Thu, Apr 18, 2024
Whatsapp

ਪਾਕਿ ਦੀ ਨਾਪਾਕ ਹਰਕਤ, 10 ਦਿਨਾਂ 'ਚ ਦੂਜੀ ਵਾਰ ਆਇਆ ਡਰੋਨ

Written by  Pardeep Singh -- February 22nd 2022 06:42 PM
ਪਾਕਿ ਦੀ ਨਾਪਾਕ ਹਰਕਤ, 10 ਦਿਨਾਂ 'ਚ ਦੂਜੀ ਵਾਰ ਆਇਆ ਡਰੋਨ

ਪਾਕਿ ਦੀ ਨਾਪਾਕ ਹਰਕਤ, 10 ਦਿਨਾਂ 'ਚ ਦੂਜੀ ਵਾਰ ਆਇਆ ਡਰੋਨ

ਅੰਮ੍ਰਿਤਸਰ: ਪਾਕਿ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾਂਦੀਆ ਹਨ। ਪਾਕਿ ਵੱਲੋਂ ਡਰੋਨ ਆਉਣ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ।ਥਾਣਾ ਝਬਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੁੱਚਰ ਖ਼ੁਰਦ ਵਿਖੇ 10 ਦਿਨਾਂ ਦੇ ਅੰਦਰ ਹੀ ਦੂਜੀ ਵਾਰ ਡਰੋਨ ਮਿਲਣ ਦੀ ਘਟਨਾ ਨਾਲ ਇਸ ਖੇਤਰ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। Indo-Pak Hussainiwala border Near Pakistani drones , Security agencies alert ਉੱਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਬਾਰੀਕੀ ਨਾਲ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੁਲਿਸ ਵਲੋਂ ਡਰੋਨ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਜੇ 10 ਕੁ ਦਿਨ ਪਹਿਲਾ ਵੀ ਇਸੇ ਤਰ੍ਹਾਂ ਹੀ ਭੁੱਚਰ ਪਿੰਡ ਦੇ ਖੇਤਾਂ 'ਚੋ ਪੁਲਿਸ ਨੂੰ ਡਰੋਨ ਮਿਲਿਆ ਸੀ। ਪਾਕਿ ਦੀ ਨਾਪਾਕ ਹਰਕਤ, 10 ਦਿਨਾਂ 'ਚ ਦੂਜੀ ਵਾਰ ਆਇਆ ਡਰੋਨਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨਾਂ ਵਿੱਚ ਇਕ ਡਰੋਨ ਦੁਆਰਾ ਕੁਝ ਸਮੱਗਰੀ ਸੁੱਟੀ ਗਈ ਸੀ ਜਿਸ ਤੋਂ ਬਾਅਦ ਬੀਐਸਐਫ ਨੂੰ ਟਿਫਨ ਬੰਬ ਦੀ ਸਮੱਗਰੀ ਅਤੇ ਕੁਝ ਕਾਰਤੂਸ ਬਰਾਮਦ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਬੀਐਸਐਫ ਵੱਲੋਂ ਪਾਕਿ ਦੀਆਂ ਹਰਕਤਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਪਾਕਿ ਦੀ ਨਾਪਾਕ ਹਰਕਤ, 10 ਦਿਨਾਂ 'ਚ ਦੂਜੀ ਵਾਰ ਆਇਆ ਡਰੋਨ ਜ਼ਿਕਰਯੋਗ ਹੈ ਕਿ ਪੰਜਗਰਾਈਂ ਵਿੱਚ ਵਿੱਚ ਦੇਰ ਰਾਤ ਡਰੋਨ ਨਾਲ ਸਮਾਨ ਸੁੱਟਿਆ ਗਿਆ ਸੀ। ਬੀਐਸਐਫ ਜਵਾਨਾਂ ਨੇ ਗੋਲੀਬਾਰੀ ਕੀਤੀ। ਡਰੋਨ ਪਾਕਿਸਤਾਨ ਵੱਲ ਨੂੰ ਰਵਾਨਾ ਹੋਇਆ। ਬੀਐਸਐਫ ਦੇ ਜਵਾਨਾਂ ਨੂੰ ਤਲਾਸ਼ੀ ਦੌਰਾਨ ਵਿਸਫੋਟਕ ਸਮਾਨ ਬਰਾਮਦ ਹੋਇਆ। ਦੋ ਥਾਵਾਂ ਤੋਂ ਵਿਸਫੋਟਕ ਸਮੱਗਰੀ ਮਿਲੀ ਸੀ। ਪਾਕਿ ਦੀ ਨਾਪਾਕ ਹਰਕਤ, 10 ਦਿਨਾਂ 'ਚ ਦੂਜੀ ਵਾਰ ਆਇਆ ਡਰੋਨ ਇਹ ਵੀ ਪੜ੍ਹੋ:ਰਾਜ ਕੁੰਦਰਾ ਮਾਮਲਾ : ਮੁੰਬਈ ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰ -PTC News


Top News view more...

Latest News view more...