ਸ. ਪਰਕਾਸ਼ ਸਿੰਘ ਬਾਦਲ 1 ਅਤੇ 2 ਅਗਸਤ ਨੂੰ ਚੰਡੀਗੜ ਵਿਖੇ ਪਾਰਟੀ ਵਰਕਰਾਂ ਦੀਆਂ ਮੁਸ਼ਕਲਾਂ ਸੁਣਨਗੇ

Parkash Singh Badal will listen to grievances of party workers on 1,2 aug
Parkash Singh Badal will listen to grievances of party workers on 1,2 aug

Parkash Singh Badal

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ 1 ਅਤੇ 2 ਅਗਸਤ ਨੂੰ ਪਾਰਟੀ ਦੇ ਚੰਡੀਗੜ ਸਥਿਤ ਮੁੱਖ ਦਫਤਰ ਵਿੱਚ ਬੈਠਣਗੇ ਅਤੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀਆਂ ਮੁਸ਼ਕਲਾਂ ਸੁਣਨਗੇ।
Parkash Singh Badal will listen to grievances of party workers on 1,2 aug  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਅਕਾਲੀ ਵਰਕਰਾਂ ਖਿਲਾਫ ਝੂਠੇ ਪਰਚੇ ਦਰਜ ਕਰਨ ਅਤੇ ਉਹਨਾਂ ਉਪਰ ਬੇਤਹਾਸ਼ਾ ਤਸ਼ਦੱਦ ਕਰਨ ਨੂੰ ਰੋਕਣ ਲਈ ਜਿੱਥੇ ਇੱਕ ਪਾਸੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ‘ਜਬਰ ਵਿਰੋਧੀ ਲਹਿਰ’ ਤਹਿਤ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਵਰਕਰਾਂ ਦੇ ਘਰੋ-ਘਰੀ ਜਾ ਰਹੇ ਹਨ।
Parkash Singh Badal will listen to grievances of party workers on 1,2 augਉਥੇ ਦੂਜੇ ਪਾਸੇ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ  ਸ. ਪਰਕਾਸ਼ ਸਿੰਘ ਬਾਦਲ ਪਾਰਟੀ ਦੇ ਮੁੱਖ ਦਫਤਰ ਵਿੱਚ ਬੈਠ ਕੇ ਪਾਰਟੀ ਆਗੁਆਂ ਅਤੇ ਵਰਕਰਾਂ ਨੂੰ ਮਿਲਣਗੇ ਅਤੇ ਉਹਨਾਂ ਦੀਆਂ ਤਕਲੀਫਾਂ ਸੁਣ ਕੇ ਹੱਲ ਕਰਨਗੇ।
Parkash Singh Badal will listen to grievances of party workers on 1,2 aug ਡਾ ਚੀਮਾ ਨੇ ਕਿਹਾ ਕਿ ਪਹਿਲੇ ਦੌਰ ਵਿੱਚ ਸ. ਬਾਦਲ 1 ਅਤੇ 2 ਅਗਸਤ ਨੂੰ ਪਾਰਟੀ ਦਫਤਰ ਵਿੱਚ ਬੈਠਣਗੇ ਅਤੇ ਇਸ ਤੋਂ ਬਾਅਦ 16 ਅਤੇ 17 ਅਗਸਤ ਫਿਰ ਦੋਬਾਰਾ 2 ਦਿਨ ਵਾਸਤੇ ਪਾਰਟੀ ਦਫਤਰ ਵਿੱਚ ਬੈਠਣਗੇ। ਸਤੰਬਰ ਮਹੀਨੇ ਦੀਆਂ ਤਾਰੀਖਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਡਾ. ਚੀਮਾ ਨੇ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਵੀ ਪਾਰਟੀ ਦੇ ਆਗੂ ਜਾਂ ਵਰਕਰ ਨੂੰ ਤਕਲੀਫ ਹੋਵੇ ਤਾਂ ਉਹ ਉਪਰੋਕਤ ਪ੍ਰੋਗਰਾਮ ਅਨੁਸਾਰ ਸਵੇਰੇ 11 ਵਜੇ ਤੋਂ ਸ. ਪਰਕਾਸ਼ ਸਿੰਘ ਬਾਦਲ ਨੂੰ ਮਿਲ ਸਕਦਾ ਹੈ।

—PTC News