Thu, Apr 25, 2024
Whatsapp

ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ’ਚ ਫੋਟੋਸ਼ੂਟ ਕਰਵਾਉਣ ਵਾਲੀ ਪਾਕਿਸਤਾਨੀ ਮਾਡਲ ਨੇ ਮੰਗੀ ਮੁਆਫ਼ੀ

Written by  Shanker Badra -- November 30th 2021 11:31 AM
ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ’ਚ ਫੋਟੋਸ਼ੂਟ ਕਰਵਾਉਣ ਵਾਲੀ ਪਾਕਿਸਤਾਨੀ ਮਾਡਲ ਨੇ ਮੰਗੀ ਮੁਆਫ਼ੀ

ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ’ਚ ਫੋਟੋਸ਼ੂਟ ਕਰਵਾਉਣ ਵਾਲੀ ਪਾਕਿਸਤਾਨੀ ਮਾਡਲ ਨੇ ਮੰਗੀ ਮੁਆਫ਼ੀ

ਚੰਡੀਗੜ੍ਹ : ਪਾਕਿਸਤਾਨੀ ਮਾਡਲ (Pakistani model) ਸਵਾਲਾ ਲਾਲਾ ਨੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਖੇ ਬਿਨਾਂ ਸਿਰ ਢੱਕੇ ਫੋਟੋਸ਼ੂਟ ਕਰਵਾਉਣ ਲਈ ਮੁਆਫੀ ਮੰਗੀ ਹੈ। ਉਸ ਨੇ ਇੰਸਟਾਗ੍ਰਾਮ ਅਕਾਊਂਟ 'ਤੇ 'ਸੌਰੀ' ਦੀ ਫੋਟੋ ਪੋਸਟ ਕੀਤੀ ਹੈ। ਲਾਹੌਰ ਦੀ ਮਾਡਲ ਸਵਾਲਾ ਲਾਲਾ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦੇ ਇਤਿਹਾਸ ਅਤੇ ਸਿੱਖ ਧਰਮ ਬਾਰੇ ਜਾਣਨ ਲਈ ਗਈ ਸੀ। ਜੇਕਰ ਉਸ ਦੀ ਫੋਟੋ ਤੋਂ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੀ ਹੈ। [caption id="attachment_553786" align="aligncenter" width="297"] ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ’ਚ ਫੋਟੋਸ਼ੂਟ ਕਰਵਾਉਣ ਵਾਲੀ ਪਾਕਿਸਤਾਨੀ ਮਾਡਲ ਨੇ ਮੰਗੀ ਮੁਆਫ਼ੀ[/caption] ਸਵਾਲਾ ਲਾਲਾ ਨੇ ਕਿਹਾ ਕਿ ਇਹ ਕਿਸੇ ਫੋਟੋਸ਼ੂਟ ਦਾ ਹਿੱਸਾ ਨਹੀਂ ਸੀ। ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ। ਮੈਂ ਉੱਥੇ ਲੋਕਾਂ ਨੂੰ ਫੋਟੋਆਂ ਖਿਚਵਾਉਂਦੇ ਦੇਖਿਆ, ਜਿਨ੍ਹਾਂ ਵਿੱਚ ਬਹੁਤ ਸਾਰੇ ਸਿੱਖ ਵੀ ਸ਼ਾਮਲ ਸਨ, ਇਸ ਲਈ ਮੈਂ ਵੀ ਫੋਟੋ ਖਿੱਚਵਾ ਲਈਆਂ। ਉਸ ਨੇ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਇਸ ਦਾ ਖਿਆਲ ਰੱਖੇਗੀ। [caption id="attachment_553787" align="aligncenter" width="259"] ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ’ਚ ਫੋਟੋਸ਼ੂਟ ਕਰਵਾਉਣ ਵਾਲੀ ਪਾਕਿਸਤਾਨੀ ਮਾਡਲ ਨੇ ਮੰਗੀ ਮੁਆਫ਼ੀ[/caption] ਹਾਲਾਂਕਿ ਮੰਨਤ ਕਲੋਥਿੰਗ ਨੇ ਬਾਅਦ ਵਿੱਚ ਮਾਡਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟਸ 'ਤੇ 50% ਤੱਕ ਦੀ ਛੋਟ ਦੇ ਲੇਬਲ ਨਾਲ ਪੋਸਟ ਕੀਤਾ। ਇਸ ਦੇ ਨਾਲ ਹੀ ਦੂਸਰਿਆਂ ਨੂੰ ਦੇਖ ਕੇ ਫੋਟੋ ਖਿਚਵਾਉਣ ਤੋਂ ਬਾਅਦ ਵਾਲੀ ਮਾਡਲ ਦੀ ਗੱਲ ਨੂੰ ਝੂਠ ਹੀ ਮੰਨਿਆ ਜਾ ਰਿਹਾ ਹੈ ,ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਉਸਨੇ ਸਿਰ ਢੱਕ ਕੇ ਸਭਿਅਕ ਤਰੀਕੇ ਨਾਲ ਫੋਟੋ ਖਿਚਵਾਉਣੀ ਸੀ ਨਾ ਕਿ ਮਾਡਲਿੰਗ। [caption id="attachment_553783" align="aligncenter" width="272"] ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ’ਚ ਫੋਟੋਸ਼ੂਟ ਕਰਵਾਉਣ ਵਾਲੀ ਪਾਕਿਸਤਾਨੀ ਮਾਡਲ ਨੇ ਮੰਗੀ ਮੁਆਫ਼ੀ[/caption] ਲਾਹੌਰ ਦੀ ਮਾਡਲ ਦੇ ਫੋਟੋਸ਼ੂਟ ਦਾ ਪਤਾ ਲੱਗਦਿਆਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪਾਕਿਸਤਾਨੀ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਦੇ ਇੱਕ ਮੰਤਰੀ ਨੇ ਤੁਰੰਤ ਸਟੋਰ ਅਤੇ ਮਾਡਲ ਨੂੰ ਤਾੜਨਾ ਕੀਤੀ ਅਤੇ ਮੁਆਫੀ ਮੰਗਣ ਲਈ ਕਿਹਾ ਸੀ। [caption id="attachment_553782" align="aligncenter" width="300"] ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ’ਚ ਫੋਟੋਸ਼ੂਟ ਕਰਵਾਉਣ ਵਾਲੀ ਪਾਕਿਸਤਾਨੀ ਮਾਡਲ ਨੇ ਮੰਗੀ ਮੁਆਫ਼ੀ[/caption] ਦੱਸ ਦੇਈਏ ਕਿ ਲਾਹੌਰ ਸਥਿਤ ਮੰਨਤ ਆਨਲਾਈਨ ਫੈਸ਼ਨ ਸਟੋਰ ਵੱਲੋਂ ਪਾਕਿਸਤਾਨ ਦੀ ਇਕ ਮਸ਼ਹੂਰ ਮਾਡਲ ਨੂੰ ਆਪਣੇ ਕੱਪੜਿਆਂ ਦੀ ਮਸ਼ਹੂਰੀ ਲਈ ਹਾਇਰ ਕੀਤਾ ਗਿਆ ਸੀ। ਇਸ ਮਾਡਲ ਨੇ ਬੀਤੇ ਦਿਨੀਂ ਨਨਕਾਣਾ ਸਾਹਿਬ ਸਥਿਤ ਇਤਿਹਾਸਕ ਗੁ. ਸ੍ਰੀ ਕਰਤਾਰਪੁਰ ਸਾਹਿਬ ਦੀ ਪਰਿਕਰਮਾ ’ਤੇ ਮਾਡਲਿੰਗ ਕਰ ਕੇ ਔਰਤਾਂ ਦੇ ਕੱਪੜਿਆਂ ਦੇ ਸ਼ੋਅਰੂਮ ਦੀ ਪ੍ਰਸਿੱਧੀ ਲਈ ਫੋਟੋਸ਼ੂਟ ਕਰਵਾਇਆ, ਜਿਸ ’ਚ ਮਾਡਲ ਬਿਨਾਂ ਸਿਰ ’ਤੇ ਕੱਪੜਾ ਬੰਨ੍ਹੇ ਜਾਂ ਚੁੰਨੀ ਲਏ ਬਿਨਾਂ ਉਹ ਸ਼ੂਟਿੰਗ ਕਰਦੀ ਨਜ਼ਰ ਆਈ। -PTCNews


Top News view more...

Latest News view more...