Advertisment

ਸਰਹੱਦ 'ਤੇ ਕੰਡਿਆਲੀ ਤਾਰ 'ਚ ਪਾਕਿਸਤਾਨੀ ਗੁਬਾਰਾ ਫਸਿਆ, ਬੀਐਸਐਫ ਵੱਲੋਂ ਜਾਂਚ ਸ਼ੁਰੂ

author-image
Ravinder Singh
Updated On
New Update
ਸਰਹੱਦ 'ਤੇ ਕੰਡਿਆਲੀ ਤਾਰ 'ਚ ਪਾਕਿਸਤਾਨੀ ਗੁਬਾਰਾ ਫਸਿਆ, ਬੀਐਸਐਫ ਵੱਲੋਂ ਜਾਂਚ ਸ਼ੁਰੂ
Advertisment
ਗੁਰਦਾਸਪੁਰ : ਗੁਰਦਾਸਪੁਰ ਅਧੀਨ ਬੀਐਸਐਫ ਦੀ ਬਾਰਡਰ ਆਊਟ ਪੋਸਟ ਚੌਂਤਰਾ ਵਿਖੇ ਪਾਕਿਸਤਾਨੀ ਗੁਬਾਰਾ ਕੰਡਿਆਲੀ ਤਾਰ ਵਿਚ ਆ ਕੇ ਫਸ ਗਿਆ। ਇਹ ਗੁਬਾਰਾ ਜਹਾਜ਼ ਦੇ ਆਕਾਰ ਦਾ 2 ਫੁੱਟ ਲੰਬਾ ਅਤੇ 1 ਫੁੱਟ ਚੌੜਾ ਹੈ। ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਗੁਬਾਰੇ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
Advertisment
ਸਰਹੱਦ 'ਤੇ ਕੰਡਿਆਲੀ ਤਾਰ 'ਚ ਪਾਕਿਸਤਾਨੀ ਗੁਬਾਰਾ ਫਸਿਆ, ਬੀਐਸਐਫ ਵੱਲੋਂ ਜਾਂਚ ਸ਼ੁਰੂਜਾਣਕਾਰੀ ਅਨੁਸਾਰ ਜ਼ਿਲ੍ਹੇ ਗੁਰਦਾਸਪੁਰ ਤਹਿਤ ਬੀਸੀਐਫ ਦੀ ਬਾਰਡਰ ਆਊਟ ਪੋਸਟ ਚੌਂਤਰਾ ਉਤੇ ਪਾਕਿਸਤਾਨੀ ਗੁਬਾਰਾ ਕੰਡਿਆਲੀ ਤਾਰ ਵਿਚ ਫਸ ਗਿਆ। ਇਸ ਤੋਂ ਤੁਰੰਤ ਬਾਅਦ ਹਰਕਤ ਵਿਚ ਆਉਂਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਇਸ ਪਾਕਿਸਤਾਨੀ ਗੁਬਾਰੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਾਂਚ ਕਰਨ ਉਤੇ ਪਾਇਆ ਗਿਆ ਕਿ ਇਹ ਗੁਬਾਰਾ ਜਹਾਜ਼ ਦੇ ਆਕਾਰ ਦਾ 2 ਫੁੱਟ ਲੰਬਾ ਅਤੇ 1 ਫੁੱਟ ਚੌੜਾ। ਬੀਐਸਐਫ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਕਿਰਾਏਦਾਰਾਂ, ਨੌਕਰਾਂ ਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਪੁਲਿਸ ਥਾਣਿਆਂ 'ਚ ਦਰਜ ਕਰਵਾਉਣ ਦੇ ਹੁਕਮ ਕਾਬਿਲੇਗੌਰ ਹੈ ਕਿ ਪਾਕਿਸਤਾਨ ਵੱਲੋਂ ਸਮੇਂ-ਸਮੇਂ ਉਤੇ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਭਾਰਤੀ ਸਰਹੱਦ ਉਤੇ ਡਰੋਨ ਰਾਹੀਂ ਹਥਿਆਰ ਤੇ ਨਸ਼ਿਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਾਰਤੀ ਬੀਐਸਐਫ ਜਵਾਨ ਪੂਰੀ ਤਰ੍ਹਾਂ ਚੌਕਸ ਹਨ। ਪਾਕਿਸਤਾਨ ਦੀਆਂ ਹਰਕਤਾਂ ਨੂੰ ਨਾਕਾਮ ਕਰਨ ਲਈ ਤਿਆਰ ਬਰ ਤਿਆਰ ਹਨ। publive-image -PTC News  
latestnews crimenews investigation bsf ptcnews punjabnews border pakistaniballoon
Advertisment

Stay updated with the latest news headlines.

Follow us:
Advertisment