ਪੰਜਾਬ ਪੁਲਿਸ ਦੀ ਅੱਖ ਬਾਜ਼ ਵਰਗੀ , ਪਾਕਿਸਤਾਨੀ ਤਸਕਰਾਂ ਨੇ ਮਾਲ ਗੱਡੀ ਦੇ ਡੱਬਿਆਂ ਦੀਆਂ ਬਰੇਕਾਂ ‘ਚ ਲੁਕਾ ਕੇ ਭੇਜੀ ਹੈਰੋਇਨ

ਪੰਜਾਬ ਪੁਲਿਸ ਦੀ ਅੱਖ ਬਾਜ਼ ਵਰਗੀ , ਪਾਕਿਸਤਾਨੀ ਤਸਕਰਾਂ ਨੇ ਮਾਲ ਗੱਡੀ ਦੇ ਡੱਬਿਆਂ ਦੀਆਂ ਬਰੇਕਾਂ ‘ਚ ਲੁਕਾ ਕੇ ਭੇਜੀ ਹੈਰੋਇਨ:ਜਲੰਧਰ : ਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਫ਼ਲਤਾ ਹਾਸਿਲ ਕੀਤੀ ਹੈ।ਇਸ ਦੌਰਾਨ ਪੁਲਿਸ ਨੇ ਬੀਤੀ ਰਾਤ ਪਾਕਿਸਤਾਨ ਤੋਂ ਆਈ ਇੱਕ ਖ਼ਾਲੀ ਮਾਲ ਗੱਡੀ ‘ਚੋਂ 1 ਕਿਲੋ ਅਤੇ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਪੰਜਾਬ ਪੁਲਿਸ ਦੀ ਅੱਖ ਬਾਜ਼ ਵਰਗੀ , ਪਾਕਿਸਤਾਨੀ ਤਸਕਰਾਂ ਨੇ ਮਾਲ ਗੱਡੀ ਦੇ ਡੱਬਿਆਂ ਦੀਆਂ ਬਰੇਕਾਂ ‘ਚ ਲੁਕਾ ਕੇ ਭੇਜੀ ਹੈਰੋਇਨ

ਇਸ ਸੰਬੰਧੀ ਇੰਸਪੈਕਟਰ ਧਰਮਿੰਦਰ ਕਲਿਆਣ ਮੁੱਖ ਅਫ਼ਸਰ ਥਾਣਾ ਜੀ.ਆਰ.ਪੀ. ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਨੂੰ ਰੇਲਵੇ ਸਟੇਸ਼ਨ ‘ਤੇ ਜਦੋਂ ਕਰਮਚਾਰੀ ਪਾਕਿਸਤਾਨੋਂ ਆਈ ਖ਼ਾਲੀ ਮਾਲ ਗੱਡੀ ਦੇ ਡੱਬਿਆਂ ਦੀਆਂ ਬਰੇਕਾਂ ਚੈੱਕ ਕਰ ਰਹੇ ਸਨ ਤਾਂ ਬਰੇਕ ਦੀ ਪਾਈਪ ਲਾਈਨ ‘ਚੋਂ ਉਨ੍ਹਾਂ ਨੂੰ ਇੱਕ ਰਬੜ ਦੀ ਫਲੈਕਸੀਬਲ ਪਾਈਪ ਸ਼ੱਕੀ ਹਾਲਤ ‘ਚ ਮਿਲੀ।

Pakistani Smugglers Freight train Heroin Jalandhar Police Recovered
ਪੰਜਾਬ ਪੁਲਿਸ ਦੀ ਅੱਖ ਬਾਜ਼ ਵਰਗੀ , ਪਾਕਿਸਤਾਨੀ ਤਸਕਰਾਂ ਨੇ ਮਾਲ ਗੱਡੀ ਦੇ ਡੱਬਿਆਂ ਦੀਆਂ ਬਰੇਕਾਂ ‘ਚ ਲੁਕਾ ਕੇ ਭੇਜੀ ਹੈਰੋਇਨ

ਇਸ ਤੋਂ ਬਾਅਦ ਜਲੰਧਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਪੁੱਜ ਕੇ ਜਦੋਂ ਰਬੜ ਪਾਈਪ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਇਸ ‘ਚੋਂ 1 ਕਿਲੋ ਅਤੇ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।ਉਨ੍ਹਾਂ ਕਿਹਾ ਕਿ ਹੈਰੋਇਨ ਦੀ ਬਰਾਮਦਗੀ ਤੋਂ ਬਾਅਦ ਅਣਪਛਾਤੇ ਵਿਅਕਤੀ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਦੇ ਇਲਾਵਾ ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ) ਨੇ 255 ਗ੍ਰਾਮ ਹੈਰੋਇਨ ,78000 ਰੁਪਏ ਦੀ ਨਕਦੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।ਦਰਅਸਲ ‘ਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੀ ਬਿਨ੍ਹਾਂ ਨੰਬਰ ਵਾਲੀ ਆਈ-20 ਕਾਰ ਵਿੱਚ ਵਰਿਆਣਾ ਜਾ ਰਿਹਾ ਹੈ ,ਉਸਦੇ ਕੋਲ ਹੈਰੋਇਨ ਹੈ।

ਇਸ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਕਾਰਵਾਈ ਕਰਦਿਆਂ ਜਲੰਧਰ ਦੇ ਵਰਿਆਣਾ ਕੋਲ ਨਾਕੇਬੰਦੀ ਦੌਰਾਨ ਇੱਕ ਸਫ਼ੈਦ ਰੰਗ ਦੀ ਕਾਰ ਨੂੰ ਰੋਕਿਆ ਗਿਆ ,ਜਿਸ ਨੂੰ ਕਪੂਰਥਲਾ ਦਾ ਰਹਿਣ ਵਾਲਾ ਨੌਜਵਾਨ ਸਵਰਨ ਸਿੰਘ ਉਰਫ ਲਾਲੀ ਚਲਾ ਰਿਹਾ ਸੀ।ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਉਸ ਕੋਲੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ 78000 ਰੁਪਏ ਦੀ ਨਕਦੀ ਬਰਾਮਦ ਹੋਈ ਹੈ , ਜੋ ਦੋਸ਼ੀ ਨੇ ਹੈਰੋਇਨ ਵੇਚ ਕੇ ਇਕੱਠੀ ਕੀਤੀ ਸੀ।
-PTCNews