Advertisment

Para Asian Games: ਡਿਸਕ ਥਰੋਅ ਮੁਕਾਬਲੇ 'ਚ ਭਾਰਤ ਨੂੰ ਇੱਕ ਹੋਰ ਮੈਡਲ, ਇਸ ਖਿਡਾਰਣ ਨੇ ਰਚਿਆ ਇਤਿਹਾਸ

author-image
Ragini Joshi
New Update
Para Asian Games: ਡਿਸਕ ਥਰੋਅ ਮੁਕਾਬਲੇ 'ਚ ਭਾਰਤ ਨੂੰ ਇੱਕ ਹੋਰ ਮੈਡਲ, ਇਸ ਖਿਡਾਰਣ ਨੇ ਰਚਿਆ ਇਤਿਹਾਸ
Advertisment
Para Asian Games: ਡਿਸਕ ਥਰੋਅ ਮੁਕਾਬਲੇ 'ਚ ਭਾਰਤ ਨੂੰ ਇੱਕ ਹੋਰ ਮੈਡਲ, ਇਸ ਖਿਡਾਰਣ ਨੇ ਰਚਿਆ ਇਤਿਹਾਸ ਜਕਾਰਤਾ: ਰੀਓ ਪੈਰਾਲੰਪਿਕ ਦੀ ਮੈਡਲ ਜੇਤੂ ਦੀਪਾ ਮਲਿਕ ਨੇ ਏਸ਼ੀਆਈ ਪੈਰਾ ਖੇਡਾਂ ਵਿੱਚ ਔਰਤਾਂ ਦੇ ਐਫ 51 / 52 / 53 ਡਿਸਕ ਥਰੋਅ ਮੁਕਾਬਲੇ ਵਿੱਚ ਬ੍ਰਾਂਜ਼ ਮੈਡਲ ਆਪਣੇ ਨਾਮ ਕੀਤਾ। ਭਾਵੇ ਹੀ ਦੀਪਾ ਇਸ ਟੂਰਨਾਮੈਂਟ ਵਿੱਚ ਬ੍ਰਾਂਜ਼ ਮੈਡਲ ਹਾਸਿਲ ਕਰ ਸਕੀ, ਪਰ ਦੀਪਾ ਨੇ ਪੂਰੇ ਟੂਰਨਾਮੈਂਟ ਵਿੱਚ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਸਾਰਿਆਂ ਦਾ ਦਿਲ ਜਿੱਤਿਆ। ਹੋਰ ਪੜ੍ਹੋ: ਪੈਰਾ ਏਸ਼ੀਆਈ ਖੇਡਾਂ ਵਿੱਚ ਏਕਤਾ ਭਿਆਨ ਦਾ ਸ਼ਾਨਦਾਰ ਪ੍ਰਦਰਸ਼ਨ, ਭਾਰਤ ਦੀ ਝੋਲੀ ਪਾਇਆ ਚੌਥਾ ਗੋਲਡ ਤੁਹਾਨੂੰ ਦੱਸ ਦੇਈਏ ਕਿ ਇਸ ਮੁਕਾਬਲੇ 'ਚ ਇਰਾਨ ਦੀ ਇਲਨਾਜ ਦਾਰਬਿਆਨ ਨੇ 10 . 71 ਮੀਟਰ ਦੇ ਨਵੇਂ ਏਸ਼ੀਆਈ ਰਿਕਾਰਡ ਦੇ ਨਾਲ ਗੋਲਡ ਮੈਡਲ ਜਿੱਤਿਆ, ਜਦੋਂ ਕਿ ਬਹਿਰੀਨ ਦੀ ਫਾਤਿਮਾ ਨੇਦਾਮ 9.87 ਮੀਟਰ ਦੇ ਨਾਲ ਸਿਲਵਰ ਜਿੱਤਣ ਵਿੱਚ ਕਾਮਯਾਬ ਰਹੀ। ਇੱਕ ਹੋਰ ਭਾਰਤੀ ਅਥਲੀਟ ਏਕਤਾ ਭਿਆਂਨ ਨੇ ਵੀ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ, ਪਰ ਉਹ ਚਾਰ ਪ੍ਰਤੀਭਾਗੀਆਂ ਵਿੱਚ 6.52 ਮੀਟਰ ਡਿਸਕ ਥਰੋਅ ਸੁੱਟ ਕੇ ਚੌਥੇ ਸਥਾਨ ਉੱਤੇ ਰਹੀ। —PTC News-
sports-news bronze-medal latest-sports-news para-asiangames para-asian-game-news deepa-malik
Advertisment

Stay updated with the latest news headlines.

Follow us:
Advertisment