Thu, Apr 25, 2024
Whatsapp

ਪੈਮ ਗੋਸਲ ਨੇ ਰਚਿਆ ਇਤਿਹਾਸ, ਸਕੌਟਿਸ਼ ਪਾਰਲੀਮੈਂਟ 'ਚ ਬਣੀ ਪਹਿਲੀ ਮਹਿਲਾ ਸਿੱਖ ਮੈਂਬਰ

Written by  Jagroop Kaur -- May 10th 2021 04:51 PM -- Updated: May 10th 2021 05:00 PM
ਪੈਮ ਗੋਸਲ ਨੇ ਰਚਿਆ ਇਤਿਹਾਸ, ਸਕੌਟਿਸ਼ ਪਾਰਲੀਮੈਂਟ 'ਚ ਬਣੀ ਪਹਿਲੀ ਮਹਿਲਾ ਸਿੱਖ ਮੈਂਬਰ

ਪੈਮ ਗੋਸਲ ਨੇ ਰਚਿਆ ਇਤਿਹਾਸ, ਸਕੌਟਿਸ਼ ਪਾਰਲੀਮੈਂਟ 'ਚ ਬਣੀ ਪਹਿਲੀ ਮਹਿਲਾ ਸਿੱਖ ਮੈਂਬਰ

ਵਿਦੇਸ਼ੀ ਧਰਤੀ 'ਤੇ ਦੇਸੀ ਅਤੇ ਲੋਕਾਂ ਦਾ ਕਬਜ਼ਾ ਹੁਣ ਆਮ ਜਿਹੀ ਗੱਲ ਹੋ ਗਿਆ ਹੈ , ਇਸ ਦੇ ਲਈ ਦੇਸੀ ਲੋਕਾਂ ਦੀ ਮਿਹਨਤ ਅਤੇ ਸਬਰ ਸਿਦਕ ਬਹੁਤ ਹੁੰਦੀਆਂ ਹੈ , ਅਜਿਹਾ ਹੀ ਸਾਬਿਤ ਕੀਤਾ ਹੈ ਵਿਦੇਸ਼ੀ ਧਰਤੀ 'ਤੇ ਪੰਜਾਬ 'ਤੇ ਪੰਜਾਬੀਆਂ ਦਾ ਨਾਮ ਚਮਕਾਉਣ ਵਾਲੀ ਪੈਮ ਗੋਸਲ ਨੇ , ਜਿੰਨਾ ਨੇ 53 ਸਾਲਾ ਦੀ ਉਮਰ 'ਚ ਸਕੌਟਲੈਂਡ ’ਚ ਇਤਿਹਾਸ ਰਚ ਵਿਖਾਇਆ ਹੈ। ਉਹ ਸਕੌਟਿਸ਼ ਪਾਰਲੀਮੈਂਟ ’ਚ ਮੈਂਬਰ ਚੁਣੇ ਜਾਣ ਵਾਲੀ ਪਹਿਲੀ ਮਹਿਲਾ ਸਿੱਖ ਬਣ ਗਏ ਹਨ। ਉਨ੍ਹਾਂ ਪੱਛਮੀ ਸਕੌਟਲੈਂਡ ਤੋਂ ਕਨਜ਼ਰਵੇਟਿਵ ਪਾਰਟੀ ਦੇ ਮੈਂਬਰ ਵਜੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 7,455 ਵੋਟਾਂ ਮਿਲੀਆਂ ਹਨ, ਜੋ ਪਈਆਂ ਕੁੱਲ ਵੋਟਾਂ ਦਾ 14.1% ਹਨ।Pam Gosal becomes first Indian woman to be elected as MSP in Scotland : The Tribune India Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ… ਪੈਮ ਗੋਸਲ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਉਹ ਪਹਿਲੀ ਸਿੱਖ ਮਹਿਲਾ ਹਨ, ਜੋ ਸਕੌਟਿਸ਼ ਪਾਰਲੀਮੈਂਟ ਲਈ ਚੁਣੇ ਗਏ ਹਨ। ਉਨ੍ਹਾਂ ਆਪਣੇ ਟਵੀਟ ’ਚ ਆਪਣੇ ਸਮਰਥਕਾਂ ਦੇ ਨਾਲ-ਨਾਲ ਸਭਨਾਂ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਆਪਣੇ ਹਲਕੇ ਦੀ ਸੇਵਾ ਕਰਨ ’ਚ ਆਪਣਾ ਸਮਾਂ ਬਿਤਾਇਆ ਕਰਨਗੇ।Grant Thornton kicks off initiative to take Milton Keynes to the next level | Milton Keynes Citizen ਕਿੱਤੇ ਵਜੋਂ ਨਿਜੀ ਕਾਰੋਬਾਰੀ ਪੈਮ ਗੋਸਲ ਦਾ ਜਨਮ ਗਲਾਸਗੋ ’ਚ ਹੋਇਆ ਸੀ ਤੇ ਆਪਣੇ ਜੀਵਨ ਦੇ ਬਹੁਤੇ ਵਰ੍ਹੇ ਉਨ੍ਹਾਂ ਸਕੌਟਲੈਂਡ ’ਚ ਹੀ ਬਿਤਾਏ ਹਨ। ਉਹ ਕੰਜ਼ਿਊਮਰ ਲਾਅ ਵਿਸ਼ੇ ਦੇ ਗ੍ਰੈਜੂਏਟ ਤੇ ਐਮਬੀਏ ਪਾਸ ਹਨ। ਇਸ ਵੇਲੇ ਉਹ ਪੀਐਚਡੀ ਵੀ ਕਰ ਰਹੇ ਹਨ। ਪੈਮ ਗੋਸਲ ਨਾਲ ਪਾਕਿਸਤਾਨੀ ਮੂਲ ਦੀ ਇੱਕ ਹੋਰ ਮਹਿਲਾ ਕੌਕਾਬ ਸਟੀਵਰਟ ਨੇ ਵੀ ਜਿੱਤ ਹਾਸਲ ਕੀਤੀ ਹੈ। ਸਕੌਟਿਸ਼ ਸੰਸਦ ’ਚ ਸਿਰਫ਼ ਇਹੋ ਦੋ ਏਸ਼ੀਅਨ ਹਨ, ਬਾਕੀ ਸਭ ਗੋਰੇ ਮੈਂਬਰ ਹੋਣਗੇ।

ਪੈਮ ਗੋਸਲ ਸਦਾ ਮਹਿਲਾ ਅਧਿਕਾਰਾਂ ਦੇ ਮੁੱਦਈ ਰਹੇ ਹਨ। ਉਨ੍ਹਾਂ ਨੂੰ ਸਾਲ 2015 ’ਚ ‘ਵੋਮੈਨ ਲੀਡਰ ਬਿਜ਼ਨੇਸ ਐਵਾਰਡ’ ਤੇ 2018 ’ਚ ‘ਪਬਲਿਕ ਸਰਵਿਸ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਹ ਸਕੌਟਲੈਂਡ ਦੀ ‘ਕਨਜ਼ਰਵੇਟਿਵ ਵੋਮੈਨ’ਜ਼ ਆਰਗੇਨਾਇਜ਼ੇਸ਼ਨ’ ਦੇ ਡਿਪਟੀ ਚੇਅਰਪਰਸਨ ਵੀ ਹਨ। ਪੈਮ ਗੋਸਲ ‘ਕਨਜ਼ਰਵੇਟਿਵ ਫ਼੍ਰੈਂਡਜ਼ ਆਫ਼ ਇੰਡੀਆ, ਸਕੌਟਲੈਂਡ’ ਦੇ ਡਾਇਰੈਕਟਰ ਵੀ ਹਨ। ਕਨਜ਼ਰੇਟਿਵ ਪਾਰਟੀ ਦੇ ਮੈਂਬਰ ਵਜੋਂ ਪੈਮ ਗੋਸਲ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਉਹ ਬ੍ਰਿਟਿਸ਼, ਸਕੌਟਿਸ਼ ਤੇ BAM ਮਹਿਲਾਵਾਂ ਦੇ ਯੂਨੀਅਨਿਸਟ ਐਡਵੋਕੇਟ ਵੀ ਰਹੇ ਹਨ।

Top News view more...

Latest News view more...