Thu, Apr 25, 2024
Whatsapp

ਸੰਗੀਤ ਜਗਤ ਨੂੰ ਵੱਡਾ ਸਦਮਾ, ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

Written by  Shanker Badra -- April 02nd 2021 01:36 PM -- Updated: April 02nd 2021 06:09 PM
ਸੰਗੀਤ ਜਗਤ ਨੂੰ ਵੱਡਾ ਸਦਮਾ, ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

ਸੰਗੀਤ ਜਗਤ ਨੂੰ ਵੱਡਾ ਸਦਮਾ, ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

ਲਾਹੌਰ : ਮਸ਼ਹੂਰ ਲੋਕ ਗਾਇਕ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਉਹਨਾਂ ਦੇ ਪੁੱਤਰ ਅਮੀਰ ਸ਼ੌਕਤ ਅਲੀ ਨੇ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਸਲਾਮਤੀ ਲਈ ਦੁਆਵਾਂ ਕਰਨ ਦੀ ਅਪੀਲ ਕੀਤੀ ਸੀ , ਉਥੇ ਹੀ ਇਸ ਵਿਚਾਲੇ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਇਲਾਜ ਅਧੀਨ ਗਾਇਕ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। [caption id="attachment_485850" align="aligncenter" width="197"]Pakistani Punjabi folk singer Shaukat Ali Khan's ill health, treatment in Lahore ਪਾਕਿਸਤਾਨ 'ਚ ਵੱਸਦੇ ਪੰਜਾਬੀ ਲੋਕ ਗਾਇਕਸ਼ੌਕਤ ਅਲੀ ਖ਼ਾਨ ਦੀ ਵਿਗੜੀ ਸਿਹਤ , ਲਾਹੌਰ 'ਚ ਜ਼ੇਰੇ ਇਲਾਜ਼[/caption] ਪਾਕਿਸਤਾਨ 'ਚ ਵੱਸਦੇ ਪੰਜਾਬੀ ਲੋਕ ਗਾਇਕਸ਼ੌਕਤ ਅਲੀ ਨੂੰ ਸ਼ੌਕਤ ਅਲੀ ਖਾਨ ਵੀ ਕਿਹਾ ਜਾਂਦਾ ਹੈ ਜੋ ਕਿ ਪਾਕਿਸਤਾਨੀ ਲੋਕ ਗਾਇਕ ਹੈ। ਸ਼ੌਕਤ ਅਲੀ ਖ਼ਾਨ ਸੁਰੀਲੀ ਆਵਾਜ਼ ਦਾ ਮਾਲਕ ਹੈ ਤੇ ਜਦੋਂ ਉਹ ਹਾਰਮੋਨੀਅਮ 'ਤੇ ਸੁਰਾਂ ਨੂੰ ਛੇੜਦੇ ਹੋਏ ਗਾਉਂਦੇ ਹਨ ਤਾਂ ਸਰੋਤਿਆਂ ਨੂੰ ਕੀਲ ਲੈਂਦੇ ਹਨ। ਹਾਲ ਹੀ 'ਚ ਅਮੀਰ ਨੇ ਸ਼ੌਕਤ ਦੀ ਵਿਗੜਦੀ ਸਥਿਤੀ ਨੂੰ ਵੇਖਦਿਆਂ ਗਾਇਕਾ ਦੇ ਪ੍ਰਸ਼ੰਸਕਾਂ ਨੂੰ ਪ੍ਰਾਰਥਨਾ ਕਰਨ ਲਈ ਬੇਨਤੀ ਕੀਤੀ ਸੀ।ਸ਼ੌਕਤ ਅਲੀ ਕਈ ਬਿਮਾਰੀਆਂ ਸਾਹਮਣਾ ਕਰ ਰਹੇ ਸੀ, ਸ਼ੂਗਰ ਅਤੇ ਲੀਵਰ ਟ੍ਰਾਂਸਪਲਾਂਟ ਤੋਂ ਵੀ ਪੀੜਤ ਸੀ। ਇਸ ਤੋਂ ਇਲਾਵਾ, ਕੁਝ ਸਾਲ ਪਹਿਲਾਂ ਉਸ ਦੀ ਬਾਈਪਾਸ ਸਰਜਰੀ ਵੀ ਹੋਈ ਸੀ।Pakistani Punjabi folk singer Shaukat Ali Khan's ill health, treatment in Lahore ਉਨ੍ਹਾਂ ਦੇ ਪੁੱਤਰ ਇਮਰਾਨ ਮੁਤਾਬਕ ਇਸ ਵੇਲੇ ਸਿਰਫ਼ ਅਰਦਾਸ ਤੇ ਦੁਆ ਦਾ ਹੀ ਆਸਰਾ ਹੈ। ਗੁਰਭਜਨ ਗਿੱਲ ਨੇ ਸੋਸ਼ਲ ਮੀਡਿਆ 'ਤੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਦੋਸਤੋ! ਦੁਆ ਕਰੋ ,ਪ੍ਰਮਾਤਮਾ ਸ਼ੌਕਤ ਭਾਜੀ ਨੂੰ ਸਿਹਤਯਾਬ ਕਰੇ। ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਪਿੰਡ ਮਲਕਵਾਲ ਵਿਖੇ ਸੰਗੀਤ ਘਰਾਣੇ ਵਿੱਚ ਹੋਇਆ। ਉਸ ਨੇ ਸੰਗੀਤ ਦੀ ਵਿਦਿਆ ਆਪਣੇ ਵੱਡੇ ਭਰਾ ਅਨਾਇਤ ਅਲੀ ਖ਼ਾਨ ਕੋਲੋਂ ਪ੍ਰਾਪਤ ਕੀਤੀ ਹੈ। ਉਸਨੇ ਕਾਲਜ ਦੇ ਦਿਨਾਂ ਵਿੱਚ ਹੀਸਰਕਾਰੀ ਕਾਲਜ ਲਾਹੌਰ ਵਿੱਚ ਪੜ੍ਹਦਿਆਂ 1960 ਵਿੱਚ ਪਹਿਲੀ ਵਾਰ ਸਟੇਜ 'ਤੇ ਗਾਉਣਾ ਸ਼ੁਰੂ ਕੀਤਾ ਅਤੇ 1970 ਵਿੱਚ ਲੋਕ ਗਾਇਕ ਵਜੋਂ ਸਥਾਪਤ ਹੋਇਆ। [caption id="attachment_485847" align="aligncenter" width="300"]Bharat Bandh on 26 Feb : Protest against rising fuel prices, GST , commercial markets to remain shut ਪਾਕਿਸਤਾਨ 'ਚ ਵੱਸਦੇ ਪੰਜਾਬੀ ਲੋਕ ਗਾਇਕਸ਼ੌਕਤ ਅਲੀ ਖ਼ਾਨ ਦੀ ਵਿਗੜੀ ਸਿਹਤ , ਲਾਹੌਰ 'ਚ ਜ਼ੇਰੇ ਇਲਾਜ਼[/caption] ਉਸ ਨੂੰ ਪਾਕਿਸਤਾਨੀ ਫ਼ਿਲਮ ਜਗਤ ਵਿਚ ਪ੍ਰਸਿੱਧ ਫਿਲਮ ਸੰਗੀਤ ਨਿਰਦੇਸ਼ਕ "ਐਮ ਅਸ਼ਰਫ" ਦੁਆਰਾ ਪੰਜਾਬੀ ਫਿਲਮ ਤੀਸ ਮਾਰ ਖਾਨ (1963) ਵਿਚ ਇਕ ਪਲੇਅਬੈਕ ਗਾਇਕਾ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ। 1960 ਦੇ ਅੰਤ ਤੋਂ ਉਸਨੇ ਗ਼ਜ਼ਲਾਂ ਅਤੇ ਪੰਜਾਬੀ ਲੋਕ ਗੀਤ ਪੇਸ਼ ਕੀਤੇ ਹਨ। 'ਕਿਉਂ ਦੂਰ-ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਦੱਸ ਦਿਉ ਹੋਇਆ ਕੀ ਕਸੂਰ ਮੇਲੇ ਕੋਲੋਂ' ਸ਼ੌਕਤ ਅਲੀ ਦਾ ਪਹਿਲਾ ਲੋਕ ਗੀਤ ਸੀ ,ਜਿਸ ਨੇ ਉਸ ਦੀ ਪਾਕਿਸਤਾਨੀ ਸਮਾਜ ਵਿੱਚ ਪਛਾਣ ਬਣਾਈ। ਉਸ ਦੀ ਗ਼ਜ਼ਲ 'ਜਬ ਬਹਾਰ ਆਈ ਤੋ ਸਹਿਰਾ ਕੀ ਤਰਫ਼ ਚਲ ਪੜਾ' ਹਰੇਕ ਭਾਰਤੀ ਅਤੇ ਪਾਕਿਸਤਾਨੀ ਬੱਚੇ-ਬੱਚੇ ਦੀ ਜ਼ੁਬਾਨ 'ਤੇ ਹਨ। [caption id="attachment_485846" align="aligncenter" width="300"]Pakistani Punjabi folk singer Shaukat Ali Khan's ill health, treatment in Lahore ਪਾਕਿਸਤਾਨ 'ਚ ਵੱਸਦੇ ਪੰਜਾਬੀ ਲੋਕ ਗਾਇਕਸ਼ੌਕਤ ਅਲੀ ਖ਼ਾਨ ਦੀ ਵਿਗੜੀ ਸਿਹਤ , ਲਾਹੌਰ 'ਚ ਜ਼ੇਰੇ ਇਲਾਜ਼[/caption] ਸ਼ੌਕਤ ਅਲੀਬੇਸ਼ੱਕ ਪਾਕਿਸਤਾਨੀ ਪੰਜਾਬ ਦਾ ਜੰਮਪਲ ਹੈ ਪਰ ਉਸ ਦੀ ਗਾਇਕੀ 'ਤੇ ਪੰਜਾਬੀ ਮਾਂ-ਬੋਲੀ ਦੀ ਡੂੰਗੀ ਛਾਪ ਹੈ। ਉਹ ਪੰਜਾਬੀ ਤੋਂ ਇਲਾਵਾ ਉਰਦੂ ਤੇ ਹਿੰਦੀ ਗੀਤ ਤੇ ਗ਼ਜ਼ਲ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ। ਇੱਕ ਲੋਕ ਗਾਇਕ ਵਜੋਂ ਉਹ ਨਾ ਸਿਰਫ ਪੰਜਾਬ, ਪਾਕਿਸਤਾਨ, ਬਲਕਿ ਪੰਜਾਬ, ਭਾਰਤ ਵਿੱਚ ਪ੍ਰਸਿੱਧ ਹੈ। ਸ਼ੌਖ਼ਤ ਅਲੀ ਸੂਫੀ ਕਵਿਤਾ ਨੂੰ ਬੜੇ ਜੋਸ਼ ਅਤੇ ਵਿਆਪਕ ਸ਼ਬਦਾਵਲੀ ਨਾਲ ਗਾਉਣ ਲਈ ਜਾਣਿਆ ਜਾਂਦਾ ਹੈ, ਉਦਾਹਰਣ ਵਜੋਂ ਹੀਰ ਵਾਰਿਸ ਸ਼ਾਹ ਅਤੇ "ਸੈਫ ਉਲ ਮੁਲਕ"। [caption id="attachment_485851" align="aligncenter" width="300"]Pakistani Punjabi folk singer Shaukat Ali Khan's ill health, treatment in Lahore ਪਾਕਿਸਤਾਨ 'ਚ ਵੱਸਦੇ ਪੰਜਾਬੀ ਲੋਕ ਗਾਇਕਸ਼ੌਕਤ ਅਲੀ ਖ਼ਾਨ ਦੀ ਵਿਗੜੀ ਸਿਹਤ , ਲਾਹੌਰ 'ਚ ਜ਼ੇਰੇ ਇਲਾਜ਼[/caption] ਸ਼ੌਕਤ ਅਲੀ ਪਾਕਿਸਤਾਨ ਵਿੱਚ ਪੰਜਾਬ ਦੀ ਆਵਾਜ਼ ਵਜੋਂ ਪ੍ਰਸਿੱਧ ਹੈ, ਜਿਸ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ 'ਸਿਵਲੀਅਨ ਪ੍ਰੈਜ਼ੀਡੈਂਸ਼ੀਅਲ ਐਵਾਰਡ' ਪ੍ਰਾਪਤ ਕਰਨ ਦਾ ਮਾਣ ਹਾਸਲ ਹੈ। ਉਸ ਨੇ ਭਾਰਤ ਵਿੱਚ ਨਵੀਂ ਦਿੱਲੀ ਵਿਖੇ 1982 ਵਿੱਚ ਹੋਈਆਂ ਏਸ਼ਿਆਈ ਖੇਡਾਂ ਮੌਕੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਕੇ ਮਾਣ-ਸਨਮਾਨ ਹਾਸਲ ਕੀਤਾ। ਉਹ ਹੁਣ ਤੱਕ ਭਾਰਤ ਸਮੇਤ ਅਨੇਕਾਂ ਮੁਲਕਾਂ ਵਿੱਚ ਪ੍ਰੋਗਰਾਮ ਪੇਸ਼ ਕਰਕੇ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। [caption id="attachment_485849" align="aligncenter" width="300"]Pakistani Punjabi folk singer Shaukat Ali Khan's ill health, treatment in Lahore ਪਾਕਿਸਤਾਨ 'ਚ ਵੱਸਦੇ ਪੰਜਾਬੀ ਲੋਕ ਗਾਇਕਸ਼ੌਕਤ ਅਲੀ ਖ਼ਾਨ ਦੀ ਵਿਗੜੀ ਸਿਹਤ , ਲਾਹੌਰ 'ਚ ਜ਼ੇਰੇ ਇਲਾਜ਼[/caption] ਸ਼ੌਖ਼ਤ ਅਲੀ ਨੂੰ 1976 ਵਿੱਚ "ਵਾਇਸ ਆਫ਼ ਪੰਜਾਬ" ਅਵਾਰਡ ਮਿਲਿਆ ਸੀ। ਜੁਲਾਈ, 2013 ਵਿਚ, ਉਨ੍ਹਾਂ ਨੂੰ ਪਾਕਿਸਤਾਨ ਦੇ ਇੰਸਟੀਚਿਊਟ ਆਫ਼ ਲੈਂਗੁਏਜ, ਆਰਟ ਐਂਡ ਕਲਚਰ ਦੁਆਰਾ 'ਪ੍ਰਾਈਡ ਆਫ਼ ਪੰਜਾਬ' ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। 1990 ਵਿਚ ਉਸ ਨੂੰ ਸਰਵਉੱਚ ਪਾਕਿਸਤਾਨੀ ਨਾਗਰਿਕ ਰਾਸ਼ਟਰਪਤੀ ਅਵਾਰਡ ਪ੍ਰਾਈਡ ਆਫ ਪਰਫਾਰਮੈਂਸ ਨਾਲ ਸਨਮਾਨਿਤ ਕੀਤਾ ਗਿਆ। ਉਸ ਦਾ ਗਾਣਾ "ਕਦੀ ਤੇ ਹਸ ਬੋਲ ਵੇ" ਦੀ ਵਰਤੋਂ ਸਾਲ 2009 ਦੀ ਭਾਰਤੀ ਫਿਲਮ "ਲਵ ਆਜ ਕਲ" ਵਿੱਚ ਕੀਤੀ ਗਈ ਸੀ। ਉਸਨੇ "ਜੱਗਾ" ਸਿਰਲੇਖ ਦਾ ਇੱਕ ਟ੍ਰੈਕ ਵੀ ਜਾਰੀ ਕੀਤਾ। ਸ਼ੌਕਤ ਅਲੀ ਚੜ੍ਹਦੇ ਪੰਜਾਬ ਵਿੱਚ ਲੁਧਿਆਣਾ, ਮੁਹਾਲੀ ਅਤੇ ਕਪੂਰਥਲਾ ਵਿਖੇ ਸਮੇਂ-ਸਮੇਂ ਕਰਵਾਏ ਗਏ ਸੱਭਿਆਚਾਰਕ ਮੇਲਿਆਂ ਤੋਂ ਇਲਾਵਾ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਮੌਕੇ 14 ਅਗਸਤ 2011 ਦੀ ਰਾਤ ਨੂੰ ਅਟਾਰੀ (ਅੰਮ੍ਰਿਤਸਰ) ਵਿਖੇ ਕਰਵਾਏ ਗਏ 16ਵੇਂ ਹਿੰਦ-ਪਾਕਿ ਦੋਸਤੀ ਮੇਲੇ ਵਿੱਚ ਆਪਣੇ ਗੀਤਾਂ ਰਾਹੀਂ ਭਾਰਤੀ ਸਰੋਤਿਆਂ ਦਾ ਦਿਲ ਜਿੱਤ ਚੁੱਕਾ ਹੈ। ਸ਼ੌਖ਼ਤ ਅਲੀ ਨੇ ਆਲ ਪਾਕਿਸਤਾਨ ਮਿਊਜ਼ਿਕ ਕਾਨਫਰੰਸ ਦੇ ਪ੍ਰੋਗਰਾਮਾਂ ਵਿਚ ਪੇਸ਼ਕਾਰੀ ਵੀ ਦਿੱਤੀ ਹੈ ਅਤੇ ਪਾਕਿਸਤਾਨੀ ਟੈਲੀਵਿਜ਼ਨ ਸ਼ੋਅ 'ਤੇ ਅਕਸਰ ਦਿਖਾਈ ਦਿੰਦਾ ਹੈ। -PTCNews


Top News view more...

Latest News view more...