17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ, ਅਮਿਤ ਸ਼ਾਹ, ਨਰਿੰਦਰ ਮੋਦੀ ਤੇ ਹਰਸਿਮਰਤ ਕੌਰ ਬਾਦਲ ਸਮੇਤ ਹੋਰ ਨੇਤਾਵਾਂ ਨੇ ਸਾਂਸਦ ਵਜੋਂ ਚੁੱਕੀ ਸਹੁੰ

17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ, ਅਮਿਤ ਸ਼ਾਹ, ਨਰਿੰਦਰ ਮੋਦੀ ਤੇ ਹਰਸਿਮਰਤ ਕੌਰ ਬਾਦਲ ਸਮੇਤ ਹੋਰ ਨੇਤਾਵਾਂ ਨੇ ਸਾਂਸਦ ਵਜੋਂ ਚੁੱਕੀ ਸਹੁੰ,ਨਵੀਂ ਦਿੱਲੀ: 17ਵੀਂ ਲੋਕ ਸਭਾ ਦਾ ਪਹਿਲਾਂ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜੋ 26 ਜੁਲਾਈ ਤੱਕ ਚੱਲੇਗਾ। ਸੈਸ਼ਨ ਸ਼ੁਰੂ ਹੋਣ ‘ਤੇ 2 ਮਿੰਟ ਦਾ ਮੋਨ ਰੱਖਿਆ ਗਿਆ। ਜਿਸ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਈ। ਜਿਸ ਦੌਰਾਨ ਅੱਜ ਨਵੇਂ ਚੁਣੇ ਗਏ ਸਾਂਸਦਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ।


ਤੁਹਾਨੂੰ ਦੱਸ ਦੇਈਏ ਕਿ 19 ਜੂਨ ਨੂੰ 17ਵੀਂ ਲੋਕ ਸਭਾ ਲਈ ਸਪੀਕਰ ਦੀ ਚੋਣ ਹੋਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 4 ਜੁਲਾਈ ਨੂੰ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ ਅਤੇ 5 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਜਟ ਪੇਸ਼ ਕਰੇਗੀ।

ਲੋਕਸਭਾ ਚੋਣਾਂ ‘ਚ ਵੱਡੀ ਜਿੱਤ ਹਾਸਲ ਕਰ ਸੱਤਾ ‘ਚ ਆਈ ਭਾਰਤੀ ਜਨਤਾ ਪਾਰਟੀ ਚਾਹੇਗੀ ਕਿ ਇਸ ਸੈਸ਼ਨ ‘ਚ ਬਜਟ ਤੋਂ ਇਲਾਵਾ ਹੋ ਅਟਕੇ ਬਿੱਲ ਪਾਸ ਕਰਵਾ ਸਕੇ। ਇਸ ਦੌਰਾਨ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਵੀਰੇਂਦਰ ਕੁਮਾਰ ਨੇ ਅੱਜ ਸਵੇਰੇ ਪ੍ਰੋਟੇਮ ਸਪੀਕਰ ਦੇ ਤੌਰ ‘ਤੇ ਸਹੁੰ ਚੁੱਕੀ। ਜੋ ਹੁਣ ਸਾਂਸਦ ਮੈਬਰਾਂ ਨੂੰ ਸਹੁੰ ਚੁਕਵਾ ਰਹੇ ਹਨ।

ਹੋਰ ਪੜ੍ਹੋ: NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਵਜੋਂ ਚੁੱਕੀ ਸਹੁੰ

ਇਸ ਦੌਰਾਨ ਗਾਂਧੀਨਗਰ ਤੋਂ ਪਹਿਲੀ ਵਾਰ ਚੁਣੇ ਗਏ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਸੰਸਦ ਦੇ ਤੌਰ ‘ਤੇ ਸਹੁੰ ਚੁੱਕੀ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਰਾਜਨਾਥ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਨਿਤੀਨ ਗਡਕਰੀ, ਸਮਿਤ੍ਰੀ ਇਰਾਨੀ, ਹਰਸਿਮਰਤ ਕੌਰ ਬਾਦਲ ਨੇ ਵੀ ਸਹੁੰ ਚੁੱਕੀ।

ਬੀਜੇਪੀ ਸੰਸਦ ਅਸ਼ਵਨੀ ਕੁਮਾਰ ਚੌਬੇ, ਕਿਰਨ ਰਿਜਿਜੂ, ਜਿਤੇਂਦਰ ਸਿੰਘ,ਗਿਰੀਰਾਜ ਸਿੰਘ, ਪ੍ਰਹਲਾਦ ਜੋਸ਼ੀ, ਰਾਵ ਇੰਦਰਜੀਤ ਸਿੰਘ, ਪ੍ਰਹਲਾਦ ਸਿੰਘਮੁਖੀਆ, ਅਰਜੁਨ ਰਾਮ ਮੇਘਨਾਲ, ਕ੍ਰਿਸ਼ਨਾਪਾਲ ਗੁੱਜਰ, ਸ਼ਿਵਸੇਨਾ ਦੇ ਅਰਵਿੰਦ ਸਾਵੰਤ ਨੇ ਸਹੁੰ ਨੇ ਵੀ ਸਹੁੰ ਚੁੱਕੀ।

ਇਹਨਾਂ ਤੋਂ ਇਲਾਵਾ ਡਾਕਟਰ ਹਰਸ਼ਵਰਧਨ, ਰਮੇਸ਼ ਪੋਖਰਿਆਲ ਸਮੇਤ ਸੱਤਾ ਪੱਖ ਅਤੇ ਵਿਰੋਧੀ ਪੱਖ ਦੇ ਕਈ ਨੇਤਾਵਾਂ ਨੇ ਸੰਸਦ ਦੇ ਤੌਰ ਉੱਤੇ ਸਹੁੰ ਚੁੱਕੀ।

-PTC News