਦ ਪੀਐਫਆਈ ਵਰਕਰਾਂ ਨੇ ਪੁਣੇ ਵਿੱਚ ਕੁਲੈਕਟਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਸੈਂਕੜੇ ਲੋਕ ਸੜਕ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਹ ਲੋਕ 'ਅੱਲ੍ਹਾ ਹੂ ਅਕਬਰ' ਅਤੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾ ਰਹੇ ਹਨ।

ਪੁਲਿਸ ਨੇ ਕਈ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮਾਮਲੇ ਵਿੱਚ ਜਦੋਂ ਪੁਣੇ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 60-70 ਪੀਐਫਆਈ ਵਰਕਰਾਂ ਨੇ ਪੁਣੇ ਸ਼ਹਿਰ ਵਿੱਚ ਰਿਆਜ਼ ਸੱਯਦ ਨਾਮਕ ਇੱਕ ਵਿਅਕਤੀ ਨਾਲ ਮਿਲ ਕੇ ਬੀਤੇ ਦਿਨ PFI 'ਤੇ NAI ਦੀ ਛਾਪੇਮਾਰੀ ਨੂੰ ਲੈ ਕੇ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਸੀ। ਜਿਨ੍ਹਾਂ ਖ਼ਿਲਾਫ਼ ਹੁਣ ਮਾਮਲਾ ਦਰ ਲਿਆ ਗਿਆ ਹੈ।

ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤਾਭ ਗੁਪਤਾ ਨੇ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀਡੀਓ ਕਿੱਥੋਂ ਦੀ ਹੈ ਅਤੇ ਕਿਸਨੇ ਵਾਇਰਲ ਕੀਤੀ ਹੈ? ਇਸ ਦੇ ਨਾਲ ਹੀ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਵੀਡੀਓ ਵਿਚਲੀਆਂ ਆਵਾਜ਼ਾਂ ਨੂੰ ਐਡਿਟ ਜਾਂ ਇਨਸਰਟ ਤਾਂ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਰਾਜਪਾਲ ਨੇ ਉਹ ਕੀਤਾ ਜੋ 75 ਸਾਲਾਂ 'ਚ ਨਹੀਂ ਹੋਇਆ: ਅਮਨ ਅਰੋੜਾ

ਕਾਬਲੇਗੌਰ ਹੈ ਕਿ ਹਾਲ ਹੀ ਵਿੱਚ NIA, ED ਅਤੇ ਕੁੱਝ ਰਾਜਾਂ ਦੀ ਪੁਲਿਸ ਵੱਲੋਂ PFI ਦੇ 93 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ, ਜਿਸ ਵਿੱਚ PFI ਦੇ ਕੁੱਲ 106 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

-PTC News

  • Share