Fri, Apr 19, 2024
Whatsapp

ਦਿੱਗਜ ਅਦਾਕਾਰ ਪਰੇਸ਼ ਰਾਵਲ ਬਣੇ 'ਨੈਸ਼ਨਲ ਸਕੂਲ ਆਫ਼ ਡਰਾਮਾ' ਦੇ ਨਵੇਂ ਚੇਅਰਮੈਨ

Written by  Kaveri Joshi -- September 11th 2020 12:54 PM
ਦਿੱਗਜ ਅਦਾਕਾਰ ਪਰੇਸ਼ ਰਾਵਲ ਬਣੇ 'ਨੈਸ਼ਨਲ ਸਕੂਲ ਆਫ਼ ਡਰਾਮਾ' ਦੇ ਨਵੇਂ ਚੇਅਰਮੈਨ

ਦਿੱਗਜ ਅਦਾਕਾਰ ਪਰੇਸ਼ ਰਾਵਲ ਬਣੇ 'ਨੈਸ਼ਨਲ ਸਕੂਲ ਆਫ਼ ਡਰਾਮਾ' ਦੇ ਨਵੇਂ ਚੇਅਰਮੈਨ

ਮੁੰਬਈ-ਦਿੱਗਜ ਅਦਾਕਾਰ ਪਰੇਸ਼ ਰਾਵਲ ਬਣੇ 'ਨੈਸ਼ਨਲ ਸਕੂਲ ਆਫ਼ ਡਰਾਮਾ' ਦੇ ਨਵੇਂ ਚੇਅਰਮੈਨ: ਫ਼ਿਲਮ ਜਗਤ ਦੀ ਦੁਨੀਆਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਸੁਪ੍ਰਸਿੱਧ ਅਦਾਕਾਰ ਪਦਮਸ਼੍ਰੀ ਪਰੇਸ਼ ਰਾਵਲ ਨੂੰ 'ਨੈਸ਼ਨਲ ਸਕੂਲ ਆਫ਼ ਡਰਾਮਾ' ( NSD ) ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ। NSD ਅਤੇ Minister of culture-ਕੇਂਦਰੀ ਸੈਰ-ਸਪਾਟਾ ਤੇ ਸਭਿਆਚਾਰ/ਸੰਸਕ੍ਰਿਤ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਵੱਲੋਂ ਅਧਿਕਾਰਤ ਤੌਰ 'ਤੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਦੁਆਰਾ ਸਾਂਝੀ ਕੀਤੀ ਗਈ ਹੈ।

NSD ਵੱਲੋਂ ਟਵੀਟ 'ਚ ਲਿਖਿਆ ਗਿਆ ਹੈ ਕਿ ਸਾਨੂੰ ਇਹ ਜਾਣਕਾਰੀ ਦਿੰਦਿਆਂ ਕਾਫ਼ੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ਸੁਪ੍ਰਸਿੱਧ ਅਤੇ ਮੰਨੇ-ਪ੍ਰਮੰਨੇ ਕਲਾਕਾਰ ਪਦਮਸ਼੍ਰੀ ਪਰੇਸ਼ ਰਾਵਲ ਨੂੰ ਐੱਨਐੱਸਡੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਐੱਨਐੱਸਡੀ ਪਰਿਵਾਰ ਪ੍ਰਤਿਭਾਵਾਨ ਅਤਗ ਦਿੱਗਜ ਕਲਾਕਾਰ ਦਾ ਸਵਾਗਤ ਕਰਦਾ ਹੈ। ਉਨ੍ਹਾਂ ਵੱਲੋਂ ਦਿਖਾਏ ਮਾਰਗ 'ਚ ਐੱਨਐੱਸਡੀ ਯਕੀਨਨ ਨਵੀਆਂ ਉਚਾਈਆਂ ਨੂੰ ਛੂਹੇਗਾ।-We are glad to inform " Hon’ble President of India @rashtrapatibhvnhas appointed renowned actor & Padma Shri @sirpareshrawalas chairman of @nsd_india "NSD family welcome the legend to shower his guidance to NSD for achieving new heights.@prahladspatel @MinOfCultureGoI Culture ਮੰਤਰੀ ਪ੍ਰਹਿਲਾਦ ਸਿੰਘ ਪਟੇਲ(Prahlad Singh Patel) ਜੀ ਨੇ ਟਵਿੱਟਰ 'ਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਪ੍ਰਖਿਆਤ ਕਲਾਕਾਰ ਪਰੇਸ਼ ਰਾਵਲ ਨੂੰ ਮਹਾਮਹਿਮ(ਮਾਣਯੋਗ ਰਾਸ਼ਟਰਪਤੀ) ਦੁਆਰਾ ਐੱਨ.ਐੱਸ.ਡੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ।ਉਹਨਾਂ ਦੀ ਪ੍ਰਤਿਭਾ ਦਾ ਲਾਭ ਦੇਸ਼ ਦੇ ਸਾਰੇ ਕਲਾਕਾਰਾਂ ਅਤੇ ਸਿਖਿਆਰਥੀਆਂ ਨੂੰ ਮਿਲੇਗਾ । ਹਾਰਦਿਕ ਸ਼ੁਭ ਕਾਮਨਾਵਾਂ ! - संस्कृति मंत्री प्रहलाद सिंह पटेल ने दी. पटेल ने जानकारी देते हुए ट्वीट किया, 'प्रख्यात कलाकार परेश रावल को महामहिम द्वारा एनएसडी का अध्यक्ष नियुक्त किया गया है. उनकी प्रतिभा का लाभ देश के कलाकारों एवं छात्रों को मिलेगा. हार्दिक शुभकामनाएं.' ਦੱਸ ਦੇਈਏ ਕਿ ਅਭਿਨੇਤਾ ਰਾਵਲ, ਭਾਰਤੀ ਜਨਤਾ ਪਾਰਟੀ ਨਾਲ ਜੁੜੇ ਇੱਕ ਰਾਜਨੇਤਾ ਵੀ ਹਨ, ਨੇ ਅੱਸੀ ਦੇ ਦਹਾਕੇ ਵਿੱਚ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੀ ਬਹੁਪੱਖੀ ਗੁਣਾਂ ਵਾਲੀ ਇਸ ਮਕਬੂਲ ਹਸਤੀ ਨੇ ਅਨੇਕਾਂ ਪੁਰਸਕਾਰ ਹਾਸਿਲ ਕੀਤੇ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਂਦਿਆਂ ਬਾਲੀਵੁੱਡ ਫਿਲਮਾਂ ਵਿਚ ਕਾਮੇਡੀਅਨ ਅਤੇ ਖ਼ਲਨਾਇਕ ਦੇ ਕਿਰਦਾਰਾਂ 'ਚ ਬਾਕਮਾਲ ਅਦਾਕਾਰੀ ਨਾਲ ਲੋਕਾਂ ਨੂੰ ਕੀਲਿਆ । ਰਾਵਲ ਜੀ ਨੂੰ 2014 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ, ਅਤੇ ਉਨ੍ਹਾਂ ਨੇ 1994 ਵਿੱਚ "woh chokri" ਅਤੇ "ਸਰ" ਲਈ ਸਰਬੋਤਮ ਸਹਾਇਕ ਅਦਾਕਾਰ ਵਜੋਂ ਬਿਹਤਰੀਨ ਭੂਮਿਕਾ ਨਿਭਾਉਣ ਲਈ ਰਾਸ਼ਟਰੀ ਫਿਲਮ ਅਵਾਰਡ ਜਿੱਤਿਆ ਸੀ।

Top News view more...

Latest News view more...