Fri, Apr 19, 2024
Whatsapp

ਪੰਜਾਬ ਯੂਨੀਵਰਸਿਟੀ 'ਚ ਭਖਿਆ ਚੋਣਾਂ ਦਾ ਮਾਹੌਲ , 6 ਸਤੰਬਰ ਨੂੰ ਹੋਣਗੀਆਂ ਵਿਦਿਆਰਥੀ ਚੋਣਾਂ

Written by  Shanker Badra -- August 29th 2019 05:09 PM
ਪੰਜਾਬ ਯੂਨੀਵਰਸਿਟੀ 'ਚ ਭਖਿਆ ਚੋਣਾਂ ਦਾ ਮਾਹੌਲ , 6 ਸਤੰਬਰ ਨੂੰ ਹੋਣਗੀਆਂ ਵਿਦਿਆਰਥੀ ਚੋਣਾਂ

ਪੰਜਾਬ ਯੂਨੀਵਰਸਿਟੀ 'ਚ ਭਖਿਆ ਚੋਣਾਂ ਦਾ ਮਾਹੌਲ , 6 ਸਤੰਬਰ ਨੂੰ ਹੋਣਗੀਆਂ ਵਿਦਿਆਰਥੀ ਚੋਣਾਂ

ਪੰਜਾਬ ਯੂਨੀਵਰਸਿਟੀ 'ਚ ਭਖਿਆ ਚੋਣਾਂ ਦਾ ਮਾਹੌਲ , 6 ਸਤੰਬਰ ਨੂੰ ਹੋਣਗੀਆਂ ਵਿਦਿਆਰਥੀ ਚੋਣਾਂ:ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੀਆਂ ਚੋਣਾਂ ਆਉਂਦੀ 6 ਸਤੰਬਰ ਨੂੰ ਹੋਣਗੀਆਂ। ਇਸ ਦੇ ਲਈ 30 ਅਗਸਤ ਨੂੰ ਨੌਮੀਨੇਸ਼ਨ ਤੇ 31 ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਇਸ ਦੇ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕੋਈ ਵੀ ਬਾਹਰਲਾ ਵਿਅਕਤੀ ਕਿਸੇ ਤਰ੍ਹਾਂ ਦੇ ਚੋਣ ਪ੍ਰਚਾਰ ਲਈ ਕੈਂਪਸ ਅੰਦਰ ਨਹੀਂ ਜਾ ਸਕੇਗਾ। ਜਿਸ ਦੇ ਲਈ ਯੂਟੀ ਪ੍ਰਸ਼ਾਸਨ ਨੇ ਪਹਿਲਾਂ ਹੀ ਆਪਣੀ ਇੱਕ ਚਿੱਠੀ ਰਾਹੀਂ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਕੋਈ ਬਾਹਰਲੇ ਵਿਅਕਤੀ ਨੇ ਅਜਿਹੀ ਕੋਈ ਉਲੰਘਣਾ ਕੀਤੀ ਤਾਂ ਇਸ ਲਈ ਯੂਨੀਵਰਸਿਟੀ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਮੰਨਿਆ ਜਾਵੇਗਾ। [caption id="attachment_334134" align="aligncenter" width="300"]Panjab University Campus Student Council (PUCSC) elections on 6 September ਪੰਜਾਬ ਯੂਨੀਵਰਸਿਟੀ 'ਚ ਭਖਿਆ ਚੋਣਾਂ ਦਾ ਮਾਹੌਲ , 6 ਸਤੰਬਰ ਨੂੰ ਹੋਣਗੀਆਂ ਵਿਦਿਆਰਥੀ ਚੋਣਾਂ[/caption] ਇਸ ਦੌਰਾਨ ਜੇਕਰ ਕਿਸੇ ਨੇ ਆਪਣੇ ਪੋਸਟਰਾਂ ਨਾਲ ਯੂਨੀਵਰਸਿਟੀ ਦੀਆਂ ਕੰਧਾਂ ਖ਼ਰਾਬ ਕੀਤੀਆਂ ਤਾਂ ਉਸ ਲਈ ਵਿਦਿਆਰਥੀਆਂ ਦੀਆਂ ਪਾਰਟੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ। ਇਨ੍ਹਾਂ ਚੋਣਾਂ ਵਿੱਚ ਭਾਗ ਲੈਣ ਵਾਲਾ ਕੋਈ ਵੀ ਗਰੁੱਪ ਵਿਦਿਆਰਥੀਆਂ ਨੂੰ ਖ਼ੁਸ਼ ਕਰਨ ਲਈ ਕੋਈ ਟੂਰ/ਟ੍ਰਿਪ ਪ੍ਰੋਗਰਾਮ ਨਹੀਂ ਰੱਖ ਸਕੇਗਾ। ਕੁੜੀਆਂ ਦੇ ਹੋਸਟਲ ਵਿੱਚ ਸਿਰਫ਼ ਨਾਮਜ਼ਦ ਪੈਨਲ ਹੀ ਜਾ ਸਕਣਗੇ। [caption id="attachment_334135" align="aligncenter" width="300"]Panjab University Campus Student Council (PUCSC) elections on 6 September ਪੰਜਾਬ ਯੂਨੀਵਰਸਿਟੀ 'ਚ ਭਖਿਆ ਚੋਣਾਂ ਦਾ ਮਾਹੌਲ , 6 ਸਤੰਬਰ ਨੂੰ ਹੋਣਗੀਆਂ ਵਿਦਿਆਰਥੀ ਚੋਣਾਂ[/caption] ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੀਆਂ ਇਨ੍ਹਾਂ ਚੋਣਾਂ ਵਿੱਚ ‘ਸਟੂਡੈਂਟਸ’ ਫ਼ਾਰ ਸੁਸਾਇਟੀ’ (SFS) ਨੇ ਜਿੱਤ ਹਾਸਲ ਕੀਤੀ ਸੀ ਅਤੇ ਇਸ ਗਰੁੱਪ ਦੀ ਕਨੂਪ੍ਰਿਆ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਸੀ। ਇਸ ਦੇ ਨਾਲ ਹੀ ‘ਸਟੂਡੈਂਟਸ’ ਆਰਗੇਨਾਇਜ਼ੇਸ਼ਨ ਆੱਫ਼ ਇੰਡੀਆ’ (SOI) ਗੱਠਜੋੜ ਨੇ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇ ਜਿੱਤੇ ਸਨ, ਜਦ ਕਿ ‘ਨੈਸ਼ਨਲ ਸਟੂਡੈਂਟਸ’ ਯੂਨੀਅਨ ਆਫ਼ ਇੰਡੀਆ’ (NSUI) ਨੇ ਸੰਯੁਕਤ ਸਕੱਤਰ ਦਾ ਅਹੁਦਾ ਜਿੱਤਿਆ ਸੀ। -PTCNews


Top News view more...

Latest News view more...