ਪ੍ਰੀਖਿਆ ‘ਤੇ ਚਰਚਾ 2020 : PM ਨਰਿੰਦਰ ਮੋਦੀ ਬੋਲੇ , ਚੰਦਰਯਾਨ-2 ਮਿਸ਼ਨ ਫੇਲ ਹੋਣ ਮਗਰੋਂ ਮੈਨੂੰ ਨੀਂਦ ਨਹੀਂ ਆਈ

Pariksha Pe Charcha 2020: PM tells students to stay motivated, cites ISRO example
ਪ੍ਰੀਖਿਆ 'ਤੇ ਚਰਚਾ 2020 : PM ਨਰਿੰਦਰ ਮੋਦੀ ਬੋਲੇ , ਚੰਦਰਯਾਨ-2 ਮਿਸ਼ਨ ਫੇਲ ਹੋਣ ਮਗਰੋਂ ਮੈਨੂੰ ਨੀਂਦ ਨਹੀਂ ਆਈ 

ਪ੍ਰੀਖਿਆ ‘ਤੇ ਚਰਚਾ 2020 : PM ਨਰਿੰਦਰ ਮੋਦੀ ਬੋਲੇ , ਚੰਦਰਯਾਨ-2 ਮਿਸ਼ਨ ਫੇਲ ਹੋਣ ਮਗਰੋਂ ਮੈਨੂੰ ਨੀਂਦ ਨਹੀਂ ਆਈ:ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਵਿਦਿਆਰਥੀਆਂ ਨਾਲ ‘ਪ੍ਰੀਖਿਆ ‘ਤੇ ਚਰਚਾ 2020’ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਬਚਣ ਲਈ ਕਈ ਟਿਪਸ ਦਿੱਤੇ, ਜਿਨ੍ਹਾਂ ‘ਚ ਉਨ੍ਹਾਂ ਨੇ ਚੰਦਰਯਾਨ-2 ਤੋਂ ਲੈ ਕੇ ਕ੍ਰਿਕਟ ਤੱਕ ਦਾ ਜ਼ਿਕਰ ਕੀਤਾ ਹੈ।

ਉਨ੍ਹਾਂ ਨੇ ਚੰਦਰਯਾਨ-2 ਦੀ ਉਦਾਹਰਣ ਦੇ ਕੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਅਸਫਲਤਾ ਨਾਲ ਨਜਿੱਠਿਆ ਜਾ ਸਕਦਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਵਿਦਿਆਰਥੀ ਤਣਾਅਮੁਕਤ ਹੋ ਕੇ ਆਉਣ ਵਾਲੀਆਂ ਬੋਰਡਾਂ ਅਤੇ ਦਾਖਲਾ ਪ੍ਰੀਖਿਆਵਾਂ ‘ਚ ਹਿੱਸਾ ਲੈਣ। ਇਸ ਪ੍ਰੋਗਰਾਮ ‘ਚ ਲਗਭਗ 2000 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 1050 ਵਿਦਿਆਰਥੀਆਂ ਦੀ ਚੋਣ ਲੇਖ ਮੁਕਾਬਲੇ ਰਾਹੀਂ ਕੀਤੀ ਗਈ ਸੀ।

ਪੀਐਮ ਮੋਦੀ ਨੇ ਕਿਹਾ ਕਿ ਚੰਦਰਯਾਨ-2 ਜਦੋਂ ਸਹੀ ਤਰ੍ਹਾਂ ਲੈਂਡ ਨਾ ਕਰ ਸਕਿਆ ਤਾਂ ਤੁਸੀ ਸਾਰੇ ਨਿਰਾਸ਼ ਹੋਏ ਸੀ। ਮੈਂ ਵੀ ਨਿਰਾਸ਼ ਸੀ। ਮੈਂ ਅੱਜ ਇਹ ਸ੍ਰੀਕੇਟ ਦੱਸਦਾ ਹਾਂ। ਕੁਝ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਮੋਦੀ ਜੀ ਤੁਹਾਨੂੰ ਉਸ ਪ੍ਰੋਗਰਾਮ ‘ਚ ਨਹੀਂ ਜਾਣਾ ਚਾਹੀਦਾ ਸੀ। ਇਹ ਪ੍ਰੋਗਰਾਮ ਨਿਸ਼ਚਿਤ ਨਹੀਂ ਸੀ। ਉਨ੍ਹਾਂ ਕਿਹਾ ਸੀ ਕਿ ਜੇ ਇਹ ਫੇਲ ਹੋ ਗਿਆ ਤਾਂ ਇਸ ਤੋਂ ਬਾਅਦ ਮੈਂ ਕਿਹਾ ਕਿ ਇਸੇ ਲਈ ਮੈਨੂੰ ਜਾਣਾ ਚਾਹੀਦਾ ਹੈ।

ਮੈਂ ਉਸ ਸਮੇਂ ਵਿਗਿਆਨੀਆਂ ਦੇ ਚਿਹਰੇ ਵੱਲ ਵੇਖ ਰਿਹਾ ਸੀ। ਵਿਗਿਆਨੀਆਂ ਨੇ ਦੱਸਿਆ ਕਿ ਚੰਦਰਯਾਨ-2 ਮਿਸ਼ਨ ਅਸਫਲ ਹੋ ਗਿਆ ਹੈ। ਇਸ ਤੋਂ ਬਾਅਦ ਮੈਂ ਹੋਟਲ ਚਲਾ ਗਿਆ ਪਰ ਮੈਂ ਚੈਨ ਨਾਲ ਨਹੀਂ ਬੈਠਿਆ। ਸੌਣ ਦਾ ਮਨ ਨਹੀਂ ਕਰ ਰਿਹਾ ਸੀ। ਇਸ ਲਈ ਮੈਂ ਵਿਗਿਆਨੀਆਂ ਨੂੰ ਮਿਲਿਆ। ਮੈਂ ਵਿਗਿਆਨੀਆਂ ਦੀ ਹੌਸਲਾ ਅਫਜਾਈ ਕੀਤੀ। ਉਸ ਤੋਂ ਬਾਅਦ ਮਾਹੌਲ ਬਦਲ ਗਿਆ। ਅਸੀਂ ਅਸਫਲਤਾਵਾਂ ‘ਚੋਂ ਵੀ ਸਫਲਤਾ ਦੀ ਸਿੱਖਿਆ ਲੈ ਸਕਦੇ ਹਾਂ।
-PTCNews