ਪੈਰਿਸ ਦੀ 800 ਸਾਲ ਪੁਰਾਣੀ ਤੇ ਇਤਿਹਾਸਕ ਚਰਚ ‘ਚ ਲੱਗੀ ਭਿਆਨਕ ਅੱਗ , ਇਮਾਰਤ ਪੂਰੀ ਤਰ੍ਹਾਂ ਬਰਬਾਦ

Paris 800-year-old church Notre Dame Cathedral Fire , devastated large parts
ਪੈਰਿਸ ਦੀ 800 ਸਾਲ ਪੁਰਾਣੀ ਤੇ ਇਤਿਹਾਸਕ ਚਰਚ 'ਚ ਲੱਗੀ ਭਿਆਨਕ ਅੱਗ , ਇਮਾਰਤ ਪੂਰੀ ਤਰ੍ਹਾਂ ਬਰਬਾਦ

ਪੈਰਿਸ ਦੀ 800 ਸਾਲ ਪੁਰਾਣੀ ਤੇ ਇਤਿਹਾਸਕ ਚਰਚ ‘ਚ ਲੱਗੀ ਭਿਆਨਕ ਅੱਗ , ਇਮਾਰਤ ਪੂਰੀ ਤਰ੍ਹਾਂ ਬਰਬਾਦ:ਪੈਰਿਸ : ਪੈਰਿਸ ਦੀ 800 ਸਾਲ ਪੁਰਾਣੀ ਅਤੇ ਦੁਨੀਆਂ ਭਰ ਵਿੱਚ ਮਸ਼ਹੂਰ ਨੌਟ੍ਰੇ-ਡੈਮ ਕੈਥੇਡਰਲ ਚਰਚ ਵਿੱਚ ਅੱਜ ਅਚਾਨਕ ਅੱਗ ਲੱਗ ਗਈ ਹੈ।ਇਹ ਅੱਗ ਐਨੀ ਭਿਆਨਕ ਸੀ ਕਿ ਦੇਖਦੇ -ਦੇਖਦੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

Paris 800-year-old church Notre Dame Cathedral Fire , devastated large parts
ਪੈਰਿਸ ਦੀ 800 ਸਾਲ ਪੁਰਾਣੀ ਤੇ ਇਤਿਹਾਸਕ ਚਰਚ ‘ਚ ਲੱਗੀ ਭਿਆਨਕ ਅੱਗ , ਇਮਾਰਤ ਪੂਰੀ ਤਰ੍ਹਾਂ ਬਰਬਾਦ

ਇਹ ਅੱਗ ਕਿਸ ਤਰ੍ਹਾਂ ਲੱਗੀ ਹੈ ,ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਦੱਸਿਆ ਜਾ ਰਿਹਾ ਹੈ ਕਿ ਚਰਚ ‘ਚ ਕੰਮ ਚੱਲ ਰਿਹਾ ਸੀ।ਜਿਸ ਕਰਕੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਬਹੁਤ ਹੱਦ ਤੱਕ ਸੰਭਵ ਹੈ ਕਿ ਅੱਗ ਇਸ ਕਾਰਨ ਲੱਗੀ ਹੈ।

Paris 800-year-old church Notre Dame Cathedral Fire , devastated large parts
ਪੈਰਿਸ ਦੀ 800 ਸਾਲ ਪੁਰਾਣੀ ਤੇ ਇਤਿਹਾਸਕ ਚਰਚ ‘ਚ ਲੱਗੀ ਭਿਆਨਕ ਅੱਗ , ਇਮਾਰਤ ਪੂਰੀ ਤਰ੍ਹਾਂ ਬਰਬਾਦ

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਇਸ ਅੱਗ ਵਿਚ 850 ਸਾਲ ਪੁਰਾਣੀ ਚਰਚ ਦੀ ਇਮਾਰਤ ਦੀ ਛੱਤ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।
-PTCNews