ਚੰਡੀਗੜ੍ਹ ‘ਚ ਨਿੱਜੀ ਸਕੂਲ ਦੇ ਬਾਹਰ ਫ਼ੀਸਾਂ ਵਸੂਲਣ ਨੂੰ ਲੈ ਕੇ ਮਾਪਿਆਂ ਨੇ ਪ੍ਰਸ਼ਾਸਨ ਤੇ ਸਕੂਲ ਮੈਨੇਜਮੈਂਟ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

Parents protest against fee hike outside a private school in Chandigarh
ਚੰਡੀਗੜ੍ਹ 'ਚ ਨਿੱਜੀ ਸਕੂਲ ਦੇ ਬਾਹਰ ਫ਼ੀਸਾਂ ਵਸੂਲਣ ਨੂੰ ਲੈ ਕੇ ਮਾਪਿਆਂ ਨੇ ਪ੍ਰਸ਼ਾਸਨ ਤੇ ਸਕੂਲ ਮੈਨੇਜਮੈਂਟ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ 

ਚੰਡੀਗੜ੍ਹ ‘ਚ ਨਿੱਜੀ ਸਕੂਲ ਦੇ ਬਾਹਰ ਫ਼ੀਸਾਂ ਵਸੂਲਣ ਨੂੰ ਲੈ ਕੇ ਮਾਪਿਆਂ ਨੇ ਪ੍ਰਸ਼ਾਸਨ ਤੇ ਸਕੂਲ ਮੈਨੇਜਮੈਂਟ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ:ਚੰਡੀਗੜ੍ਹ : ਕੋਰੋਨਾ ਵਾਇਰਸ ਦੌਰਾਨ ਚੰਡੀਗੜ੍ਹ ‘ਚ ਦੋ ਮਹੀਨਿਆਂ ਤੋਂ ਲਾਕਡਾਊਨ ਚੱਲ ਰਿਹਾ ਹੈ। ਇਸ ਦੌਰਾਨ ਸਾਰੀਆਂ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਬੰਦ ਹਨ। ਲਾਕਡਾਊਨ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਹੀਆਂ ਸੰਸਥਾਵਾਂ ਨੂੰ ਸਿਰਫ਼ ਟਿਊਸ਼ਨ ਫ਼ੀਸ ਲੈਣ ਦੇ ਆਦੇਸ਼ ਜਾਰੀ ਕੀਤੇ ਹਨ ਪਰ ਸਕੂਲਾਂ ਵਾਲੇ ਹੋਰ ਫ਼ੀਸਾਂ ਵੀ ਵਸੂਲ ਰਹੇ ਹਨ। ਜਿਸ ਕਰਕੇ ਬੱਚਿਆਂ ਦੇ ਮਾਪਿਆਂ ਵੱਲੋਂ ਇਕੱਠੇ ਹੋ ਕੇ ਨਿੱਜੀ ਸਕੂਲ ਦੇ ਬਾਹਰ ਪ੍ਰਸ਼ਾਸਨ ਅਤੇ ਸਕੂਲ ਮੈਨੇਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

ਚੰਡੀਗੜ੍ਹ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਪੀਲ ਕੀਤੀ ਸੀ,ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਨਿੱਜੀ ਸਕੂਲਾਂ ਨੂੰ ਟਿਊਸ਼ਨ ਫ਼ੀਸ ਲੈਣ ਦੀ ਇਜਾਜ਼ਤ ਦਿੱਤੀ ਸੀ ਪਰ ਬੱਚਿਆਂ ਦੇ ਮਾਂ-ਪਿਓ ਦਾ ਕਹਿਣਾ ਹੈ ਕੀ ਸਕੂਲ ਪ੍ਰਸ਼ਾਸਨ ਟਿਊਸ਼ਨ ਫ਼ੀਸ ਤੋਂ ਇਲਾਵਾ ਉਨ੍ਹਾਂ ਤੋਂ ਕੰਪਿਊਟਰ ਅਤੇ ਡਵੈਲਪਮੈਂਟ ਚਾਰਜ ਵੀ ਵਸੂਲ ਰਿਹਾ ਹੈ। ਇਸ ਦੇ ਖ਼ਿਲਾਫ਼ ਬੱਚਿਆਂ ਦੇ ਮਾਪਿਆਂ ਵੱਲੋਂ ਪ੍ਰਾਈਵੇਟ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਦੌਰਾਨ ਸੈਕਟਰ 44 ਦੇ st Xavier ਸਕੂਲ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਬੱਚਿਆਂ ਦਾ ਮਾਪਿਆਂ ਦਾ ਕਹਿਣਾ ਹੈ ਸਕੂਲ ਉਨ੍ਹਾਂ ਤੋਂ ਤਿੰਨ ਮਹੀਨੇ ਦੀ ਫ਼ੀਸ ਇਕੱਠੀ ਦੇਣ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਸਕੂਲ ਵੱਲੋਂ ਆਨ ਲਾਈਨ ਕਲਾਸਾਂ ਵੀ ਨਹੀਂ ਦਿੱਤੀਆ ਜਾ ਰਹੀਆਂ ਅਤੇ ਪ੍ਰਸ਼ਾਸਨ ਵੱਲੋਂ ਟਿਊਸ਼ਨ ਫ਼ੀਸ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਦਾ ਸਕੂਲ ਪ੍ਰਸ਼ਾਸਨ ਨਜਾਇਜ਼ ਫ਼ਾਇਦਾ ਚੁੱਕ ਰਹੇ ਹਨ। ਉਧਰ ਸਕੂਲ ਪ੍ਰਸ਼ਾਸਨ ਨੇ ਮਾਂ-ਪਿਓ ਦੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ।

ਇਸ ਮੌਕੇ ਬੱਚਿਆਂ ਦੇ ਮਾਪਿਆਂ ਦਾ ਇਲਜ਼ਾਮ ਹੈ ਸਕੂਲ ਉਨ੍ਹਾਂ ਤੋਂ 4200 ਰੁਪਏ ਟਿਊਸ਼ਨ ਫ਼ੀਸ,400 ਰੁਪਏ ਕੰਪਿਊਟਰ ਫ਼ੀਸ ਦੇ ਨਾਲ 8000 ਡਵੈਲਪਮੈਂਟ ਫ਼ੀਸ ਵੀ ਮੰਗ ਰਹੇ ਹਨ ,ਜਦਕਿ ਪ੍ਰਸ਼ਾਸਨ ਨੇ ਸਿਰਫ਼ ਟਿਊਸ਼ਨ ਫ਼ੀਸ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਨਾਲ ਹੀ ਮਾਪਿਆਂ ਦਾ ਇਲਜ਼ਾਮ ਹੈ ਉਨ੍ਹਾਂ ਤੋਂ ਤਿੰਨ ਮਹੀਨੇ ਦੀ ਫ਼ੀਸ ਇਕੱਠੀ ਮੰਗੀ ਜਾ ਰਹੀ ਹੈ,ਜਦਕਿ ਪ੍ਰਸ਼ਾਸਨ ਨੇ ਇੱਕ-ਇੱਕ ਮਹੀਨੇ ਦੀ ਫ਼ੀਸ ਲੈਣ ਦੇ ਨਿਰਦੇਸ਼ ਦਿੱਤੇ ਸਨ।
-PTCNews