Advertisment

ਪਾਕਿ ਦੀ ਨਾਪਾਕ ਹਰਕਤ, ਭਾਰਤ-ਪਾਕਿ ਸਰਹੱਦ 'ਤੇ ਫਿਰ ਡਰੋਨ ਦੀ ਹਲਚਲ

author-image
Riya Bawa
Updated On
New Update
ਪਾਕਿ ਦੀ ਨਾਪਾਕ ਹਰਕਤ, ਭਾਰਤ-ਪਾਕਿ ਸਰਹੱਦ 'ਤੇ ਫਿਰ ਡਰੋਨ ਦੀ ਹਲਚਲ
Advertisment
ਅੰਮ੍ਰਿਤਸਰ: ਭਾਰਤ-ਪਾਕਿਸਤਾਨ ਦੇ ਤਸਕਰ ਲਗਾਤਾਰ ਪੰਜਾਬ ਸਰਹੱਦ 'ਤੇ ਡਰੋਨਾਂ ਨਾਲ ਤਸਕਰੀ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। ਬੀਐਸਐਫ ਦੀਆਂ ਕੋਸ਼ਿਸ਼ਾਂ ਤਸਕਰਾਂ ਦੇ ਮਨਸੂਬਿਆਂ ਨੂੰ ਲਗਾਤਾਰ ਨਾਕਾਮ ਕਰ ਰਹੀਆਂ ਹਨ। ਹੁਣ ਅਟਾਰੀ ਕਸਬੇ 'ਚ ਵੀ ਡਰੋਨ ਉੱਡਦਾ ਦੇਖਿਆ ਗਿਆ ਜਿਸ ਨੂੰ ਉਥੇ ਰਹਿੰਦੇ 11 ਸਾਲਾ ਖੁਸ਼ਦੀਪ ਨੇ ਕੈਮਰੇ 'ਚ ਕੈਦ ਕਰ ਲਿਆ।
Advertisment
Drone,   Attari Border, Amritsar, Punjabi news, Punjab ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਮਹਾਵਾ ਇਲਾਕੇ ਵਿੱਚ ਡਰੋਨ ਉਡਾਉਣ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ ਪਰ ਡਰੋਨ ਪਾਕਿਸਤਾਨ ਵੱਲ ਜਾਣ ਦੀ ਬਜਾਏ ਅਟਾਰੀ ਕਸਬੇ ਵੱਲ ਹੋ ਗਿਆ। ਉੱਥੇ ਅਮਨਦੀਪ ਦੀ ਨਜ਼ਰ ਡਰੋਨ 'ਤੇ ਪਈ। bsf ਇਹ ਵੀ ਪੜ੍ਹੋ:
Advertisment
ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ -184 ਲੀਡਰਾਂ ਦੀ ਸਿਕਿਓਰਿਟੀ ਲਈ ਵਾਪਸ ਅਮਨਦੀਪ ਨੇ ਤੁਰੰਤ ਆਪਣੇ ਭਰਾ ਨੂੰ ਛੱਤ 'ਤੇ ਭੇਜਿਆ ਅਤੇ ਉਸ ਨੂੰ ਵੀਡੀਓ ਬਣਾਉਣ ਲਈ ਕਿਹਾ। 11 ਸਾਲਾ ਖੁਸ਼ਦੀਪ ਨੇ ਤੁਰੰਤ ਡਰੋਨ ਦੀ ਵੀਡੀਓ ਬਣਾ ਲਈ। ਵੀਡੀਓ 'ਚ ਡਰੋਨ ਅਟਾਰੀ ਸ਼ਹਿਰ ਦੇ ਘਰਾਂ 'ਤੇ ਘੁੰਮਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ ਅਟਾਰੀ ਸ਼ਹਿਰ 'ਚ ਦੋ ਵਾਰ ਡਰੋਨ ਆਇਆ। ਬੀਐਸਐਫ ਨੇ ਸਰਹੱਦ 'ਤੇ ਤਸਕਰੀ ਨੂੰ ਰੋਕਣ ਅਤੇ ਡਰੋਨਾਂ ਦੀ ਹਰਕਤ 'ਤੇ ਨਜ਼ਰ ਰੱਖਣ ਲਈ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਹੈ। ਬੀਐਸਐਫ ਦਾ ਕਹਿਣਾ ਹੈ ਕਿ ਜੇਕਰ ਕੋਈ ਟੋਲ ਫ੍ਰੀ ਨੰਬਰ 9417809047 ਅਤੇ 01812233348 'ਤੇ ਤਸਕਰੀ ਜਾਂ ਡਰੋਨ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਬੀਐਸਐਫ ਸੂਚਨਾ ਤੋਂ ਮਦਦ ਲੈਂਦੀ ਹੈ ਤਾਂ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਸੂਚਨਾ ਦੇਣ ਵਾਲੇ ਦੀ ਪਛਾਣ ਵੀ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਜਾਵੇਗੀ। ਅਮਨਦੀਪ ਅਤੇ ਖੁਸ਼ਦੀਪ ਨੇ ਡਰੋਨ ਦੀ ਬਣਾਈ ਵੀਡੀਓ ਵੀ ਇਨ੍ਹਾਂ ਨੰਬਰਾਂ 'ਤੇ ਭੇਜੀ ਹੈ। Drone,   Attari Border, Amritsar, Punjabi news, Punjab ਦੱਸਣਯੋਗ ਹੈ ਕਿ ਅੱਜ ਗੁਰਦਾਸਪੁਰ ਜ਼ਿਲ੍ਹੇ 'ਚ ਬੀ.ਐੱਸ.ਐੱਫ ਦੀ ਆਦੀਆ ਚੌਕੀ 'ਤੇ 4 ਵਾਰ ਡਰੋਨ ਨੇ ਦੇਖਿਆ ਹੈ ਤੇ ਬੀਐੱਸਐੱਫ ਵੱਲੋਂ ਰਾਤ 12 ਵਜੇ ਤੋਂ 3 ਵਜੇ ਤੱਕ 165 ਰਾਉਂਡ ਫਾਇਰਿੰਗ ਕੀਤੀ ਗਈ। ਬੀਐਸਐਫ ਅਤੇ ਪੁਲਿਸ ਵੱਲੋਂ ਡਰੋਨ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। publive-image -PTC News-
punjabi-news punjab amritsar drone attari-border
Advertisment

Stay updated with the latest news headlines.

Follow us:
Advertisment