ਹੋਰ ਖਬਰਾਂ

ਪਾਕਿਸਤਾਨ ਦੀ ਪ੍ਰਸਿੱਧ ਅਦਾਕਾਰਾ ਜ਼ਾਹੀਨ ਤਾਹਿਰਾ ਦਾ ਹੋਇਆ ਦਿਹਾਂਤ

By Shanker Badra -- July 09, 2019 3:07 pm -- Updated:Feb 15, 2021

ਪਾਕਿਸਤਾਨ ਦੀ ਪ੍ਰਸਿੱਧ ਅਦਾਕਾਰਾ ਜ਼ਾਹੀਨ ਤਾਹਿਰਾ ਦਾ ਹੋਇਆ ਦਿਹਾਂਤ:ਲਾਹੌਰ : ਪਾਕਿਸਤਾਨ 'ਚ ਰੰਗਮੰਚ ਦੀ ਮੰਨੀ-ਪ੍ਰਮੰਨੀ ਅਦਾਕਾਰਾ ਜ਼ਾਹੀਨ ਤਾਹਿਰਾ ਦਾ ਅੱਜ ਸਵੇਰੇ 79 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ। ਜ਼ਾਹੀਨ ਤਾਹਿਰਾ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਹਸਪਤਾਲ 'ਚ ਦਾਖ਼ਲ ਸੀ, ਜਿੱਥੇ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਸ ਦਾ ਦਿਹਾਂਤ ਹੋ ਗਿਆ।

Pakistani veteran actor Zaheen Tahira today dies at 79
ਪਾਕਿਸਤਾਨ ਦੀ ਪ੍ਰਸਿੱਧ ਅਦਾਕਾਰਾ ਜ਼ਾਹੀਨ ਤਾਹਿਰਾ ਦਾ ਹੋਇਆ ਦਿਹਾਂਤ

ਜ਼ਾਹੀਨ ਦੇ ਪੋਤੇ ਨੇ ਅੱਜ ਸਵੇਰੇ ਇਸ ਦੇ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ। ਜ਼ਾਹੀਨ ਤਾਹਿਰਾ ਕੁੱਝ ਸਮੇਂ ਤੋਂ ਉਹ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਸੀ। ਕੁੱਝ ਸਮਾਂ ਪਹਿਲਾਂ ਵੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਬਾਅਦ ਵਿਚ ਇਕ ਹੋਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਲਾਹੌਰ ਦੇ ਆਗਾ ਖ਼ਾਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਅੱਜ ਸਵੇਰੇ 4 ਵਜੇ ਆਖ਼ਰੀ ਸਾਹ ਲਿਆ।

Pakistani veteran actor Zaheen Tahira today dies at 79
ਪਾਕਿਸਤਾਨ ਦੀ ਪ੍ਰਸਿੱਧ ਅਦਾਕਾਰਾ ਜ਼ਾਹੀਨ ਤਾਹਿਰਾ ਦਾ ਹੋਇਆ ਦਿਹਾਂਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ‘ਚ ਘੁੰਮ ਰਹੀਆਂ ਨੇ ਹੁਣ ਮਾਡਲ ਭਿਖਾਰਣਾਂ , ਪੁਲਿਸ ਨੂੰ ਪਾਈ ਬਿਪਤਾ

ਇਸ ਪ੍ਰਸਿੱਧ ਅਦਾਕਾਰਾ ਜ਼ਾਹੀਨ ਤਾਹਿਰਾ ਨੇ 700 ਤੋਂ ਵਧੇਰੇ ਨਾਟਕਾਂ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਥਾਂ ਬਣਾਈ ਸੀ।ਉਹ ਕਈ ਟੈਲੀਵਿਜ਼ਨ ਸੀਰੀਅਲਾਂ ਦੀ ਨਿਰਮਾਤਾ ਅਤੇ ਨਿਰਦੇਸ਼ਕ ਵੀ ਰਹਿ ਚੁੱਕੀ ਹੈ। 2013 ਵਿਚ ਜ਼ਾਹੀਨ ਤਾਹਿਰਾ ਨੂੰ ਪਾਕਿਸਤਾਨ ਦੇ ਟੈਲੀਵਿਜ਼ਨ ਉਦਯੋਗ ਵਿਚ ਉਨ੍ਹਾਂ ਦੇ ਯੋਗਦਾਨ ਲਈ ਤਾਮਗਾ-ਇ-ਇਮਤਿਆਜ਼ ਨਾਲ ਸਨਮਾਨਿਤ ਕੀਤਾ ਗਿਆ ਸੀ।
-PTCNews

  • Share