ਮੁੱਖ ਖਬਰਾਂ

ਪੰਥ ਸ਼੍ਰੋਮਣੀ ਮਹਾਂਪੁਰਖ ਬਾਬਾ ਇਕਬਾਲ ਸਿੰਘ ਜੀ ਪੰਜ ਤੱਤਾਂ ਵਿੱਚ ਅਭੇਦ

By Jasmeet Singh -- January 30, 2022 9:06 pm

ਚੰਡੀਗੜ੍ਹ: ਮਹਾਨ ਪਰਉਪਕਾਰੀ ਸੰਤ ਬਾਬਾ ਇਕਬਾਲ ਸਿੰਘ ਜੀ ਜਿਨ੍ਹਾਂ ਕੱਲ੍ਹ ਆਪਣੀ ਕਰਮ ਭੂਮੀ ਬੜੂ ਸਾਹਿਬ ਵਿਖੇ ਆਖਰੀ ਸਾਹ ਲਏ ਸਲ, ਉਨ੍ਹਾਂ ਨੂੰ ਹਾਲਹੀ 'ਚ ਭਾਰਤੀ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਹਲਕਾ ਮਜੀਠਾ ਨੂੰ ਅਲਵਿਦਾ ਕਹਿ ਸਕਦੇ ਨੇ ਬਿਕਰਮ ਸਿੰਘ ਮਜੀਠੀਆ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਾਬਾ ਇਕਬਾਲ ਸਿੰਘ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟ ਕੀਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਨੌਜਵਾਨਾਂ 'ਚ ਸਿੱਖਿਆ ਵਧਾਉਣ ਦੇ ਯਤਨਾਂ ਲਈ ਯਾਦ ਕੀਤਾ ਜਾਵੇਗਾ।

ਮੋਦੀ ਨੇ ਟਵੀਟ ਕਰਦੇ ਲਿਖਿਆ ਕਿ "ਬਾਬਾ ਇਕਬਾਲ ਸਿੰਘ ਜੀ ਦੇ ਅਕਾਲ ਚਲਾਣੇ ਨਾਲ ਬਹੁਤ ਦੁੱਖ ਹੋਇਆ। ਉਨ੍ਹਾਂ ਨੂੰ ਨੌਜਵਾਨਾਂ ਵਿੱਚ ਸਿੱਖਿਆ ਵਧਾਉਣ ਲਈ ਕੀਤੇ ਗਏ ਯਤਨਾਂ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਸਮਾਜਿਕ ਸਸ਼ਕਤੀਕਰਨ ਨੂੰ ਅੱਗੇ ਵਧਾਉਣ ਲਈ ਅਣਥੱਕ ਕੰਮ ਕੀਤਾ। ਇਸ ਦੁੱਖ ਦੀ ਘੜੀ ਵਿੱਚ ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਵਾਹਿਗੁਰੂ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।"

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਬਾਬਾ ਇਕਬਾਲ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕੀਤਾ।

ਰਾਸ਼ਟਰਪਤੀ ਨੇ ਹਿੰਦੀ ਭਾਸ਼ਾ ਵਿੱਚ ਟਵੀਟ ਕਰਦਿਆਂ ਲਿਖਿਆ "ਸਿੱਖਿਆ, ਡਾਕਟਰੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਜ਼ਿਕਰਯੋਗ ਯੋਗਦਾਨ ਪਾਉਣ ਵਾਲੇ ਸ਼੍ਰੀ ਇਕਬਾਲ ਸਿੰਘ ਜੀ ਦੇ ਅਕਾਲ ਚਲਾਣੇ 'ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਦੀਆਂ ਸੇਵਾਵਾਂ ਦੇ ਸਨਮਾਨ ਵਿੱਚ, ਉਨ੍ਹਾਂ ਨੂੰ ਸਾਲ 2022 ਵਿੱਚ ਪਦਮ ਸ਼੍ਰੀ ਲਈ ਚੁਣਿਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ।"

ਅੱਜ ਮਹਾਪੁਰਖਾਂ ਦੀ ਕਰਮਭੂਮੀ ਬੜੂ ਸਾਹਿਬ ਵਿਖੇ ਹੀ ਸਸਕਾਰ ਕਰ ਦਿੱਤਾ ਗਿਆ। ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਸੰਤਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਪ੍ਰਸ਼ਾਸਨ ਦੀ ਤਰਫੋਂ ਵੀ ਜ਼ਿਲ੍ਹਾ ਕੁਲੈਕਟਰ ਸਿਰਮੌਰ ਦੇ ਵਧੀਕ ਪੁਲਿਸ ਕਪਤਾਨ ਦਾਹ ਸਸਕਾਰ ਵਿੱਚ ਹਾਜ਼ਿਰ ਰਹੇ।

ਬਾਬਾ ਜੀ ਦੇ ਸੇਵਕ ਦਵਿੰਦਰ ਸਿੰਘ, ਜਗਜੀਤ ਸਿੰਘ ਅਤੇ ਚਰਨ ਜੀਤ ਨੇ ਮਹਾਨ ਰੂਹ ਦੀ ਦੇਹ ਨੂੰ ਅਗਨੀ ਦਿੱਤੀ। ਸੰਤ ਇਕਬਾਲ ਸਿੰਘ ਜੀ ਬੀਤੀ ਸ਼ਨੀਵਾਰ ਦੁਪਹਿਰ 96 ਸਾਲ ਦੀ ਉਮਰ ਆਪਣੇ ਸਾਹਾਂ ਦੀ ਪੂੰਜੀ ਸਮਾਪਤ ਕਰ ਪ੍ਰਭੂ ਚਰਨਾਂ 'ਚ ਜਾ ਬਿਰਾਜੇ ਸਨ।

ਉਨ੍ਹਾਂ ਬੜੂ ਸਾਹਿਬ ਵਿਖੇ ਹੀ ਆਖ਼ਰੀ ਸਾਹ ਲਏ ਸਨ, ਇਹ ਉਹੀ ਅਸਥਾਨ ਹੈ ਜਿੱਥੇ ਉਨ੍ਹਾਂ ਆਪਣੇ ਮਾਰਗ ਦਰਸ਼ਕ, ਸੰਤ ਅਤਰ ਸਿੰਘ ਜੀ ਮਹਾਰਾਜ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਮਨੁੱਖਤਾ ਦੀ ਨਿਰੰਤਰ ਸੇਵਾ ਦੀ ਯਾਤਰਾ ਸ਼ੁਰੂ ਕੀਤੀ।

ਇਹ ਵੀ ਪੜ੍ਹੋ: ਹੱਥਾਂ 'ਚ ਜ਼ੰਜੀਰਾਂ ਬੰਨ੍ਹ ਕਿਸਾਨਾਂ ਵੱਲੋਂ ਦਿੱਲੀ ਕੂਚ

ਚਾਰ ਦਿਨ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

-PTC News

  • Share