ਪਾਨੀਪਤ: ਫ਼ੈਕਟਰੀ ਵਿੱਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਹੋਇਆ ਨੁਕਸਾਨ

Panipat: Factory Terrible fire , Crores of Damage

ਪਾਨੀਪਤ: ਫ਼ੈਕਟਰੀ ਵਿੱਚ ਲੱਗੀ ਭਿਆਨਕ ਅੱਗ,ਕਰੋੜਾਂ ਦਾ ਹੋਇਆ ਨੁਕਸਾਨ:ਪਾਨੀਪਤ ਸ਼ਹਿਰ ਦੇ ਸਨੋਲੀ ਰੋਡ ‘ਤੇ ਸਥਿਤ ਧਾਗਾ ਫ਼ੈਕਟਰੀ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਫ਼ੈਕਟਰੀ ‘ਚ ਪਿਆ ਕਰੋੜਾਂ ਰੁਪਏ ਦਾ ਮਾਲ ਸੜਕੇ ਸੁਆਹ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਧਾਗਾ ਫ਼ੈਕਟਰੀ ‘ਚ ਲੱਗੀ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।ਜਦੋਂ ਲੋਕਾਂ ਨੇ ਫ਼ੈਕਟਰੀ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ ਤਾਂ ਉਨ੍ਹਾਂ ਫ਼ੈਕਟਰੀ ਮਾਲਕ ਨੂੰ ਸੂਚਨਾ ਦਿੱਤੀ।ਅੱਗ ‘ਤੇ ਕਾਬੂ ਪਾਉਣ ਲਈ ਫ਼ਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ਉੱਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ।

ਫ਼ੈਕਟਰੀ ਮਾਲਕ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
-PTCNews