Advertisment

ਤਰਨਤਾਰਨ ਦੇ ਸਰਹੱਦੀ ਪਿੰਡ ਬਲ੍ਹੇਰ 'ਚ ਡਿੱਗੇ ਪਾਕਿਸਤਾਨੀ ਗੁਬਾਰੇ, ਮਚਿਆ ਹੜਕੰਪ

author-image
Jashan A
New Update
ਤਰਨਤਾਰਨ ਦੇ ਸਰਹੱਦੀ ਪਿੰਡ ਬਲ੍ਹੇਰ 'ਚ ਡਿੱਗੇ ਪਾਕਿਸਤਾਨੀ ਗੁਬਾਰੇ, ਮਚਿਆ ਹੜਕੰਪ
Advertisment
publive-imageਤਰਨਤਾਰਨ: ਭਾਰਤ ਵਿਚ ਆਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਚੱਪੇ-ਚੱਪੇ 'ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਘਟਨਾ ਨਾ ਵਾਪਰ ਸਕੇ। ਅਜਿਹੇ 'ਚ ਸਰਹੱਦ ਨਾਲ ਲਗਦੇ ਕਸਬਾ ਭਿੱਖੀਵਿੰਡ ਦੇ ਪਿੰਡ ਬਲ੍ਹੇਰ ਵਿਚ ਪਾਕਿਸਤਾਨ ਦੇ ਗੁਬਾਰੇ ਮਿਲੇ, ਜਿਸ ਤੋਂ ਬਾਅਦ ਪਿੰਡ 'ਚ ਹੜਕੰਪ ਮੱਚ ਗਿਆ।
Advertisment
publive-imageਕਰੀਬ 60 ਦੀ ਗਿਣਤੀ ਚ ਇਹ ਗੁਬਾਰੇ ਸਫੈਦ ਅਤੇ ਹਰੇ ਰੰਗ ਦੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਗੁਬਾਰੇ ਡਿੱਗੇ ਤਾਂ ਜਰੂਰ ਪਰ ਉਨ੍ਹਾਂ ਨੂੰ ਹੱਥ ਲਗਾਉਣ ਲਈ ਕੋਈ ਅੱਗੇ ਨਾ ਆਇਆ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਆਜਾਦੀ ਦੇ ਜਸ਼ਨਾਂ ਸਬੰਧੀ ਇਹ ਗੁਬਾਰੇ ਪਾਕਿਸਤਾਨ ਦੇ ਕਿਸੇ ਖੇਤਰ ਵਿਚੋਂ ਉਡਾਏ ਗਏ ਹੋਣਗੇ। ਜਿਹੜੇ ਪਿੰਡ ਬਲ੍ਹੇਰ ਸਮੇਤ ਆਸ ਪਾਸ ਦੇ ਇਲਾਕਿਆਂ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹੋਰ ਪੜ੍ਹੋ: ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਇੱਕ ਹੋਰ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਚ ਉਡਾਈਆਂ ਜਾਣ ਵਾਲੀਆਂ ਗੁਬਾਰੇ ਅਤੇ ਪਤੰਗਾਂ ਆਦਿ ਭਾਰਤੀ ਖੇਤਰ ਵਿਚ ਡਿੱਗਦੀਆਂ ਰਹਿੰਦੀਆਂ ਹਨ। publive-imageਮੌਕੇ ਤੇ ਪੁੱਜੇ ਡੀਐੱਸਪੀ ਲਖਬੀਰ ਸਿੰਘ ਅਤੇ ਐੱਸਐਚਓ ਭਿੱਖੀਵਿੰਡ ਬਲਵਿੰਦਰ ਸਿੰਘ ਇਹ ਗੁਬਾਰੇ ਆਪਣੇ ਕਬਜ਼ੇ ਵਿਚ ਲੈਂਦੇ ਕਿਹਾ ਕਿ 50 ਤੋਂ 60 ਦੀ ਗਿਣਤੀ ਵਿਚ ਅਤੇ ਇਨ੍ਹਾਂ ਗੁਬਾਰਿਆ ਸੰਬੰਧੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। publive-image -PTC News-
punjab-news punjabi-news tarn-taran pakistani-balloons
Advertisment

Stay updated with the latest news headlines.

Follow us:
Advertisment