Wed, Apr 24, 2024
Whatsapp

ਭਾਰਤ-ਪਾਕਿਸਤਾਨ ਸਰਹੱਦ 'ਤੇ ਫਿਰ ਨਜ਼ਰ ਆਏ ਡਰੋਨ, BSF ਨੇ ਕੀਤੀ ਫਾਇਰਿੰਗ

Written by  Jagroop Kaur -- December 24th 2020 04:40 PM -- Updated: December 24th 2020 04:54 PM
ਭਾਰਤ-ਪਾਕਿਸਤਾਨ ਸਰਹੱਦ 'ਤੇ ਫਿਰ ਨਜ਼ਰ ਆਏ ਡਰੋਨ, BSF ਨੇ ਕੀਤੀ ਫਾਇਰਿੰਗ

ਭਾਰਤ-ਪਾਕਿਸਤਾਨ ਸਰਹੱਦ 'ਤੇ ਫਿਰ ਨਜ਼ਰ ਆਏ ਡਰੋਨ, BSF ਨੇ ਕੀਤੀ ਫਾਇਰਿੰਗ

ਗੁਰਦਾਸਪੁਰ : ਬੀਤੇ ਕੁਝ ਦਿਨਾਂ ਤੋਂ ਅੱਤਵਾਦੀ ਸੰਗਠਨਾਂ ਵੱਲੋਂ ਕੁਝ ਅਜਿਹੀਆਂ ਗਟਿਵਧੀਆਂ ਸਾਹਮਣੇ ਆ ਰਹੀਆਂ ਹਨ ਜਿਸ ਤੋਂ ਪਾਕ ਦੇ ਮਨਸੂਬੇ ਸਾਫ ਜ਼ਾਹਿਰ ਹੁੰਦੇ ਨੇ, ਕਿ ਉਹ ਆਪਣੀਆਂ ਘਿਨੌਣੀਆਂ ਹਰਕਤਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ ਹਨ। ਅਜਿਹੀ ਹੀ ਗਤੀਵਿਧੀ ਇਕ ਵਾਰ ਫਿਰ ਤੋਂ ਸਾਹਮਣੇ ਆਈ ਹੈ ਗੁਰਦਾਸਪੁਰ 'ਚ ਜਿਥੇ ਇਕ ਵਾਰ ਫ਼ਿਰ ਤੋਂ ਪਾਕਿਸਤਾਨੀ ਡਰੋਨ ਨੇ ਦਸਤਕ ਦਿੱਤੀ ਹੈ। ਬੀਤੀ ਰਾਤ ਸੈਕਟਰ ਗੁਰਦਾਸਪੁਰ ਅਧੀਨ ਪੈਂਦੇ ਸਰਹੱਦੀ ਬਲਾਕ ਕਲਾਨੌਰ ਦੇ ਨਜ਼ਦੀਕ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਬੀ.ਓ.ਪੀ. ਚੰਦੂਵਡਾਲਾ ਅਤੇ ਰੋਸਾ ਵਿਖੇ ਨੇੜੇ ਪਿਛਲੇ ਕਰੀਬ 16 ਦਿਨਾਂ ਦਰਮਿਆਨ ਦੂਸਰੀ ਵਾਰ ਪਾਕਿਸਤਾਨ ਡਰੋਨ ਨੂੰ ਦੇਖਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। Pakistan likely to use drones in J&K for bombing security establishments: BSFਬੀ.ਐੱਸ.ਐੱਫ. ਦੀ 89 ਬਟਾਲੀਅਨ ਦੇ ਜਵਾਨਾਂ ਵਲੋਂ ਪਾਕਿਸਤਾਨ ਵਲੋਂ ਭਾਰਤ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਡਰੋਨ ਨੂੰ ਦੇਖਦੇ ਤੇ ਆਵਾਜ ਸੁਣਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। Pakistan Sending Weapons To India With Drone Made In China, Together With Carbines And Hand Grenades - चीन में बने ड्रोन से भारत में हथियार भेज रहा है पाकिस्तान, साथ में मिलेਇਸ ਘਟਨਾ ਦਾ ਪਤਾ ਚੱਲਦੇ ਹੀ ਬੀ.ਐੱਸ.ਐੱਫ਼. ਦੇ ਉੱਚ ਅਧਿਕਾਰੀ ਡੀ. ਆਈ. ਜੀ ਰਜੇਸ਼ ਸ਼ਰਮਾ ਤੋਂ ਇਲਾਵਾ ਪੰਜਾਬ ਪੁਲਸ ਦੇ ਐੱਸ. ਪੀ. ਗੁਰਚਰਨ ਸਿੰਘ ਟੋਹਰਾ ਅਤੇ ਡੀ.ਐੱਸ.ਪੀ. ਭਾਰਤ ਭੂਸ਼ਨ ਸੈਨੀ ਅਤੇ ਐੱਸ. ਐੱਚ. ਓ. ਅਮਨਦੀਪ ਸਿੰਘ ਰੰਧਾਵਾ ਸਮੇਤ ਹੋਰ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਸਰਚ ਅਭਿਆਨ ਸ਼ੁਰੂ ਕਰ ਦਿੱਤਾ।

ਹੋਰ ਪੜ੍ਹੋ :  ਹੈਲਥ ਕਨੇਡਾ ਨੇ ‘ਗੇਮ-ਚੇਂਜਰ’ Moderna ਕੋਵਿਡ -19 ਟੀਕੇ ਨੂੰ ਦਿੱਤੀ ਮਨਜ਼ੂਰੀ
ਇਸ ਸਬੰਧੀ ਐੱਸ. ਐੱਚ. ਓ. ਅਮਨਦੀਪ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਡਰੋਨ ਆਉਣ ਦੀ ਘਟਨਾ ਸਬੰਧੀ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ 'ਚ ਨਾਕਾਬੰਦੀ ਕਰਕੇ ਸਰਚ ਅਭਿਆਨ ਸ਼ੁਰੂ ਕਰ ਦਿਤਾ ਹੈ। ਇਥੇ ਇਹ ਵੀ ਦੱਸ ਦੇਈਏ ਕਿ ਬੀਤੀ 20 ਦਸੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਸਰਹੱਦ 'ਤੇ ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਦਾਖ਼ਲ ਹੋ ਕੇ ਗ੍ਰਨੇਡ ਸੁੱਟ ਗਏ ਸਨ। ਹੋਰ ਪੜ੍ਹੋ : ਅੰਦੋਲਨ ਵਿਚਾਲੇ ਪ੍ਰਧਾਨ ਮੰਤਰੀ ਵੱਲੋਂ 9 ਕਰੋੜ ਕਿਸਾਨਾਂ ਨੂੰ ਸੰਬੋਧਨ ਕਰਨ ਦਾ ਐਲਾਨ
Drone at pakistan Indo-Pak border

Top News view more...

Latest News view more...