ਪਰਮਜੀਤ ਸਿੰਘ ਫਾਜ਼ਿਲਕਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਜਥੇਬੰਦਕ ਢਾਂਚੇ 'ਚ ਵਾਧਾ

By Shanker Badra - July 21, 2021 9:07 am

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ, ਟਰਾਂਸਪੋਰਟ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਫਾਜ਼ਿਲਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ, ਟਰਾਂਸਪੋਰਟ ਵਿੰਗ ਦੇ ਜਥੇਬੰਦਕ ਢਾਂਚੇ ਦਾ ਹੋਰ ਵਾਧਾ ਕਰ ਦਿੱਤਾ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਫਾਜ਼ਿਲਕਾ ਨੇ ਦੱਸਿਆ ਕਿ ਟਰਾਂਸਪੋਰਟ ਵਿੰਗ ਨਾਲ ਜੁੜੇ ਮਿਹਨਤੀ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਹੜੇ ਮਿਹਨਤੀ ਆਗੂਆਂ ਨੂੰ ਜਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ.ਬਲਦੇਵ ਸਿੰਘ ਬਰਾੜ ਜਿਲ੍ਹਾ ਫਿਰੋਜਪੁਰ, ਕੁਲਜੀਤ ਸਿੰਘ ਰੇਮਪੀ ਜਿਲ੍ਹਾ ਲੁਧਿਆਣਾ-2 ਅਤੇ ਜਥੇਦਾਰ ਜਰਨੈਲ ਸਿੰਘ ਭਾਰਤਗੜ੍ਹ ਜਿਲ੍ਹਾ ਰੂਪਨਗਰ ਦੇ ਨਾਮ ਸ਼ਾਮਲ ਹਨ।

ਪਰਮਜੀਤ ਫਾਜ਼ਿਲਕਾ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਟਰਾਂਸਪੋਰਟ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਜੁਗਰਾਜ ਸਿੰਘ ਮਾਨਖੇੜੀ, ਸ.ਅਮਰਦੀਪ ਸਿੰਘ ਪ੍ਰਿੰਸ, ਸ.ਬਲਦੇਵ ਸਿੰਘ ਹਫਸਾਬਾਦ ਦੇ ਨਾਮ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਸ.ਗੁਰਚਰਨ ਸਿੰਘ ਪੱਪੂ ਨੂੰ ਟਰਾਂਸਪੋਰਟ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਅੱਗੇ ਕਿਹਾ ਕਿ ਜਸਵੀਰ ਸਿੰਘ ਜੱਸੀ,ਠੇਕੇਦਾਰ ਸੁਖਵਿੰਦਰ ਸਿੰਘ ਅਤੇ ਸ.ਗੁਰਮੇਲ ਸਿੰਘ ਅਮਲੋਹ ਨੂੰ ਮੀਤ ਪ੍ਰਧਾਨ ਨਿਯੁਕ ਕੀਤਾ।

ਪਰਮਜੀਤ ਫਾਜ਼ਿਲਕਾ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਟਰਾਂਸਪੋਰਟ ਵਿੰਗ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਕੁਲਵੀਰ ਸਿੰਘ ਅਤੇ ਸ.ਹਰਵਿੰਦਰ ਸਿੰਘ ਸਿੰਘ ਕਾਕੜਾ ਦੇ ਨਾਮ ਸ਼ਾਮਲ ਹ ਅਤੇ ਨਾਲ ਹੀ ਸ.ਰਵਿੰਦਰ ਸਿੰਘ ਰਵੀ ਨੂੰ ਵਿੰਗ ਦਾ ਜੱਥੇਬੰਦਕ ਸਕੱਤਰ ਨਿਯੁਕਤ ਕੀਤਾ।
-PTCNews

adv-img
adv-img