ਜੇਲ੍ਹ ‘ਚ ਰਾਮ ਰਹੀਮ ਦੀ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਹਾਲਤ, ਵਧੀ ਦਾੜ੍ਹੀ, ਚਿੱਟੇ ਹੋਏ ਵਾਲ, ਹੋਏ ਵੱਡੇ ਖੁਲਾਸੇ

ram rahim
ਜੇਲ੍ਹ 'ਚ ਰਾਮ ਰਹੀਮ ਦੀ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਹਾਲਤ, ਵਧੀ ਦਾੜ੍ਹੀ, ਚਿੱਟੇ ਹੋਏ ਵਾਲ, ਹੋਏ ਵੱਡੇ ਖੁਲਾਸੇ

ਜੇਲ੍ਹ ‘ਚ ਰਾਮ ਰਹੀਮ ਦੀ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਹਾਲਤ, ਵਧੀ ਦਾੜ੍ਹੀ, ਚਿੱਟੇ ਹੋਏ ਵਾਲ, ਹੋਏ ਵੱਡੇ ਖੁਲਾਸੇ,ਪੰਚਕੂਲਾ: ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਅੱਜ ਸੁਣਵਾਈ ਹੋ ਗਈ, ਜਿਸ ‘ਚ ਰਾਮ ਰਹੀਮ ਨੂੰ ਦੋਸ਼ੀ ਪਾਇਆ ਗਿਆ ਹੈ। ਤੇ ਦੋਸ਼ੀ ਰਾਮ ਰਹੀਮ ਨੂੰ ਹੁਣ 17 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਸੁਣਵਾਈ ਤੋਂ ਬਾਅਦ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਬੇਟੇ ਅੰਸ਼ੁਲ ਛੱਤਰਪਤੀ ਨੇ ਗੁਰਮੀਤ ਰਾਮ ਰਹੀਮ ਤੇ ਤਿੰਨ ਦੂਸਰੇ ਵਿਅਕਤੀਆਂ ਦੇ ਦੋਸ਼ੀ ਪਾਏ ਜਾਣ ‘ਤੇ ਖੁਸ਼ੀ ਪ੍ਰਗਟਾਈ ਹੈ।

ram rahim
ਜੇਲ੍ਹ ‘ਚ ਰਾਮ ਰਹੀਮ ਦੀ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਹਾਲਤ, ਵਧੀ ਦਾੜ੍ਹੀ, ਚਿੱਟੇ ਹੋਏ ਵਾਲ, ਹੋਏ ਵੱਡੇ ਖੁਲਾਸੇ

ਅੰਸ਼ੁਲ ਛੱਤਰਪਤੀ ਦਾ ਕਹਿਣਾ ਹੈ ਕਿ ਅਸੀਂ ਨਿਆਂ ਦੇ ਲਈ ਬਹੁਤ ਲੰਬੀ ਲੜਾਈ ਲੜੀ ਹੈ ਅਤੇ ਅੱਜ ਫੈਸਲੇ ਤੋਂ ਬਾਅਦ ਸਾਨੂ ਖੁਸ਼ੀ ਹੋ ਰਹੀ ਕਿ ਮੇਰੇ ਪਿਤਾ ਦੇ ਕਤਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ram rahim
ਜੇਲ੍ਹ ‘ਚ ਰਾਮ ਰਹੀਮ ਦੀ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਹਾਲਤ, ਵਧੀ ਦਾੜ੍ਹੀ, ਚਿੱਟੇ ਹੋਏ ਵਾਲ, ਹੋਏ ਵੱਡੇ ਖੁਲਾਸੇ

ਇਥੇ ਹੀ ਉਸ ਨੇ ਕਿਹਾ ਕਿ ਰਾਮਰਹਿਮ ਦੀ ਦਾੜੀ ਵੱਧ ਚੁੱਕੀ ਹੈ ਤੇ ਉਸ ਦੇ ਵਾਲ ਚਿੱਟੇ ਹੋ ਚੁੱਕੇ ਹਨ। ਰਾਮ ਰਹੀਮ ਨੇ ਜੋ ਕੰਮ ਕੀਤੇ ਹਨ ਉਸ ਨੂੰ ਉਹਨਾਂ ਦੀ ਸਜ਼ਾ ਮਿਲ ਰਹੀ ਹੈ। ਨਾਲ ਉਸ ਨੇ ਇਹ ਵੀ ਕਿਹਾ ਕਿ ਸਾਨੂ ਹੁਣ 17 ਜਨਵਰੀ ਦਾ ਇੰਤਜ਼ਾਰ ਹੈ ਤੇ ਦੋਸ਼ੀ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ।

Ram Rahim
ਜੇਲ੍ਹ ‘ਚ ਰਾਮ ਰਹੀਮ ਦੀ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਹਾਲਤ, ਵਧੀ ਦਾੜ੍ਹੀ, ਚਿੱਟੇ ਹੋਏ ਵਾਲ, ਹੋਏ ਵੱਡੇ ਖੁਲਾਸੇ

ਉਥੇ ਹੀ ਰਾਮਚੰਦਰ ਛਤਰਪਤੀ ਮਰਡਰ ਕੇਸ ਦੇ ਮੁੱਖ ਗਵਾਹ ਗੁਰਮੀਤ ਰਾਮ ਰਹੀਮ ਸਿੰਘ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਕਿਹਾ ਕਿ ਅੱਜ ਇਸ ਫੈਸਲੇ ਤੋਂ ਅਸੀ ਬਹੁਤ ਖੁਸ਼ ਹਾਂ ਅਤੇ ਉਂਮੀਦ ਹੈ ਕਿ ਅਦਾਲਤ ਗੁਰਮੀਤ ਰਾਮ ਰਹੀਮ ਨੂੰ ਸਖ਼ਤ ਸਜ਼ਾ ਸੁਣਾਏਗੀ। ਖੱਟਾ ਸਿੰਘ ਨੇ ਦੱਸਿਆ ਕਿ ਵੀਡੀਓ ਕਾਂਨਫਰਸਿੰਗ ਦੇ ਜ਼ਰੀਏ ਪੇਸ਼ ਹੋਇਆ ਗੁਰਮੀਤ ਰਾਮ ਰਹੀਮ ਫੈਸਲਾ ਸੁਣਨ ਦੇ ਦੌਰਾਨ ਸਿਰ ਝੁਕਾਏ ਖੜਾ ਰਿਹਾ ਅਤੇ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਉਸਦੀ ਸੂਰਤ ਬਿਲਕੁੱਲ ਰੋਣ ਵਰਗੀ ਹੋਈ।

-PTC News