ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਦਾ ਮਾਮਲਾ ,ਭੂੰਦੜ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲਗਾਈ ਅਜਿਹੀ ਸਜ਼ਾ

Parkash Singh Badal Dervish saying Case Balwinder Singh Bhunder Sentence

ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਦਾ ਮਾਮਲਾ ,ਭੂੰਦੜ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲਗਾਈ ਅਜਿਹੀ ਸਜ਼ਾ:ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਦੇ ਮਾਮਲੇ ‘ਚ ਅੱਜ ਬਲਵਿੰਦਰ ਸਿੰਘ ਭੂੰਦੜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੇਸ਼ ਹੋਏ ਸਨ।ਇਸ ਦੌਰਾਨ ਭੂੰਦੜ ਨੂੰ ਤਖਤ ਦਮਦਮਾ ਸਾਹਿਬ ਵਿਖੇ 3 ਦਿਨ ਲਈ ਧਾਰਮਿਕ ਸਜ਼ਾ ਵਿੱਚ ਹਰ ਰੋਜ਼ ਇੱਕ ਘੰਟਾ ਸੇਵਾ ਕਰਨ ਦੀ ਸਜ਼ਾ ਲਗਾਈ ਹੈ।ਜਿਸ ਵਿੱਚ ਸ੍ਰੀ ਦਮਦਮਾ ਸਾਹਿਬ ਵਿਖੇ ਕੀਰਤਨ ਸੁਣਨਾ , ਲੰਗਰ ‘ਚ ਸੇਵਾ ਕਰਨਾ ਅਤੇ ਜੂਤੇ ਝਾੜਨ ਦੀ ਸੇਵਾ ਸ਼ਾਮਲ ਹੈ।ਇਸ ਦੇ ਇਲਾਵਾ ਤੀਸਰੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਗਿਆਰਾਂ ਸੌ ਰੁਪਏ ਦੀ ਦੇਗ ਕਰਵਾ ਕੇ 11 ਜਪੁਜੀ ਸਾਹਿਬ ਦੇ ਪਾਠ ਕਰਨ ਦੇ ਆਦੇਸ਼ ਦਿੱਤੇ ਹਨ।

ਦੱਸਣਯੋਗ ਹੈ ਕਿ ਐਤਵਾਰ ਨੂੰ ਅਬੋਹਰ ਵਿਚ ਅਕਾਲੀ ਦਲ ਵਲੋਂ ਕਾਂਗਰਸ ਖਿਲਾਫ ਰੈਲੀ ਕੀਤੀ ਗਈ ਸੀ, ਜਿਸ ਵਿਚ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿ ਕੇ ਸੰਬੋਧਨ ਕੀਤਾ ਸੀ। ਜਦਕਿ ਇਹ ਸ਼ਬਦ ਸਿੱਖਾਂ ਵਲੋਂ ਸਿਰਫ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਲਈ ਵਰਤੇ ਜਾਂਦੇ ਹਨ।

ਜਿਸ ਤੋਂ ਬਾਅਦ ਬਲਵਿੰਦਰ ਸਿੰਘ ਭੂੰਦੜ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਦੇ ਮਾਮਲੇ ‘ਚ ਹੱਥ ਜੋੜ ਕੇ ਮੁਆਫੀ ਮੰਗ ਲਈ ਸੀ।ਭੂੰਦੜ ਨੇ ਕਿਹਾ ਕਿ ਬਾਦਲ ਲਈ ਇਹ ਸ਼ਬਦ ਉਨ੍ਹਾਂ ਦੇ ਮੂੰਹੋਂ ਅਨਜਾਣੇ ਵਿਚ ਨਿਕਲ ਗਏ ਸਨ, ਇਸ ਲਈ ਉਹ ਗੁਰੂ ਸਾਹਿਬ ਅਤੇ ਸਿੱਖ ਸੰਗਤ ਤੋਂ ਭੁੱਲ ਬਖਸ਼ਾ ਰਹੇ ਹਨ।
-PTCNews