Fri, Apr 19, 2024
Whatsapp

ਪਾਕਿਸਤਾਨ ਦੇ ਮੰਤਰੀ ਫ਼ਵਾਦ ਚੌਧਰੀ ਨੇ ਦਿੱਤੀਆਂ ਦੁਸਹਿਰੇ ਦੀਆਂ ਵਧਾਈਆਂ, ਲੋਕਾਂ ਨੇ ਕਿਹਾ -ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੋਂ 

Written by  Shanker Badra -- October 08th 2019 06:35 PM
ਪਾਕਿਸਤਾਨ ਦੇ ਮੰਤਰੀ ਫ਼ਵਾਦ ਚੌਧਰੀ ਨੇ ਦਿੱਤੀਆਂ ਦੁਸਹਿਰੇ ਦੀਆਂ ਵਧਾਈਆਂ, ਲੋਕਾਂ ਨੇ ਕਿਹਾ -ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੋਂ 

ਪਾਕਿਸਤਾਨ ਦੇ ਮੰਤਰੀ ਫ਼ਵਾਦ ਚੌਧਰੀ ਨੇ ਦਿੱਤੀਆਂ ਦੁਸਹਿਰੇ ਦੀਆਂ ਵਧਾਈਆਂ, ਲੋਕਾਂ ਨੇ ਕਿਹਾ -ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੋਂ 

ਪਾਕਿਸਤਾਨ ਦੇ ਮੰਤਰੀ ਫ਼ਵਾਦ ਚੌਧਰੀ ਨੇ ਦਿੱਤੀਆਂ ਦੁਸਹਿਰੇ ਦੀਆਂ ਵਧਾਈਆਂ, ਲੋਕਾਂ ਨੇ ਕਿਹਾ -ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੋਂ :ਇਸਲਾਮਾਬਾਦ : ਪਾਕਿਸਤਾਨ ਦੇ ਸੂਚਨਾ ਤੇ ਤਕਨੀਕ ਮੰਤਰੀ ਫ਼ਵਾਦ ਚੌਧਰੀ ਆਪਣੇ ਬਿਆਨ ਨੂੰ ਲੈ ਕੇ ਅਕਸਰ ਹੀ ਵਿਵਾਦਾਂ ਵਿਚ ਰਹਿੰਦੇ ਹਨ। ਫ਼ਵਾਦ ਚੌਧਰੀ ਦੁਸਹਿਰੇ ਦੇ ਤਿਉਹਾਰ ਮੌਕੇ ਟਵੀਟ ਕਰਕੇ ਇੱਕ ਵਾਰ ਫਿਰ ਭਾਰਤੀ ਟ੍ਰੋਲਰਜ਼ ਦੇ ਨਿਸ਼ਾਨੇ ਉੱਤੇ ਆ ਗਏ ਹਨ। ਹਾਲਾਂਕਿ, ਉਸ ਦੀਆਂ ਵਧਾਈਆਂ 'ਤੇ ਯੂਜਰ ਨੇ ਉਸਨੂੰ ਜ਼ਬਰਦਸਤ ਟ੍ਰੋਲ ਕੀਤਾ ਹੈ।ਇਸ ਵਾਰ ਬਦੀ ਉੱਤੇ ਨੇਕੀ ਦੀ ਜਿੱਤ ਦੇ ਤਿਉਹਾਰ ਦੁਸਹਿਰਾ ਮੌਕੇ ਵਧਾਈਆਂ ਦੇਣਾ ਫ਼ਵਾਦ ਚੌਧਰੀ ਲਈ ਭਾਰੂ ਪੈ ਗਿਆ। ਉਨ੍ਹਾਂ ਆਪਣੇ ਵੱਲੋਂ ਤਾਂ ਸ਼ੁਭ ਕਾਮਨਾਵਾਂ ਹੀ ਦਿੱਤੀਆਂ ਸਨ ਪਰ ਬਦਲੇ ਵਿੱਚ ਉਨ੍ਹਾਂ ਨੂੰ ਸਿਰਫ਼ ਲਾਹਨਤਾਂ ਹੀ ਮਿਲੀਆਂ। ਉਹ ਹਾਲੇ ਵੀ ਬੁਰੀ ਤਰ੍ਹਾਂ ਟ੍ਰੋਲ ਹੋ ਰਹੇ ਹਨ। [caption id="attachment_347752" align="aligncenter" width="300"]pakistani minister fawad chaudhry trolled after dussehra tweet ਪਾਕਿਸਤਾਨ ਦੇ ਮੰਤਰੀ ਫ਼ਵਾਦ ਚੌਧਰੀ ਨੇ ਦਿੱਤੀਆਂ ਦੁਸਹਿਰੇ ਦੀਆਂ ਵਧਾਈਆਂ, ਲੋਕਾਂ ਨੇ ਕਿਹਾ -ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੋਂ[/caption] ਦਰਅਸਲ 'ਚ ਅੱਜ ਫ਼ਵਾਦ ਚੌਧਰੀ ਨੇ ਟਵਿਟਰ ਉੱਤੇ ਦੁਸਹਿਰਾ ਦੇ ਤਿਉਹਾਰ ਮੌਕੇ ਵਧਾਈਆਂ ਦਿੱਤੀਆਂ ਸਨ। ਉਨ੍ਹਾਂ ਲਿਖਿਆ ਸੀ ,‘ਪਾਕਿਸਤਾਨ, ਹਿੰਦੁਸਤਾਨ ਤੇ ਹੋਰਨਾਂ ਹਿੱਸਿਆਂ ਵਿੱਚ ਰਹਿ ਰਹੇ ਸਾਰੇ ਹਿੰਦੂਆਂ ਨੂੰ ਦੁਸਹਿਰਾ ਦੇ ਤਿਉਹਾਰ ਦੀਆਂ ਵਧਾਈਆਂ।’ ਇਸ ਤੋਂ ਬਾਅਦ ਉਨ੍ਹਾਂ ਦੇ ਇਸ ਟਵੀਟ ਉੱਤੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ। [caption id="attachment_347753" align="aligncenter" width="275"]pakistani minister fawad chaudhry trolled after dussehra tweet ਪਾਕਿਸਤਾਨ ਦੇ ਮੰਤਰੀ ਫ਼ਵਾਦ ਚੌਧਰੀ ਨੇ ਦਿੱਤੀਆਂ ਦੁਸਹਿਰੇ ਦੀਆਂ ਵਧਾਈਆਂ, ਲੋਕਾਂ ਨੇ ਕਿਹਾ -ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੋਂ[/caption] ਇੱਕ ਯੂਜਰ ਨੇ ਲਿਖਿਆ, ਜੇ ਅੱਜ ਹੀ ਪਾਕਿਸਤਾਨ ਮਸੂਦ ਅਜ਼ਹਰ ਤੇ ਹਾਫ਼ਿਜ਼ ਸਈਦ ਨੂੰ ਮਾਰ ਦਿੱਤਾ ਜਾਂਦਾ।ਇੱਕ ਯੂਜ਼ਰ ਨੇ ਲਿਖਿਆ ਕਿ ‘ਵਧੀਆ ਹੁੰਦਾ, ਜੇ 'ਦੁਸਹਿਰੇ ਦੇ ਮੌਕੇ 'ਤੇ ਤੁਸੀਂ ਆਪਣੇ ਅੰਦਰਲੇ ਰਾਵਣ ਨੂੰ ਖ਼ਤਮ ਕਰਦੇ।ਜ਼ਬਰਦਸਤੀ ਤਬਦੀਲੀ ਨੂੰ ਰੋਕੋ। ਨਿਰਦੋਸ਼ ਹਿੰਦੂਆਂ ਅਤੇ ਸਿੱਖਾਂ ਨੂੰ ਮਾਰਨਾ ਬੰਦ ਕਰੋ। ਅੱਤਵਾਦੀਆਂ ਨੂੰ ਭਾਰਤ ਅਤੇ ਦੁਨੀਆ ਭਰ ਭੇਜਣਾ ਬੰਦ ਕਰੋ। ਜੈ ਸ਼੍ਰੀ ਰਾਮ। -PTCNews


Top News view more...

Latest News view more...