ਦੇਸ਼

ਕੁੱਲੂ 'ਚ ਵਾਪਰਿਆ ਵੱਡਾ ਹਾਦਸਾ, ਸੈਲਾਨੀ ਤੇ ਪਾਇਲਟ ਦੀ ਮੌਤ

By Riya Bawa -- June 15, 2022 7:03 pm -- Updated:June 16, 2022 3:13 pm

Paragliding Accident In Kullu Himachal Pradesh: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਦੋਭੀ ਨੇੜੇ ਇੱਕ ਪੈਰਾਗਲਾਈਡਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਅਤੇ ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਇੱਕ ਸੈਲਾਨੀ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Paragliding Accident In Kullu Himachal Pradesh

ਜਾਣਕਾਰੀ ਮੁਤਾਬਕ ਪੈਰਾਗਲਾਈਡਰ ਦਾ ਪਾਇਲਟ ਦੋਭੀ ਨੇੜੇ ਫਲਾਈਟ 'ਚ ਆ ਰਿਹਾ ਸੀ, ਇਸ ਦੌਰਾਨ ਮੌਸਮ ਖਰਾਬ ਹੋ ਗਿਆ ਅਤੇ ਤੇਜ਼ ਹਵਾ ਕਾਰਨ ਪਾਇਲਟ ਦਾ ਸੰਤੁਲਨ ਵਿਗੜ ਗਿਆ। ਸੰਤੁਲਨ ਵਿਗੜਨ ਕਾਰਨ ਦੋਵੇਂ ਜ਼ਮੀਨ 'ਤੇ ਡਿੱਗ ਗਏ। ਸਥਾਨਕ ਲੋਕਾਂ ਨੇ ਦੋਵਾਂ ਨੂੰ ਕਾਰ ਰਾਹੀਂ ਹਸਪਤਾਲ ਪਹੁੰਚਾਇਆ। ਪਾਇਲਟ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦਕਿ ਕੁੱਲੂ ਹਸਪਤਾਲ 'ਚ ਇਲਾਜ ਦੌਰਾਨ ਯਾਤਰੀ ਦੀ ਵੀ ਮੌਤ ਹੋ ਗਈ ਸੀ।

Paragliding Accident In Kullu Himachal Pradesh

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਵੱਲਾ ਰੋਡ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ

ਸੈਰ ਸਪਾਟਾ ਵਿਭਾਗ ਨੇ ਵੀ ਇਸ ਸਬੰਧੀ ਟੀਮ ਦਾ ਗਠਨ ਕੀਤਾ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਸਥਾਨਕ ਨੌਜਵਾਨ ਕਿਸ਼ਨ ਗੋਪਾਲ ਅਤੇ ਅੰਬਾਲਾ ਵਾਸੀ ਆਦਿਤਿਆ ਦੀ ਮੌਤ ਹੋ ਗਈ। ਕੁੱਲੂ ਪੁਲਿਸ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਰਹੀ ਹੈ।

Paragliding Accident In Kullu Himachal Pradesh

ਕੁੱਲੂ ਦੇ ਐਸਪੀ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਕੁੱਲੂ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

  • Share