Advertisment

ਰੇਹੜੀ ਲਗਾਉਣ ਵਾਲੇ ਦੇ ਘਰ ਪੈਦਾ ਹੋਈ ਧੀ, ਖੁਸ਼ੀ 'ਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਖੁਆ ਦਿੱਤੇ ਗੋਲਗੱਪੇ

author-image
Shanker Badra
Updated On
New Update
ਰੇਹੜੀ ਲਗਾਉਣ ਵਾਲੇ ਦੇ ਘਰ ਪੈਦਾ ਹੋਈ ਧੀ, ਖੁਸ਼ੀ 'ਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਖੁਆ ਦਿੱਤੇ ਗੋਲਗੱਪੇ
Advertisment
publive-image ਭੋਪਾਲ : ਸਾਡੇ ਸਮਾਜ ਵਿੱਚ ਅੱਜ ਵੀ ਧੀਆਂ ਨੂੰ ਬੋਝ ਸਮਝਿਆ ਜਾਂਦਾ ਹੈ,ਜਦੋਂ ਵੀ ਕਿਸੇ ਘਰ ਲੜਕੀ ਪੈਦਾ ਹੰਦੀ ਹੈ ਤਾਂ ਘਰ ਵਿੱਚ ਸੋਗ ਦਾ ਮਾਹੌਲ ਬਣ ਜਾਂਦਾ ਹੈ ਪਰ ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਜਦੋਂ ਇੱਕ ਗੋਲਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਦੇ ਘਰ ਧੀ ਪੈਦਾ ਹੋਈ ਤਾਂ ਉਸਨੇ ਇਸ ਖੁਸ਼ੀ ਨੂੰ ਬਹੁਤ ਹੀ ਵੱਖਰੇ ਢੰਗ ਨਾਲ ਮਨਾਇਆ। ਉਸਨੇ ਖੁਸ਼ੀ 'ਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਗੋਲਗੱਪੇ ਖੁਆ ਦਿੱਤੇ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ।
Advertisment
publive-image ਰੇਹੜੀ ਲਗਾਉਣ ਵਾਲੇ ਦੇ ਘਰ ਪੈਦਾ ਹੋਈ ਧੀ, ਖੁਸ਼ੀ 'ਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਖੁਆ ਦਿੱਤੇ ਗੋਲਗੱਪੇ ਦਰਅਸਲ 'ਚ ਆਂਚਲ ਗੁਪਤਾ ਨੇ ਭੋਪਾਲ ਦੇ ਕੋਲਾਰ ਇਲਾਕੇ ਵਿੱਚ ਗੋਲਗੱਪਿਆਂ ਦੀ ਇੱਕ ਰੇਹੜੀ ਲਗਾਉਂਦਾ ਹੈ। ਉਸਦੀ ਪਤਨੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਇਸ ਖੁਸ਼ੀ ਵਿੱਚ ਆਂਚਲ ਗੁਪਤਾ ਨੇ ਐਤਵਾਰ ਨੂੰ ਇੱਕ ਵੱਡਾ ਸਟਾਲ ਲਗਾਇਆ ਅਤੇ ਸਾਰਿਆਂ ਨੂੰ ਮੁਫਤ ਵਿੱਚ ਗੋਲਗੱਪੇ ਖੁਆਏ , ਦਿਨ ਭਰ ਉਸਨੇ ਹਜ਼ਾਰਾਂ ਲੋਕਾਂ ਨੂੰ ਮੁਫਤ ਵਿੱਚ ਗੋਲਗੱਪੇ ਖੁਆਏ ਹਨ। publive-image ਰੇਹੜੀ ਲਗਾਉਣ ਵਾਲੇ ਦੇ ਘਰ ਪੈਦਾ ਹੋਈ ਧੀ, ਖੁਸ਼ੀ 'ਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਖੁਆ ਦਿੱਤੇ ਗੋਲਗੱਪੇ ਆਂਚਲ ਗੁਪਤਾ ਵੱਲੋਂ ਬੇਟੀ ਹੋਣ ਦੀ ਖੁਸ਼ੀ ਵਿੱਚ ਸਾਰਿਆਂ ਨੂੰ ਮੁਫਤ ਵਿੱਚ ਗੋਲਗੱਪੇ ਖਿਲਾਉਣ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਕੋਲਾਰ ਇਲਾਕੇ ਵਿੱਚ ਆਂਚਲ ਗੁਪਤਾ ਪਿਛਲੇ 14 ਸਾਲਾਂ ਤੋਂ ਗੋਲਗੱਪਿਆਂ ਦੀ ਰੇਹੜੀ ਲਗਾ ਰਿਹਾ ਹੈ। ਉਸਨੇ ਦੱਸਿਆ ਕਿ ਉਸਨੇ ਇੱਕ ਧੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਸੀ ਜੋ ਪੂਰੀ ਹੋਈ ਅਤੇ ਧੀ ਉਸਦੇ ਘਰ ਆਈ। ਇਸ ਖੁਸ਼ੀ ਵਿੱਚ ਉਸਨੇ ਆਪਣੀ ਇੱਛਾ ਦੀ ਪੂਰਤੀ 'ਤੇ ਐਤਵਾਰ ਨੂੰ ਮੁਫਤ ਗੋਲਗੱਪੇ ਖੁਆਏ। ਹੁਣ ਹਰ ਕੋਈ ਆਂਚਲ ਗੁਪਤਾ ਦੇ ਇਸ ਕਦਮ ਦੀ ਸ਼ਲਾਘਾ ਕਰ ਰਿਹਾ ਹੈ। publive-image ਰੇਹੜੀ ਲਗਾਉਣ ਵਾਲੇ ਦੇ ਘਰ ਪੈਦਾ ਹੋਈ ਧੀ, ਖੁਸ਼ੀ 'ਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਖੁਆ ਦਿੱਤੇ ਗੋਲਗੱਪੇ ਦੱਸ ਦੇਈਏ ਕਿ ਪ੍ਰਾਚੀਨ ਸਮੇਂ ਤੋਂ ਹੀ ਧੀਆਂ ਨੂੰ ਸਮਾਜ ’ਚ ਆਪਣੇ ਪਰਿਵਾਰ ਅਤੇ ਸਮਾਜ ਲਈ ਇਕ ਸਰਾਪ ਦੇ ਰੂਪ ’ਚ ਦੇਖਿਆ ਜਾਂਦਾ ਹੈ, ਜਿਸ ਕਾਰਨ ਭਾਰਤ ’ਚ ਬਹੁਤ ਸਾਲਾਂ ਤੋਂ ਭਰੂਣ ਹੱਤਿਆ ਦੀ ਪ੍ਰਥਾ ਚੱਲ ਰਹੀ ਹੈ। ਧੀਆਂ ਨੂੰ ਸਦੀਆਂ ਤੋਂ ਹੀ ਬੋਝ ਸਮਝਿਆ ਜਾਂਦਾ ਰਿਹਾ ਹੈ। ਕਦੇ ਮਾਪੇ ਜਨਮ ਤੋਂ ਬਾਅਦ ਕੂੜੇ ਦੇ ਢੇਰ 'ਤੇ ਸੁੱਟ ਦੇਂਦੇ ਹਨ ਅਤੇ ਕਦੇ ਜਨਮ ਤੋਂ ਪਹਿਲਾਂ ਮਾਰ ਦੇਂਦੇ ਹਨ। -PTCNews publive-image-
madhya-pradesh bhopal free-golgappas pani-puri daughter-birth anchal-gupta
Advertisment

Stay updated with the latest news headlines.

Follow us:
Advertisment