Fri, Apr 19, 2024
Whatsapp

PIA ਜਹਾਜ਼ ਹਾਦਸੇ ਵਿੱਚ 97 ਲੋਕਾਂ ਸਮੇਤ ਪਾਕਿਸਤਾਨੀ ਮਾਡਲ ਜ਼ਾਰਾ ਆਬਿਦ ਦੀ ਮੌਤ ਦਾ ਖਦਸ਼ਾ , 2 ਯਾਤਰੀਆਂ ਦੀ ਬਚੀ ਜਾਨ

Written by  Shanker Badra -- May 23rd 2020 04:37 PM
PIA ਜਹਾਜ਼ ਹਾਦਸੇ ਵਿੱਚ 97 ਲੋਕਾਂ ਸਮੇਤ ਪਾਕਿਸਤਾਨੀ ਮਾਡਲ ਜ਼ਾਰਾ ਆਬਿਦ ਦੀ ਮੌਤ ਦਾ ਖਦਸ਼ਾ , 2 ਯਾਤਰੀਆਂ ਦੀ ਬਚੀ ਜਾਨ

PIA ਜਹਾਜ਼ ਹਾਦਸੇ ਵਿੱਚ 97 ਲੋਕਾਂ ਸਮੇਤ ਪਾਕਿਸਤਾਨੀ ਮਾਡਲ ਜ਼ਾਰਾ ਆਬਿਦ ਦੀ ਮੌਤ ਦਾ ਖਦਸ਼ਾ , 2 ਯਾਤਰੀਆਂ ਦੀ ਬਚੀ ਜਾਨ

PIA ਜਹਾਜ਼ ਹਾਦਸੇ ਵਿੱਚ 97 ਲੋਕਾਂ ਸਮੇਤ ਪਾਕਿਸਤਾਨੀ ਮਾਡਲ ਜ਼ਾਰਾ ਆਬਿਦ ਦੀ ਮੌਤ ਦਾ ਖਦਸ਼ਾ , 2 ਯਾਤਰੀਆਂ ਦੀ ਬਚੀ ਜਾਨ:ਨਵੀਂ ਦਿੱਲੀ : ਪਾਕਿਸਤਾਨ ਦੇ ਕਰਾਚੀ 'ਚ ਸ਼ੁੱਕਰਵਾਰ ਨੂੰ ਹਵਾਈ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਇਸ ਹਾਦਸੇ 'ਚ ਹੁਣ ਤੱਕ 97 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਹਾਦਸੇ ਵਿੱਚ ਜਿਹੜੇ ਯਾਤਰੀ ਚਮਤਕਾਰੀ ਢੰਗ ਨਾਲ ਬਚੇ ਹਨ, ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਹਾਲਤ ਸਥਿਰ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਜਹਾਜ਼ ਪੀਕੇ-8303 ਲਾਹੌਰ ਤੋਂ ਕਰਾਚੀ ਜਾ ਰਿਹਾ ਸੀ। ਇਸ ਹਾਦਸੇ 'ਚ ਬੈਂਕ ਆਫ਼ ਪੰਜਾਬ ਦੇ ਸੀਈਓ ਜਫ਼ਰ ਮਹਿਮੂਦ ਤੇ ਜ਼ੁਬੈਰ ਨਾਂ ਦੇ ਯਾਕਰੀ ਦੀ ਜਾਨ ਬਚ ਗਈ ਹੈ। ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਦੱਸਿਆ ਕਿ ਜ਼ਫ਼ਰ ਨੇ ਮਾਂ ਨੂੰ ਫੋਨ 'ਤੇ ਆਪਣੀ ਸਲਾਮਤੀ ਦੀ ਸੂਚਨਾ ਦਿੱਤੀ ਹੈ। ਮੁਰਾਦ ਦੇ ਜਿੱਥੇ 4 ਜਗ੍ਹਾ ਫ੍ਰੈਕਚਰ ਹੋਇਆ ਉੱਥੇ ਹੀ ਜ਼ੁਬੈਰ 35 ਫ਼ੀਸਦੀ ਸੜ ਗਿਆ। ਇਸ ਦੌਰਾਨ ਹਸਪਤਾਲ 'ਚ ਭਰਤੀ ਦੋਵੇਂ ਯਾਤਰੀਆਂ ਦੀ ਹਾਲਤ ਸਥਿਰ ਹੈ। ਦਰਅਸਲ 'ਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਇਕ ਜਹਾਜ਼ ਕਰਾਚੀ ਏਅਰਪੋਰਟ 'ਤੇ ਲੈਂਡਿੰਗ ਕਰਨ ਤੋਂ ਕੁਝ ਮਿੰਟ ਪਹਿਲਾਂ ਹਾਦਸਾਗ੍ਰਸਤ ਹੋ ਕੇ ਘਣੇ ਰਿਹਾਇਸ਼ੀ ਇਲਾਕੇ 'ਚ ਜਾ ਡਿੱਗਾ ਸੀ। ਇਸ ਜਹਾਜ਼ 'ਚ 91 ਯਾਤਰੀ ਅਤੇ ਕਰੂ ਮੈਂਬਰ ਸਮੇਤ ਕੁੱਲ 99 ਲੋਕ ਸਵਾਰ ਸੀ। ਇਸ ਦੁਰਘਟਨਾ ਤੋਂ ਬਾਅਦ ਖ਼ਬਰ ਆ ਰਹੀ ਹੈ ਕਿ ਪਾਕਿਸਤਾਨੀ ਮਾਡਲ ਜ਼ਾਰਾ ਆਬਿਦ ਦੀ ਵੀ ਇਸ ਪਲੇਨ ਕ੍ਰੈਸ਼ 'ਚ ਮੌਤ ਹੋ ਗਈ ਹੈ। ਹਾਲਾਂਕਿ ਕਈ ਰਿਪੋਰਟਸ 'ਚ ਕਿਹਾ ਜਾ ਰਿਹਾ ਹੈ ਕਿ ਜ਼ਾਰਾ ਆਬਿਦ ਨੂੰ ਬਚਾ ਲਿਆ ਗਿਆ ਹੈ। ਪਾਕਿਸਤਾਨ ਦੇ ਕਈ ਪੱਤਰਕਾਰਾਂ ਨੇ ਵੀ ਟਵਿੱਟਰ 'ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਉਨ੍ਹਾਂ ਦੇ ਫੈਨਸ ਨੇ ਵੀ ਇਸ ਖ਼ਬਰ ਤੋਂ ਬਾਅਦ ਟਵੀਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਹਾਲੇ ਤਕ ਇਸ ਖ਼ਬਰ ਦੀ ਪੁਸ਼ਟੀ ਨਹੀਂ ਹੋਈ ਹੈ। ਉਥੇ ਹੀ ਜ਼ਾਰਾ ਦੇ ਕਈ ਦੋਸਤਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਉਸ ਫਲਾਈਟ 'ਚ ਸੀ, ਜੋ ਕ੍ਰਾਂਚੀ 'ਚ ਹਾਦਸਾਗ੍ਰਸਤ ਹੋਈ ਹੈ। ਇਸ ਜਹਾਜ਼ 'ਚ ਸਵਾਰ ਕੁਝ ਹੀ ਲੋਕ ਬਚ ਪਾਏ ਹਨ ਅਤੇ ਜ਼ਿਆਦਾਤਰ ਯਾਤਰੀਆਂ ਦੀ ਮੌਤ ਹੋ ਗਈ ਹੈ। -PTCNews


Top News view more...

Latest News view more...