Fri, Apr 26, 2024
Whatsapp

ਸਾਵਧਾਨ ! ਜੇਕਰ ਤੁਸੀਂ ਵੀ ਫ਼ੋਨ 'ਤੇ ਗੇਮ ਖੇਡਦੇ ਹੋ ਤਾਂ ਵਾਪਰ ਸਕਦੀ ਹੈ ਇਹ ਵੱਡੀ ਘਟਨਾ

Written by  Shanker Badra -- October 29th 2018 03:55 PM
ਸਾਵਧਾਨ ! ਜੇਕਰ ਤੁਸੀਂ ਵੀ ਫ਼ੋਨ 'ਤੇ ਗੇਮ ਖੇਡਦੇ ਹੋ ਤਾਂ ਵਾਪਰ ਸਕਦੀ ਹੈ ਇਹ ਵੱਡੀ ਘਟਨਾ

ਸਾਵਧਾਨ ! ਜੇਕਰ ਤੁਸੀਂ ਵੀ ਫ਼ੋਨ 'ਤੇ ਗੇਮ ਖੇਡਦੇ ਹੋ ਤਾਂ ਵਾਪਰ ਸਕਦੀ ਹੈ ਇਹ ਵੱਡੀ ਘਟਨਾ

ਸਾਵਧਾਨ ! ਜੇਕਰ ਤੁਸੀਂ ਵੀ ਫ਼ੋਨ 'ਤੇ ਗੇਮ ਖੇਡਦੇ ਹੋ ਤਾਂ ਵਾਪਰ ਸਕਦੀ ਹੈ ਇਹ ਵੱਡੀ ਘਟਨਾ:ਪੰਚਕੂਲਾ ਵਿੱਚ ਇੱਕ ਮਕਾਨ ਵਿੱਚੋਂ 25 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਕਾਨ ਮਾਲਕਣ ਘਰ 'ਚ ਫ਼ੋਨ 'ਤੇ ਗੇਮ ਖੇਡ ਰਹੀ ਸੀ।ਇਸ ਘਟਨਾ ਤੋਂ ਬਾਅਦ ਮਕਾਨ ਮਾਲਕ ਸੁਰੇਸ਼ ਸਿੰਗਲਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਵਿੱਚੋਂ 25 ਲੱਖ ਰੁਪਏ ਚੋਰੀ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਉਹ ਇਹ ਪੈਸੇ ਆਪਣੇ ਰਿਸ਼ਤੇਦਾਰਾਂ ਤੋਂ ਲੈ ਕੇ ਆਏ ਸਨ। ਜ਼ਿਕਰਯੋਗ ਹੈ ਕਿ ਇਹ ਘਟਨਾ ਕਰਵਾ ਚੌਥ ਵਾਲੇ ਦਿਨ ਵਾਪਰੀ ਹੈ।ਜਦੋਂ ਸਾਰਾ ਪਰਿਵਾਰ ਕਰਵਾ ਚੌਥ ਦਾ ਜਸ਼ਨ ਮਨਾਉਣ ਤੋਂ ਬਾਅਦ ਸੋ ਗਿਆ ਸੀ।ਉਸ ਸਮੇਂ ਕੇਵਲ ਸੁਰੇਸ਼ ਸਿੰਗਲਾ ਦੀ ਪਤਨੀ ਸਵੇਰੇ 5 ਵਜੇ ਤੱਕ ਆਪਣੇ ਮੋਬਾਈਲ ਫ਼ੋਨ 'ਤੇ ਗੇਮ ਖੇਡ ਰਹੀ ਸੀ। ਉਸ ਨੂੰ ਗੇਮ ਖੇਡਣ ਦੌਰਾਨ ਇਸ ਗੱਲ ਦਾ ਕੋਈ ਅੰਦਾਜ਼ਾ ਵੀ ਨਹੀਂ ਹੋਇਆ ਕਿ ਕੋਈ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਿਆ ਹੈ ਅਤੇ ਉਸ ਤੋਂ ਬਾਅਦ ਉਹ 5 ਵਜੇ ਦੇ ਕਰੀਬ ਸੋਣ ਚਲੀ ਗਈ।ਜਦੋਂ ਸਵੇਰੇ 7 ਵਜੇ ਉਸ ਦੇ ਪਤੀ ਨੇ ਉਸ ਨੂੰ ਜਗਾਇਆ ਤਾਂ ਤਜੋਰੀ ਵਿੱਚ ਚਾਬੀਆਂ ਲੱਗੀਆਂ ਹੋਈਆਂ ਸਨ।ਇਸ ਤੋਂ ਬਾਅਦ ਜਦੋਂ ਪਤੀ -ਪਤਨੀ ਨੇ ਤਜੋਰੀ ਖੋਲ੍ਹ ਕੇ ਵੇਖੀ ਤਾਂ ਉਸ ਵਿੱਚੋਂ ਸਾਰੇ ਪੈਸੇ ਗ਼ਾਇਬ ਸਨ। -PTCNews


Top News view more...

Latest News view more...