ਪੰਚਕੂਲਾ ‘ਚ ਅੱਜ ਤੋਂ ਹੋਵੇਗਾ ਰੈਸਲਿੰਗ ਚੈਂਪੀਅਨਸ਼ਿਪ ਦਾ ਆਗਾਜ਼

great khali

ਪੰਚਕੂਲਾ ‘ਚ ਅੱਜ ਤੋਂ ਹੋਵੇਗਾ ਰੈਸਲਿੰਗ ਚੈਂਪੀਅਨਸ਼ਿਪ ਦਾ ਆਗਾਜ਼,ਪੰਚਕੂਲਾ: WWE ਦੇ ਮੰਨੇ ਪ੍ਰਮੰਨੇ ਰੈਸਲਰ ਗ੍ਰੇਟ ਖਲੀ ਨੇ 2006 ਵਿੱਚ ਰੈਸਲਿੰਗ ਨੂੰ ਅਲਵਿਦਾ ਕਹਿ ਦਿੱਤਾ ਸੀ। ਪਰ ਉਹਨਾਂ ਦੇ ਦਿਲ ਵਿੱਚ ਰੈਸਲਿੰਗ ਪ੍ਰਤੀ ਪਿਆਰ ਅਜੇ ਵੀ ਹੈ, 7 ਫੁੱਟ ਦੀ ਉਚਾਈ ਅਤੇ 190 ਕਿੱਲੋ ਭਾਰ ਵਾਲਾ ਖਲੀ ਇੱਕ ਪਹਾੜ ਦੀ ਤਰਾਂ ਜਾਪਦਾ ਹੈ। ਖਲੀ ਨੇ ਵਿਦੇਸ਼ਾ ਵਿੱਚ ਵਿਰੋਧੀਆਂ ਦੇ ਜੰਮ ਕੇ ਛੱਕੇ ਛੁਡਾਏ। ਖਲੀ WWE ਛੱਡਣ ਤੋਂ ਬਾਅਦ ਵਾਪਸ ਆਪਣੇ ਦੇਸ਼ ਪਰਤ ਆਏ ਜਿਸ ਤੋਂ ਬਾਅਦ ਉਹਨਾਂ ਨੇ ਇਥੇ ਆਪਣੀ ਇੱਕ ਰੈਸਲਿੰਗ ਅਕਾਦਮੀ ਖੋਲੀ।

ਰੈਸਲਿੰਗ ਰਿੰਗ ਉਹਨਾਂ ਨੂੰ ਮਿਸ ਕਰ ਰਹੀ ਸੀ ,ਪਰ ਹੁਣ ਇੱਕ ਵਾਰ ਤੋਂ ਆਪਣੇ ਐਕਸ਼ਨ ਦ ਗ੍ਰੇਟ ਖਲੀ ਇਸ ਮਹਾਕੁੰਭ ‘ਚ ਦਿਖਾਉਣਗੇ।ਉਹਨਾਂ ਨੂੰ ਚਾਹੁਣ ਵਾਲਿਆਂ ਲਈ ਇਹ ਕਿਸੇ ਖੁਸ਼ੀ ਤੋਂ ਘੱਟ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਪੰਚਕੁਲਾ ‘ਚ ਇਸ ਰੈਸਲਿੰਗ ਚੈਂਪੀਅਨਸ਼ਿਪ ਦਾ ਆਗਾਜ਼ ਹੋਣ ਜਾ ਰਿਹਾ ਹੈ। ਜਿਸ ਤੋਂ ਪਹਿਲਾ ਇਸ ਚੈਂਪੀਅਨਸ਼ਿਪ ਦੇ ਪ੍ਰਬੰਧਕ ਦਿ ਗ੍ਰੇਟ ਖਲੀ ਨੇ ਪੰਚਕੁਲਾ ਦੇ ਤਾਉ ਦੇਵੀ ਲਾਲ ਸਟੇਡੀਅਮ ਤੋਂ ਇੱਕ ਰੋਡ ਸ਼ੋਅ ਕੱਢ ਕੇ ਇਸ ਚੈਂਪੀਅਨਸ਼ਿਪ ਦੇਖਣ ਲਈ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ।

ਹੋਰ ਪੜ੍ਹੋ:ਸੁਖਬੀਰ ਬਾਦਲ ਵੱਲੋਂ ਮਨੋਹਰ ਲਾਲ ਖੱਟਰ ਨੂੰ ਹਿਸਾਰ ‘ਚ ਹਮਲੇ ਦਾ ਸ਼ਿਕਾਰ ਬਣਾਏ ਗਏ ਸਿੱਖ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਅਪੀਲ

ਤੁਹਾਨੂੰ ਦੱਸ ਦੇਈਏ ਕਿ ਇਸ ਰੋਡ ਸੋਅ ਵਿੱਚ ਉਹਨਾਂ ਦੇ ਨਾਲ ਰਾਖੀ ਸਾਵੰਤ ਨੇ ਵੀ ਹਿੱਸਾ ਲਿਆ। ਇਸ ਦੌਰਾਨ ਖਲੀ ਨੇ ਲੋਕਾਂ ਨੂੰ ਇਸ ਚੈਂਪੀਅਨਸ਼ਿਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਗੁਜ਼ਾਰਿਸ ਕੀਤੀ। ਇਸ ਦੌਰਾਨ ਖਲੀ ਨੇ ਕਿਹਾ ਕਿ ਇਹ ਬਹੁਤ ਵੱਡਾ ਇਵੈਂਟ ਹੋਣ ਜਾ ਰਿਹਾ ਹੈ ਅਤੇ ਇਸ ਦਾ ਆਗਾਜ਼ ਅੱਜ ਹੋਵੇਗਾ। ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਮੈਚ ਸ਼ੁਰੂ ਹੋਣ ਤੋਂ ਪਹਿਲਾ 2 ਘੰਟੇ ਦਾ ਕਲਚਲਰ ਪ੍ਰੋਗਰਾਮ ਹੋਵੇਗਾ ਅਤੇ ਉਸ ਤੋਂ ਬਾਅਦ ਲੋਕਾਂ ਨੂੰ ਰੈਸਲਿੰਗ ਦੇ ਰੋਮਾਂਚਕ ਮੁਕਾਬਲੇ ਦਿਖਾਏ ਜਾਣਗੇ।

ਉਹਨਾਂ ਨੇ ਇਹ ਵੀ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਹਿੰਦੁਸਤਾਨੀ ਰੈਸਲਰ ਅਤੇ ਵਿਦੇਸ਼ੀ ਰੇਸਲਰਾ ਵਿੱਚ ਚੋਟੀ ਦੇ ਮੁਕਾਬਲੇ ਦੇਖਣ ਨੂੰ ਮਿਲਣਗੇ। ਨਾਲ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਚੈਂਪੀਅਨਸ਼ਿਪ ਦਾ ਆਗਾਜ਼ ਅੱਜ ਸ਼ਾਮੀ 6 ਵਜੇ ਹੋਵੇਗਾ, ਜਿਸ ਦੌਰਾਨ ਇਹਨਾਂ ਦਾ ਮੁਕਾਬਲਿਆਂ ਦਾ ਸਿੱਧਾ ਪ੍ਰਸਾਰਣ ਸਿਰਫ ਪੀ.ਟੀ.ਸੀ ਨਿਊਜ਼ ‘ਤੇ ਦਿਖਾਇਆ ਜਾਵੇਗਾ।

—PTC News